Sat,May 25,2019 | 01:18:47pm
HEADLINES:

India

10 ਸਾਲਾਂ 'ਚ ਨਾਬਾਲਿਗਾਂ ਦੇ ਯੌਨ ਸ਼ੋਸ਼ਣ ਦੇ ਮਾਮਲੇ 500 ਫੀਸਦੀ ਵਧੇ

10 ਸਾਲਾਂ 'ਚ ਨਾਬਾਲਿਗਾਂ ਦੇ ਯੌਨ ਸ਼ੋਸ਼ਣ ਦੇ ਮਾਮਲੇ 500 ਫੀਸਦੀ ਵਧੇ

ਦੇਸ਼ ਵਿੱਚ ਕਠੂਆ ਅਤੇ ਉਨਾਂਵ ਦੀਆਂ ਘਟਨਾਵਾਂ ਨੂੰ ਲੈ ਕੇ ਹਰ ਪਾਸੇ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ। ਇਸ ਵਿਚਕਾਰ ਚਾਈਲਡ ਰਾਈਟਸ ਐਂਡ ਯੂ (ਕ੍ਰਾਈ) ਨੇ ਆਪਣੀ ਇੱਕ ਰਿਪੋਰਟ ਪੇਸ਼ ਕੀਤੀ ਹੈ, ਜੋ ਕਿ ਭਾਰਤ ਵਿੱਚ ਨਾਬਾਲਿਗਾਂ ਖਿਲਾਫ ਵੱਧ ਰਹੇ ਯੌਨ ਸ਼ੋਸ਼ਣ ਦੀ ਭਿਆਨਕ ਤਸਵੀਰ ਪੇਸ਼ ਕਰਦੀ ਹੈ। 
 
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬੀਤੇ 10 ਸਾਲਾਂ ਦੌਰਾਨ ਭਾਰਤ ਵਿੱਚ ਨਾਬਾਲਿਗਾਂ ਖਿਲਾਫ ਯੌਨ ਸ਼ੋਸ਼ਣ ਦੇ ਮਾਮਲਿਆਂ ਵਿੱਚ 500 ਫੀਸਦੀ ਦਾ ਵਾਧਾ ਹੋਇਆ ਹੈ। 2006 ਵਿੱਚ ਨਾਬਾਲਿਗਾਂ ਖਿਲਾਫ ਯੌਨ ਅਪਰਾਧ ਦੇ 18,967 ਮਾਮਲੇ ਦਰਜ ਹੋਏ ਸਨ। 2016 ਵਿੱਚ ਇਨ੍ਹਾਂ ਦੀ ਗਿਣਤੀ ਵੱਧ ਕੇ 1,06,958 ਹੋ ਗਈ ਹੈ। ਬੱਚਿਆਂ ਖਿਲਾਫ 50 ਫੀਸਦੀ ਅਪਰਾਧ 5 ਸੂਬਿਆਂ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਮੱਧ ਪ੍ਰਦੇਸ਼, ਦਿੱਲੀ ਅਤੇ ਪੱਛਮੀ ਬੰਗਾਲ ਵਿੱਚ ਹੋਏ ਹਨ। 
 
ਐੱਨਜੀਓ ਮੁਤਾਬਕ, ਇਸ ਮਾਮਲੇ ਵਿੱਚ ਬੱਚਿਆਂ ਖਿਲਾਫ ਸਭ ਤੋਂ ਜ਼ਿਆਦਾ 15 ਫੀਸਦੀ ਮਾਮਲੇ ਉੱਤਰ ਪ੍ਰਦੇਸ਼ ਵਿੱਚ ਦਰਜ ਹੋਏ। ਉਸ ਤੋਂ ਬਾਅਦ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿੱਚ 14 ਤੇ 13 ਫੀਸਦੀ ਦਰਜ ਕੀਤੇ ਗਏ ਹਨ। ਬਿਆਨ ਮੁਤਾਬਕ, ਇਹ ਵੀ ਚਿੰਤਾ ਦੀ ਗੱਲ ਹੈ ਕਿ 36 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ 11 ਸੂਬਿਆਂ ਵਿੱਚ ਬੱਚਿਆਂ ਖਿਲਾਫ ਹੋਏ ਅਪਰਾਧਾਂ ਵਿੱਚ 50 ਫੀਸਦੀ ਤੋਂ ਜ਼ਿਆਦਾ ਮਾਮਲੇ ਯੌਨ ਅਪਰਾਧ ਦੇ ਸਨ। 
 
25 ਸੂਬਿਆਂ ਵਿੱਚ ਬੱਚਿਆਂ ਖਿਲਾਫ ਹੋਏ ਅਪਰਾਧਾਂ ਵਿੱਚ ਇੱਕ ਤਿਹਾਈ ਅਪਰਾਧ ਯੌਨ ਅਪਰਾਧ ਦੇ ਸਨ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੇ ਸਾਲ 2016 ਦੇ ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਭਾਰਤ ਵਿੱਚ ਬੱਚਿਆਂ ਖਿਲਾਫ ਅਪਰਾਧਾਂ ਵਿੱਚ 2015 ਦੇ ਮੁਕਾਬਲੇ 14 ਫੀਸਦੀ ਵਾਧਾ ਹੋਇਆ ਹੈ। ਪੋਕਸੋ ਐਕਟ ਤਹਿਤ ਸਾਲ 2016 ਵਿੱਚ ਦਰਜ ਅਪਰਾਧ ਦੀ ਪੜਤਾਲ ਦੇ ਆਧਾਰ 'ਤੇ ਭਾਰਤ ਵਿੱਚ ਬੱਚਿਆਂ ਨਾਲ ਹੋਏ ਅਪਰਾਧਾਂ ਵਿੱਚ ਇੱਕ ਤਿਹਾਈ ਅਪਰਾਧ ਯੌਨ ਅਪਰਾਧ ਦੇ ਸਨ। ਇਸਦੇ ਮੁਤਾਬਕ, ਭਾਰਤ ਵਿੱਚ ਹਰ 15 ਮਿੰਟ ਵਿੱਚ ਨਾਬਾਲਿਗ ਖਿਲਾਫ ਯੌਨ ਅਪਰਾਧ ਹੁੰਦਾ ਹੈ।

Comments

Leave a Reply