Wed,Oct 16,2019 | 11:14:31am
HEADLINES:

India

10 ਸਾਲਾਂ 'ਚ ਅਪਰਾਧਿਕ ਮਾਮਲਿਆਂ ਵਾਲੇ ਸਾਂਸਦਾਂ ਦੀ ਗਿਣਤੀ 'ਚ 44% ਵਾਧਾ

10 ਸਾਲਾਂ 'ਚ ਅਪਰਾਧਿਕ ਮਾਮਲਿਆਂ ਵਾਲੇ ਸਾਂਸਦਾਂ ਦੀ ਗਿਣਤੀ 'ਚ 44% ਵਾਧਾ

ਪਿਛਲੀਆਂ ਤਿੰਨ ਲੋਕ ਸਭਾ ਚੋਣਾਂ 'ਚ ਚੁਣ ਕੇ ਆਉਣ ਵਾਲੇ ਸਾਂਸਦਾਂ 'ਚ ਕਰੋੜਪਤੀ ਤੇ ਅਪਰਾਧਿਕ ਮਾਮਲਿਆਂ 'ਚ ਘਿਰੇ ਮੈਂਬਰਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਚੋਣ ਪ੍ਰਕਿਰਿਆ ਨਾਲ ਜੁੜੀ ਰਿਸਰਚ ਸੰਸਥਾ 'ਐਸੋਸੀਏਸ਼ਨ ਆਫ ਡੈਮੋਕ੍ਰੇਟਿਕ ਰਿਫਾਰਮ' (ਏਡੀਆਰ) ਵੱਲੋਂ ਲੋਕ ਸਭਾ ਚੋਣਾਂ ਦੀ ਜਾਰੀ ਰਿਪੋਰਟ ਅਨੁਸਾਰ ਅਪਰਾਧਿਕ ਮਾਮਲਿਆਂ 'ਚ ਫਸੇ ਸਾਂਸਦਾਂ ਦੀ ਗਿਣਤੀ 10 ਸਾਲ 'ਚ 44 ਫੀਸਦੀ ਵਧੀ ਹੈ। 

ਕਰੋੜਪਤੀ ਸਾਂਸਦਾਂ ਦੀ ਗਿਣਤੀ 2009 'ਚ 58 ਫੀਸਦੀ ਸੀ, ਜੋ 2019 'ਚਖ 88 ਫੀਸਦੀ ਹੋ ਗਈ। ਏਡੀਆਰ ਦੀ ਰਿਪੋਰਟ ਅਨੁਸਾਰ 17ਵੀਂ ਲੋਕਸਭਾ ਲਈ ਚੁਣ ਕੇ ਆਏ 542 ਸਾਂਸਦਾਂ 'ਚ 233 (43 ਫੀਸਦੀ) ਸਾਂਸਦਾਂ ਦੇ ਖਿਲਾਫ ਅਪਰਾਧਿਕ ਮਾਮਲੇ ਪੈਂਡਿੰਗ ਹਨ। ਇਨ੍ਹਾਂ 'ਚੋਂ 159 (29 ਫੀਸਦੀ) ਦੇ ਖਿਲਾਫ ਗੰਭੀਰ ਅਪਰਾਧਿਕ ਮਾਮਲੇ ਚੱਲ ਰਹੇ ਹਨ। ਇੰਨਾ ਹੀ ਨਹੀਂ ਰਾਸ਼ਟਰੀ ਤੇ 25 ਖੇਤਰੀ ਸਿਆਸੀ ਦਲਾਂ 'ਚ 6 ਦਲਾਂ (ਲਗਭਗ ਇੱਕ ਚੌਥਾਈ) ਦੇ ਸੌ ਫੀਸਦੀ ਮੈਂਬਰਾਂ ਨੇ ਉਨ੍ਹਾਂ ਦੇ ਖਿਲਾਫ ਅਪਰਾਧਿਕ ਮਾਮਲਿਆਂ ਦੀ ਜਾਣਕਾਰੀ ਦਿੱਤੀ।

ਦੁਬਾਰਾ ਸੱਤਾ 'ਚ ਆਏ ਰਾਜਗ ਦੇ ਸਹਿਯੋਗੀ ਲੋਜਪਾ ਦੇ ਚੁਣੇ ਗਏ ਸਾਰੇ 6 ਮੈਂਬਰਾਂ ਨੇ ਆਪਣੇ ਹਲਫਨਾਮੇ 'ਚ ਉਨ੍ਹਾਂ ਖਿਲਾਫ ਅਪਰਾਧਿਕ ਮਾਮਲੇ ਪੈਂਡਿੰਗ ਹੋਣÎ ਦੀ ਜਾਣਕਾਰੀ ਦਿੱਤੀ। ਇਸਦੇ ਇਲਾਵਾ ਏਆਈਐੱਮਆਈਐੱਮ ਦੇ ਦੋਵਾਂ ਮੈਂਬਰਾਂ ਤੇ ਇੱਕ ਇੱਕ ਸੰਸਦ ਮੈਂਬਰ ਵਾਲੇ ਦਲ ਆਈਯੂਡੀਐੱਫ, ਏਆਈਐੱਸਯੂਪੀ, ਆਰਐੱਸਪੀ ਤੇ ਵੀਸੀਆਰ ਦੇ ਸਾਂਸਦ ਅਪਰਾਧਿਕ ਮਾਮਲਿਆਂ 'ਚ ਘਿਰੇ ਹਨ।

ਰਿਪੋਰਟ 'ਚ ਨਵੇਂ ਚੁਣੇ ਸੰਸਦ ਮੈਂਬਰਾਂ ਦੇ ਅਪਰਾਧਿਕ ਰਿਕਾਰਡ ਦੇ ਸੂਬਾਈ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਅਪਰਾਧਿਕ ਮਾਮਲਿਆਂ 'ਚ ਫਸੇ ਸਭ ਤੋਂ ਜ਼ਿਆਦਾ ਸਾਂਸਦ ਕੇਰਲਾ ਤੇ ਬਿਹਾਰ ਤੋਂ ਚੁਣ ਕੇ ਆਏ ਹਨ। ਰਿਪੋਰਟ ਅਨੁਸਾਰ, ਪਿਛਲੀਆਂ ਤਿੰਨ ਲੋਕ ਸਭਾ 'ਚ ਅਪਰਾਧਿਕ ਮੁਕੱਦਮਿਆਂ 'ਚ ਘਿਰੇ ਸਾਂਸਦਾਂ ਦੀ ਗਿਣਤੀ 'ਚ 44 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।

ਇਸਦੇ ਮੁਤਾਬਿਕ 2019 ਦੀਆਂ ਲੋਕ ਸਭਾ ਚੋਣਾਂ 'ਚ ਅਪਰਾਧਿਕ ਮੁਕੱਦਮਿਆਂ ਵਾਲੇ 162 ਸਾਂਸਦ (30) ਫੀਸਦੀ ਚੁਣ ਕੇ ਆਏ ਸਨ। ਜਦੋਂਕਿ 2014 ਦੀਆਂ ਚੋਣਾਂ 'ਚ ਚੁਣ ਕੇ ਆਏ ਅਜਿਹੇ ਸਾਂਸਦਾਂ ਦੀ ਗਿਣਤੀ 185 (34 ਫੀਸਦੀ) ਸੀ।  ਏਡੀਆਰ ਨੇ ਨਵੇਂ ਚੁਣੇ 542 ਸਾਂਸਦਾਂ 'ਚੋਂ 539 ਸਾਂਸਦਾਂ ਦੇ ਹਲਫਨਾਮਿਆਂ ਦੇ ਵਿਸ਼ਲੇਸ਼ਣ ਦੇ ਅਧਾਰ 'ਤੇ ਦੱਸਿਆ ਕਿ ਇਨ੍ਹਾਂ 'ਚੋਂ 159 ਸਾਂਸਦਾਂ (29 ਫੀਸਦੀ) ਖਿਲਾਫ ਹੱਤਿਆ, ਹੱਤਿਆ ਦੀ ਕੋਸ਼ਿਸ਼, ਬਲਾਤਕਾਰ ਤੇ ਅਗਵਾ ਕਰਨ ਵਰਗੇ ਗੰਭੀਰ ਮਾਮਲੇ ਪੈਂਡਿੰਗ ਹਨ।

ਪਿਛਲੀ ਲੋਕ ਸਭਾ 'ਚ ਗੰਭੀਰ ਅਪਰਾਧਿਕ ਮਾਮਲਿਆਂ 'ਚ ਘਿਰੇ ਮੈਂਬਰਾਂ ਦੀ ਗਿਣਤੀ 112  (21 ਫੀਸਦੀ ਸੀ) ਉਥੇ ਹੀ 2009 ਦੀਆਂ ਚੋਣਾਂ 'ਚ ਨਵੇਂ ਚੁਣੇ ਸਾਂਸਦਾਂ ਦੀ ਗਿਣਤੀ 76 (14 ਫੀਸਦੀ) ਸੀ। ਸਪੱਸ਼ਟ ਹੈ ਕਿ ਪਿਛਲੀਆਂ ਤਿੰਨ ਚੋਣਾਂ 'ਚ ਗੰੰਭੀਰ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਸਾਂਸਦਾਂ ਦੀ ਗਿਣਤੀ 'ਚ 109 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਕੇਰਲ ਦੇ ਇਡੁਕੀ ਲੋਕ ਸਭਾ ਹਲਕੇ ਤੋਂ ਚੁਣ ਕੇ ਆਏ ਐਡਵੋਕੇਟ ਕੁਰੀਆਕੋਸ ਨੇ ਆਪਣੇ ਹਲਫਨਾਮੇ 'ਚ ਦੱਸਿਆ ਹੈ ਕਿ ਉਨ੍ਹਾਂ ਖਿਲਾਫ 204 ਅਪਰਾਧਿਕ ਮਾਮਲੇ ਪੈਂਡਿੰਗ ਹਨ।

Comments

Leave a Reply