Thu,Aug 22,2019 | 09:22:48am
HEADLINES:

India

ਗਲਤੀ ਨਾਲ ਹਾਥੀ ਦੀ ਜਗ੍ਹਾ ਕਮਲ ਨੂੰ ਵੋਟ ਪੈਣ 'ਤੇ ਵੋਟਰ ਨੇ ਆਪਣੀ ਉਂਗਲੀ ਵੱਢ ਦਿੱਤੀ

ਗਲਤੀ ਨਾਲ ਹਾਥੀ ਦੀ ਜਗ੍ਹਾ ਕਮਲ ਨੂੰ ਵੋਟ ਪੈਣ 'ਤੇ ਵੋਟਰ ਨੇ ਆਪਣੀ ਉਂਗਲੀ ਵੱਢ ਦਿੱਤੀ

ਉੱਤਰ ਪ੍ਰਦੇਸ਼ ਵਿੱਚ ਬਸਪਾ ਨੂੰ ਲੈ ਕੇ ਜਬਰਦਸਤ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਬਸਪਾ ਪ੍ਰਤੀ ਵਰਕਰਾਂ ਤੇ ਸਮਰਥਕਾਂ ਦਾ ਜਨੂੰਨ ਸਿਰ ਚੜ੍ਹ ਕੇ ਬੋਲ ਰਿਹਾ ਹੈ। ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਵਿੱਚ ਬਸਪਾ ਪ੍ਰਤੀ ਲਗਾਅ ਦੀ ਇੱਕ ਦਿਲ ਖਿੱਚਵੀਂ ਘਟਨਾਂ ਸਾਹਮਣੇ ਆਈ।

18 ਅਪ੍ਰੈਲ ਨੂੰ ਬੁਲੰਦ ਸ਼ਹਿਰ ਵਿੱਚ ਲੋਕਸਭਾ ਚੋਣ ਲਈ ਵੋਟਾਂ ਪੈ ਰਹੀਆਂ ਸਨ। ਇਸੇ ਦੌਰਾਨ ਇੱਕ ਵੋਟਰ ਜਦੋਂ ਬਸਪਾ ਦੇ ਚੋਣ ਨਿਸ਼ਾਨ ਹਾਥੀ ਦੇ ਸਾਹਮਣੇ ਵਾਲੇ ਬਟਨ ਨੂੰ ਦੱਬਣ ਲੱਗਾ ਤਾਂ ਗਲਤੀ ਨਾਲ ਉਸ ਤੋਂ ਭਾਜਪਾ ਦੇ ਚੋਣ ਨਿਸ਼ਾਨ ਕਮਲ ਦਾ ਬਟਨ ਦੱਬਿਆ ਗਿਆ। ਇਸ 'ਤੇ ਉਹ ਵੋਟਰ ਇੰਨਾ ਨਿਰਾਸ਼ ਹੋਇਆ ਕਿ ਜਿਸ ਉਂਗਲੀ ਨਾਲ ਕਮਲ ਦੇ ਸਾਹਮਣੇ ਵਾਲਾ ਬਟਨ ਦੱਬ ਹੋ ਗਿਆ ਸੀ, ਉਸਨੇ ਆਪਣੀ ਉਸੇ ਉਂਗਲੀ ਨੂੰ ਵੱਢ ਦਿੱਤਾ।

ਖਬਰਾਂ ਮੁਤਾਬਕ, ਇਹ ਘਟਨਾ ਬੁਲੰਦ ਸ਼ਹਿਰ ਦੇ ਸ਼ਿਕਾਰਪੁਰ ਵਿਧਾਨ ਸਭਾ ਖੇਤਰ ਦੇ ਅਬਦੁੱਲਾਪੁਰ ਹਲਾਸਨ ਪਿੰਡ ਦੀ ਹੈ, ਜਿੱਥੇ ਪਵਨ ਕੁਮਾਰ ਨਾਂ ਦੇ ਇੱਕ ਬਸਪਾ ਸਮਰਥਕ ਨੇ ਹਾਥੀ ਵਾਲੇ ਨਿਸ਼ਾਨ ਦਾ ਬਟਨ ਦਬਾਉਣ ਦੀ ਥਾਂ ਗਲਤੀ ਨਾਲ ਕਮਲ ਦੇ ਫੁੱਲ ਵਾਲਾ ਬਟਨ ਦੱਬ ਦਿੱਤਾ। 

ਇਸ ਤੋਂ ਦੁਖੀ ਹੋ ਕੇ ਪਵਨ ਨੇ ਆਪਣੇ ਆਪ ਨੂੰ ਸਜ਼ਾ ਦੇਣ ਦਾ ਫੈਸਲਾ ਕੀਤਾ ਤੇ ਉਸਨੇ ਘਰ ਆ ਕੇ ਆਪਣੀ ਉਂਗਲੀ ਕੱਟ ਲਈ। ਦੱਸਿਆ ਜਾ ਰਿਹਾ ਹੈ ਕਿ ਪਵਨ ਮਹਾਗੱਠਜੋੜ ਦੇ ਬਸਪਾ ਉਮੀਦਵਾਰ ਨੂੰ ਵੋਟ ਪਾਉਣਾ ਚਾਹੁੰਦਾ ਸੀ, ਪਰ ਗਲਤੀ ਨਾਲ ਉਸਦੀ ਵੋਟ ਦੂਜੀ ਪਾਰਟੀ ਨੂੰ ਚਲੀ ਗਈ।

ਜ਼ਿਕਰਯੋਗ ਹੈ ਕਿ ਬੁਲੰਦ ਸ਼ਹਿਰ ਲੋਕ ਸਭਾ ਸੀਟ 'ਤੇ ਭਾਜਪਾ ਦੇ ਮੌਜੂਦਾ ਸਾਂਸਦ ਤੇ ਉਮੀਦਵਾਰ ਭੋਲਾ ਸਿੰਘ ਮੈਦਾਨ 'ਚ ਹਨ। ਉਨ੍ਹਾਂ ਦਾ ਮੁਕਾਬਲਾ ਸਪਾ-ਬਸਪਾ ਤੇ ਆਰਐੱਲਡੀ ਗਠਜੋੜ ਦੇ ਉਮੀਦਵਾਰ ਬਸਪਾ ਦੇ ਯੋਗੇਸ਼ ਵਰਮਾ ਨਾਲ ਹੈ। 

ਦੱਸ ਦੇਈਏ ਕੇ ਮਤਦਾਨ ਦੇ ਦਿਨ ਕੋਡ ਆਫ ਕੰਡਕਟ ਦੀ ਉਲੰਘਣਾ ਨੂੰ ਲੈ ਕੇ ਮੌਜੂਦਾ ਸਾਂਸਦ ਭੋਲਾ ਸਿੰਘ ਕਾਫੀ ਚਰਚਾ 'ਚ ਰਹੇ। ਉਨ੍ਹਾਂ 'ਤੇ ਚੋਣ ਕਮਿਸ਼ਨ ਨੇ ਕਾਰਵਾਈ ਕੀਤੀ ਸੀ। ਉਨ੍ਹਾਂ ਨੂੰ ਮਤਦਾਨ ਕੇਂਦਰ 'ਚ ਪਾਰਟੀ ਸਿੰਬਲ ਨਾਲ ਜਾਣ 'ਤੇ ਦਿਨ ਭਰ ਲਈ ਨਜ਼ਰਬੰਦ ਕਰ ਦਿੱਤਾ ਗਿਆ ਸੀ।

Comments

Leave a Reply