Sat,May 30,2020 | 01:51:56am
HEADLINES:

India

ਦੇਸ਼ 'ਚ ਪ੍ਰਤੀ 11,600 ਭਾਰਤੀਆਂ 'ਤੇ 1 ਡਾਕਟਰ, 84 ਹਜ਼ਾਰ ਲੋਕਾਂ 'ਤੇ ਇੱਕ ਆਈਸੋਲੇਸ਼ਨ ਬੈੱਡ

ਦੇਸ਼ 'ਚ ਪ੍ਰਤੀ 11,600 ਭਾਰਤੀਆਂ 'ਤੇ 1 ਡਾਕਟਰ, 84 ਹਜ਼ਾਰ ਲੋਕਾਂ 'ਤੇ ਇੱਕ ਆਈਸੋਲੇਸ਼ਨ ਬੈੱਡ

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਦੇਸ਼ 'ਚ ਸਥਿਤੀ ਇੰਨੀ ਗੰਭੀਰ ਹੈ ਕਿ ਪ੍ਰਤੀ 11,600 ਭਾਰਤੀਆਂ 'ਤੇ 1 ਡਾਕਟਰ ਤੇ 1826 ਭਾਰਤੀਆਂ ਲਈ ਹਸਪਤਾਲ 'ਚ 1 ਹੀ ਬੈੱਡ ਹੈ।

ਕੋਰੋਨਾ ਵਾਇਰਸ ਦੇ ਸੰਕਟ ਦੇ ਮੱਦੇਨਜ਼ਰ ਕੇਂਦਰੀ ਸਿਹਤ ਮੰਤਰਾਲੇ ਨੇ ਕੁਝ ਅੰਕੜੇ ਜਾਰੀ ਕੀਤੇ ਹਨ, ਜਿਨ੍ਹਾਂ ਦੇ ਮੁਤਾਬਕ ਦੇਸ਼ 'ਚ 84 ਹਜ਼ਾਰ ਲੋਕਾਂ 'ਤੇ 1 ਆਈਸੋਲੇਸ਼ਨ ਬੈੱਡ ਅਤੇ 36 ਹਜ਼ਾਰ ਲੋਕਾਂ 'ਤੇ 1 ਕਵਾਰੰਟਾਈਨ ਬੈੱਡ ਹੈ। ਇੰਡੀਅਨ ਐਕਸਪ੍ਰੈੱਸ ਮੁਤਾਬਕ ਇਹ ਅੰਕੜੇ 17 ਮਾਰਚ ਦੇ ਹਨ।

ਅੰਕੜਿਆਂ ਮੁਤਾਬਕ ਸਥਿਤੀ ਇੰਨੀ ਗੰਭੀਰ ਹੈ ਕਿ ਪ੍ਰਤੀ 11,600 ਭਾਰਤੀਆਂ 'ਤੇ 1 ਡਾਕਟਰ ਤੇ 1826 ਭਾਰਤੀਆਂ ਲਈ ਹਸਪਤਾਲ 'ਚ 1 ਹੀ ਬੈੱਡ ਹੈ।

ਆਈਸੀਐੱਮਆਰ ਇੰਸਟੀਚਿਊਟ ਆਫ ਜਿਨੋਮਿਕਸ ਐਂਡ ਇਨਟੇਗ੍ਰੇਟਿਵ ਬਾਇਓਲਾਜੀ ਦੇ ਡਾਇਰੈਕਟਰ ਅਨੁਰਾਗ ਅਗਰਵਾਲ ਨੇ 'ਦ ਵਾਇਰ' ਨਾਲ ਗੱਲਬਾਤ ਦੌਰਾਨ ਕਿਹਾ, ''ਅਸੀਂ ਕੋਰੋਨਾ ਦੇ ਪਸਾਰ ਦੇ ਦੂਜੇ ਦੌਰ 'ਚ ਹਨ ਅਤੇ ਇਸ ਦੌਰ 'ਤੇ ਸਮਾਜਿਕ ਦੂਰੀ ਬਹੁਤ ਅਸਰਦਾਰ ਹੈ।

ਸਟੇਜ 3 'ਚ ਲਾਕਡਾਊਨ ਦੀ ਜ਼ਰੂਰਤ ਹੈ। ਸਾਡੇ ਸਰਵੀਲਾਂਸ ਡੇਟਾ ਮੁਤਾਬਕ ਆਈਸੀਐੱਮਆਰ ਨੇ ਇਹ ਬਹੁਤ ਸਾਫ ਕਰ ਦਿੱਤਾ ਹੈ ਕਿ ਹਰ ਮਾਮਲੇ 'ਤੇ ਜ਼ਿਆਦਾ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਇਸ ਦੌਰ 'ਚ ਸਮਾਜਿਕ ਦੂਰੀ ਇਸਨੂੰ ਫੈਲਣ ਤੋਂ ਰੋਕਣ 'ਚ ਅਸਰਦਾਰ ਸਾਬਿਤ ਹੋ ਸਕਦੀ ਹੈ। ਭਵਿੱਖ ਲਈ ਜਨਤਾ ਕਰਫਿਊ ਇੱਕ ਚੰਗੀ ਪ੍ਰਕਿਰਿਆ ਹੈ। ਮੌਜ਼ੂਦਾ ਅੰਕੜਿਆਂ ਮੁਤਾਬਕ ਅਜਿਹਾ ਲਗਦਾ ਹੈ ਕਿ ਸਰਕਾਰ ਸਹੀ ਦਿਸ਼ਾ 'ਚ ਕਦਮ ਚੁੱਕ ਰਹੀ ਹੈ।''

ਸਰਕਾਰੀ ਅੰਕੜਿਆਂ ਮੁਤਾਬਕ ਦੇਸ਼ 'ਚ 11,54,686 ਰਜਿਸਟਰਡ ਐਲੋਪੈਥਿਕ ਡਾਕਟਰ ਅਤੇ ਸਰਕਾਰੀ ਹਸਪਤਾਲਾਂ 'ਚ 7,39,024 ਬੈੱਡ ਹਨ।

Comments

Leave a Reply