Sat,Jun 23,2018 | 07:14:07pm
HEADLINES:

India

ਰਾਖਵੇਂ ਵਰਗ ਦੀਆਂ 50 ਫੀਸਦੀ ਸੀਟਾਂ ਜਨਰਲ ਵਰਗ ਲਈ ਖੋਲ ਦਿੱਤੀਆਂ

ਰਾਖਵੇਂ ਵਰਗ ਦੀਆਂ 50 ਫੀਸਦੀ ਸੀਟਾਂ ਜਨਰਲ ਵਰਗ ਲਈ ਖੋਲ ਦਿੱਤੀਆਂ

ਰਾਖਵਾਂਕਰਨ ਵਿਵਸਥਾ ਨਾਲ ਛੇੜਛਾੜ ਨੂੰ ਲੈ ਕੇ ਬੀਤੇ ਦਿਨੀਂ ਦਿੱਲੀ ਯੂਨੀਵਰਸਿਟੀ (ਡੀਯੂ) ਵਿਚ ਵਿਦਿਆਰਥੀਆਂ ਨੇ ਜਮ ਕੇ ਪ੍ਰਦਰਸ਼ਨ ਕੀਤਾ। ਯੂਨੀਵਰਸਿਟੀ ਕੈਂਪਸ ਵਿਚ ਪ੍ਰਦਰਸ਼ਨ ਕਰ ਰਹੇ ਇਨ੍ਹਾਂ ਵਿਦਿਆਰਥੀਆਂ ਨੇ ਦੋਸ਼ ਲਗਾਇਆ ਕਿ ਡੀਯੂ ਦੇ ਕਈ ਵਿਭਾਗਾਂ ਵਿਚ ਪਿਛਲੇ ਕੁਝ ਸਾਲਾਂ ਵਿਚ ਐੱਮਫਿਲ ਤੇ ਪੀਐੱਚਡੀ ਦਾਖਲਾ ਪ੍ਰਕਿਰਿਆ ਵਿਚ ਰਾਖਵੇਂਕਰਨ ਦੀ ਸੰਵਿਧਾਨਕ ਪ੍ਰਕਿਰਿਆ ਦੀ ਸ਼ਰੇਆਮ ਉਲੰਘਣਾ ਕੀਤੀ ਜਾ ਰਹੀ ਹੈ।

ਕਰਿਅਰ ਮੋਸ਼ੰਸ ਡਾਟ ਕਾਮ ਦੀ ਇਕ ਖਬਰ ਮੁਤਾਬਕ, ਪੀੜਤ ਉਮੀਦਵਾਰਾਂ ਨੇ ਇਸਦੇ ਖਿਲਾਫ ਦਿੱਲੀ ਯੂਨੀਵਰਸਿਟੀ ਦੇ ਵੀਸੀ ਅਤੇ ਹਿੰਦੀ ਵਿਭਾਗ ਮੁਖੀ ਦੇ ਨਾਂ ਮੰਗ ਪੱਤਰ ਵੀ ਸੌਂਪਿਆ। ਉਨ੍ਹਾਂ ਨੇ ਮੰਗ ਕੀਤੀ ਕਿ ਹਿੰਦੀ ਵਿਭਾਗ ਵਲੋਂ ਲਿਖਤੀ ਪ੍ਰੀਖਿਆ ਸੂਚੀ ਨੂੰ ਵਾਪਸ ਲਿਆ ਜਾਵੇ ਅਤੇ ਸੰਵਿਧਾਨਕ ਰਾਖਵਾਂਕਰਨ ਪ੍ਰਕਿਰਿਆ ਦੀ ਪਾਲਣਾ ਕਰਕੇ ਦਾਖਲੇ ਲਏ ਜਾਣ।

ਇਸ ਸਬੰਧ ਵਿਚ ਡੀਯੂ ਪ੍ਰੀਸ਼ਦ ਦੇ ਮੈਂਬਰ ਤੇ ਹਿੰਦੀ ਦੇ ਪ੍ਰੋਫੈਸਰ ਡਾ. ਰਸਾਲ ਸਿੰਘ ਨੇ ਦੱਸਿਆ ਕਿ ਹਿੰਦੀ ਵਿਭਾਗ ਵਿਚ ਐੱਮਫਿਲ ਤੇ ਪੀਐੱਚਡੀ ਦਾਖਲੇ ਦੀ ਲਿਖਤੀ ਪ੍ਰੀਖਿਆ ਦੇ ਨਤੀਜਿਆਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸ ਵਿਚ ਰਾਖਵੇਂ ਵਰਗ ਦੀਆਂ 50 ਫੀਸਦੀ ਸੀਟਾਂ ਗੈਰਰਾਖਵੇਂ ਵਰਗ ਦੇ ਉਮੀਦਵਾਰਾਂ ਲਈ ਖੋਲ ਦਿੱਤੀਆਂ ਗਈਆਂ ਹਨ, ਜੋ ਕਿ ਅਸੰਵਿਧਾਨਕ ਹੈ। ਰਾਖਵੇਂ ਵਰਗ ਦੇ ਜਿਹੜੇ ਉਮੀਦਵਾਰ ਗੈਰਰਾਖਵੀਂ ਕੈਟੇਗਰੀ ਦੀ ਮੈਰਿਟ ਕੱਟਆਫ ਵਿਚ ਸਫਲ ਹੋਏ ਉਨ੍ਹਾਂ ਨੂੰ ਜਨਰਲ ਕੈਟੇਗਰੀ ਵਿਚ ਸ਼ਾਮਲ ਨਾ ਕਰਕੇ ਰਾਖਵੀਂ ਕੈਟੇਗਰੀ ਵਿਚ ਰੱਖਿਆ ਗਿਆ।

ਇਸ ਕਰਕੇ ਗੈਰਰਾਖਵੀਂ ਕੈਟੇਗਰੀ ਦੀ ਕੱਟਆਫ 263 ਤੱਕ ਚਲੀ ਗਈ ਹੈ ਅਤੇ ਓਬੀਸੀ ਦੀ ਕੱਟਆਫ ਇਸ ਤੋਂ ਬਹੁਤ ਉੱਪਰ 290 ਤੱਕ ਚਲੀ ਗਈ ਹੈ। ਇਸੇ ਤਰ੍ਹਾਂ ਫਿਜ਼ਿਕਸ ਡਿਪਾਰਟਮੈਂਟ ਦੀ ਪੀਐੱਚਡੀ ਦਾਖਲਾ ਪ੍ਰਕਿਰਿਆ ਦੀ ਸੂਚੀ ਵਿਚ ਰਾਖਵੀਆਂ ਸੀਟਾਂ ਪੂਰੀ ਤਰ੍ਹਾਂ ਭਰੀਆਂ ਨਹੀਂ ਗਈਆਂ ਅਤੇ ਇਸ ਵਿਚ ਜਨਰਲ ਵਰਗ ਦੇ ਉਮੀਦਵਾਰਾਂ ਨੂੰ ਹੀ ਦਾਖਲਾ ਦਿੱਤਾ ਗਿਆ। ਰਾਖਵੀਂ ਕੈਟੇਗਰੀ ਦੀਆਂ ਕਈ ਸੀਟਾਂ ਲਈ ਕੋਈ ਵੀ ਯੋਗ ਨਹੀਂ ਪਾਇਆ ਗਿਆ।

ਜਿਓਲੋਜੀ ਵਿਭਾਗ ਵਿਚ ਐੱਮਫਿਲ ਤੇ ਪੀਐੱਚਡੀ ਦੇ ਉਮੀਦਵਾਰ ਇੰਟਰਵਿਊ ਲਈ ਸੱਦੇ ਗਏ। ਉਮੀਦਵਾਰਾਂ ਵਿਚ ਪਹਿਲਾ ਰੈਂਕ ਹਾਸਲ ਕਰਨ ਵਾਲੇ ਰਾਖਵੀਂ ਕੈਟੇਗਰੀ ਦੇ ਉਮੀਦਵਾਰਾਂ ਨੂੰ ਉਨ੍ਹਾਂ ਦੀ ਰਾਖਵੀਂ ਕੈਟੇਗਰੀ ਵਿਚ ਹੀ ਇੰਟਰਵਿਊ ਲਈ ਸੱਦਿਆ ਗਿਆ, ਜਦਕਿ ਮੈਰਿਟ ਦੇ ਆਧਾਰ 'ਤੇ ਗੈਰਰਾਖਵੀਂ ਕੈਟੇਗਰੀ ਵਿਚ ਆਉਣ ਵਾਲੇ ਉਮੀਦਵਾਰਾਂ ਨੂੰ ਗੈਰਰਾਖਵੇਂ ਵਰਗ ਵਿਚ ਹੀ ਸੱਦਿਆ ਜਾਣਾ ਚਾਹੀਦਾ ਹੈ। ਡਾ. ਸਿੰਘ ਨੇ ਕਿਹਾ ਕਿ ਜ਼ਿਆਦਾ ਅੰਕ ਹਾਸਲ ਕਰਨ ਵਾਲੇ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਗੈਰ ਰਾਖਵੀਂ ਸ਼੍ਰੇਣੀ ਵਿਚ ਸਥਾਨ ਦੇ ਕੇ ਸਮਾਜਿਕ ਨਿਆਂ ਪੱਕਾ ਕੀਤਾ ਜਾਵੇ।

Comments

Leave a Reply