Sat,May 25,2019 | 01:20:15pm
HEADLINES:

India

ਸਭ ਤੋਂ ਮਹਿੰਗੀਆਂ ਸਾਬਿਤ ਹੋਈਆਂ ਕਰਨਾਟਕ ਚੋਣਾਂ

ਸਭ ਤੋਂ ਮਹਿੰਗੀਆਂ ਸਾਬਿਤ ਹੋਈਆਂ ਕਰਨਾਟਕ ਚੋਣਾਂ

ਹਾਲ ਹੀ ਵਿੱਚ ਹੋਈਆਂ ਕਰਨਾਟਕ ਵਿਧਾਨਸਭਾ ਚੋਣਾਂ ਰਾਜਨੀਤਕ ਪਾਰਟੀਆਂ ਅਤੇ ਉਨ੍ਹਾਂ ਵੱਲੋਂ ਖਰਚ ਕੀਤੇ ਗਏ ਪੈਸੇ ਦੇ ਮਾਮਲੇ ਵਿੱਚ ਦੇਸ਼ ਵਿੱਚ ਹੁਣ ਤੱਕ ਦੀਆਂ ਸਭ ਤੋਂ ਮਹਿੰਗੀਆਂ ਚੋਣਾਂ ਰਹੀਆਂ। ਇਹ ਸਰਵੇਖਣ ਗੈਰਸਰਕਾਰੀ ਸੰਗਠਨ ਅਤੇ ਥਿੰਕ ਟੈਂਕ ਸੈਂਟਰ ਫਾਰ ਮੀਡੀਆ ਸਟਡੀਜ਼ (ਸੀਐੱਮਐੱਸ) ਨੇ ਕੀਤਾ ਹੈ।
 
ਸਰਵੇਖਣ ਵਿੱਚ ਕਰਨਾਟਕ ਚੋਣਾਂ ਨੂੰ 'ਪੈਸਾ ਪੀਣਵਾਲਾ' ਦੱਸਿਆ ਹੈ। ਸੀਐੱਮਐਸ ਮੁਤਾਬਕ, ਵੱਖ ਰਾਜਨੀਤਕ ਪਾਰਟੀਆਂ ਅਤੇ ਉਨ੍ਹਾਂ ਦੇ ਉਮੀਦਵਾਰਾਂ ਵੱਲੋਂ ਕਰਨਾਟਕ ਚੋਣਾਂ ਵਿੱਚ 9,500-10,500 ਕਰੋੜ ਰੁਪਏ ਦੇ ਵਿਚਕਾਰ ਪੈਸਾ ਖਰਚ ਕੀਤਾ ਗਿਆ। ਇਹ ਖਰਚ ਸੂਬੇ ਵਿੱਚ ਹੋਈਆਂ ਪਿਛਲੀਆਂ ਵਿਧਾਨਸਭਾ ਚੋਣਾਂ ਦੇ ਖਰਚ ਤੋਂ ਦੁਗਣਾ ਹੈ। ਸਰਵੇਖਣ ਵਿੱਚ ਦੱਸਿਆ ਗਿਆ ਹੈ ਕਿ ਇਸ ਵਿੱਚ ਪ੍ਰਧਾਨ ਮੰਤਰੀ ਦੀ ਮੁਹਿੰਮ ਵਿੱਚ ਹੋਇਆ ਖਰਚ ਸ਼ਾਮਲ ਨਹੀਂ ਹੈ।
 
ਪਿਛਲੇ ਸਾਲ 20 ਸਾਲਾਂ ਦੇ ਸੀਐੱਮਐੱਸ ਵੱਲੋਂ ਕੀਤੇ ਗਏ ਜ਼ਮੀਨੀ ਸਰਵੇਖਣ ਇਹ ਸੰਕੇਤ ਦਿੰਦੇ ਹਨ ਕਿ ਕਰਨਾਟਕ ਵਿਧਾਨਸਭਾ ਚੋਣਾਂ ਵਿੱਚ ਹੋਇਆ ਖਰਚਾ ਆਮ ਤੌਰ 'ਤੇ ਦੇਸ਼ ਦੇ ਦੂਜੇ ਸੂਬਿਆਂ ਦੀਆਂ ਵਿਧਾਨਸਭਾ ਚੋਣਾਂ ਵਿੱਚ ਹੋਏ ਖਰਚੇ ਤੋਂ ਜ਼ਿਆਦਾ ਹੈ। ਸਰਵੇਖਣ ਵਿੱਚ ਦੱਸਿਆ ਗਿਆ ਹੈ ਕਿ ਕਰਨਾਟਕ, ਆਂਧਰ ਪ੍ਰਦੇਸ਼, ਤਮਿਲਨਾਡੂ ਦੇਸ਼ ਵਿੱਚ ਵਿਧਾਨਸਭਾ ਚੋਣਾਂ ਵਿੱਚ ਖਰਚ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਹਨ।
 
ਸੀਐੱਮਐੱਸ ਦੇ ਐਨ. ਭਾਸਕਰ ਰਾਓ ਨੇ ਕਿਹਾ ਕਿ ਖਰਚ ਦੀ ਦਰ ਇਹੀ ਰਹੀ ਤਾਂ 2019 ਦੀਆਂ ਲੋਕਸਭਾ ਚੋਣਾਂ ਵਿੱਚ 50 ਤੋਂ 60 ਹਜ਼ਾਰ ਕਰੋੜ ਰੁਪਏ ਖਰਚ ਹੋਣ ਦਾ ਅੰਦਾਜ਼ਾ ਹੈ। ਪਿਛਲੀਆਂ ਲੋਕਸਭਾ ਚੋਣਾਂ ਵਿੱਚ 30 ਹਜ਼ਾਰ ਕਰੋੜ ਰੁਪਏ ਖਰਚ ਹੋਏ ਸਨ। ਸੰਗਠਨ ਨੇ ਇੱਕ ਬਿਆਨ 'ਚ ਕਿਹਾ ਕਿ ਲੋਕਸਭਾ ਚੋਣਾਂ 'ਚ ਉਮੀਦਵਾਰਾਂ ਦਾ ਖਰਚ 55-60 ਫੀਸਦੀ ਵਧਣ ਦੀ ਸੰਭਾਵਨਾ ਹੈ।

 

Comments

Leave a Reply