Sat,Sep 19,2020 | 07:25:44am
HEADLINES:

India

ਦਲਿਤ ਲਾੜੇ ਦਾ ਘੋੜੀ 'ਤੇ ਬੈਠਣਾ ਬਰਦਾਸ਼ਤ ਨਹੀਂ ਹੋਇਆ, ਉੱਚ ਜਾਤੀ ਦੇ ਲੋਕਾਂ ਨੇ ਹੇਠਾਂ ਉਤਾਰਿਆ

ਦਲਿਤ ਲਾੜੇ ਦਾ ਘੋੜੀ 'ਤੇ ਬੈਠਣਾ ਬਰਦਾਸ਼ਤ ਨਹੀਂ ਹੋਇਆ, ਉੱਚ ਜਾਤੀ ਦੇ ਲੋਕਾਂ ਨੇ ਹੇਠਾਂ ਉਤਾਰਿਆ

ਰਾਜਸਥਾਨ ਵਿੱਚ ਦਲਿਤਾਂ ਖਿਲਾਫ ਅੱਤਿਆਚਾਰ ਤੇ ਉਨ੍ਹਾਂ ਨਾਲ ਭੇਦਭਾਵ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ। ਪ੍ਰਭਾਵਸ਼ਾਲੀ ਉੱਚ ਜਾਤੀ ਵਰਗ ਦੇ ਲੋਕਾਂ ਵੱਲੋਂ ਉਨ੍ਹਾਂ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਹਾਲਾਤ ਇਹ ਹਨ ਕਿ ਦਲਿਤ ਸਮਾਜ ਦੇ ਲਾੜਿਆਂ ਨੂੰ ਵਿਆਹ ਸਮਾਗਮਾਂ ਦੌਰਾਨ ਘੋੜੀ 'ਤੇ ਵੀ ਬੈਠਣ ਨਹੀਂ ਦਿੱਤਾ ਜਾਂਦਾ।

ਉਨ੍ਹਾਂ ਦਾ ਕਹਿਣਾ ਹੈ ਕਿ ਦਲਿਤਾਂ ਨੂੰ ਘੋੜੀ 'ਤੇ ਬੈਠਣ ਦਾ ਹੱਕ ਨਹੀਂ ਹੈ। ਦਲਿਤਾਂ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਵਿੱਚ ਇੱਕ ਹੋਰ ਘਟਨਾ ਸ਼ਾਮਲ ਹੋ ਗਈ ਹੈ। ਬੀਤੇ ਦਿਨੀਂ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਬੁਟੇਰੀ ਪਿੰਡ ਵਿੱਚ ਇਸੇ ਤਰ੍ਹਾਂ ਉੱਚ ਜਾਤੀ ਦੇ ਪ੍ਰਭਾਵਸ਼ਾਲੀ ਲੋਕਾਂ ਨੇ ਦਲਿਤ ਲਾੜੇ ਨੂੰ ਘੋੜੀ 'ਤੇ ਨਹੀਂ ਬੈਠਣ ਦਿੱਤਾ ਤੇ ਉਸਨੂੰ ਘੋੜੀ ਤੋਂ ਹੇਠਾਂ ਉਤਾਰ ਦਿੱਤਾ।

ਇਸ ਸਬੰਧ ਵਿੱਚ ਪੀੜਤ ਪੱਖ ਨੇ ਪੁਲਸ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ। ਖਬਰਾਂ ਮੁਤਾਬਕ, ਪਿੰਡ ਦੇ ਰਹਿਣ ਵਾਲੇ ਇੱਕ ਦਲਿਤ ਨੌਜਵਾਨ ਦਾ 21 ਨਵੰਬਰ ਨੂੰ ਵਿਆਹ ਸੀ। ਇਸੇ ਸਬੰਧ ਵਿੱਚ ਘੋੜੀ ਚੜਨ ਦੀਆਂ ਰਸਮਾਂ ਕੀਤੀਆਂ ਜਾਣੀਆਂ ਸਨ, ਪਰ ਪ੍ਰਭਾਵਸ਼ਾਲੀ ਉੱਚ ਜਾਤੀ ਵਰਗ ਦੇ ਲੋਕਾਂ ਨੇ ਦਲਿਤ ਲਾੜੇ ਨੂੰ ਘੋੜੀ ਨਾ ਚੜਨ ਦੀ ਧਮਕੀ ਦਿੱਤੀ ਸੀ।

ਹਾਲਾਂਕਿ ਇਨ੍ਹਾਂ ਧਮਕੀਆਂ ਦੀ ਪਰਵਾਹ ਨਾ ਕਰਦੇ ਹੋਏ ਦਲਿਤ ਲਾੜਾ ਘੋੜੀ ਚੜਿਆ, ਪਰ ਉੱਚ ਜਾਤੀ ਦੇ ਪ੍ਰਭਾਵਸ਼ਾਲੀ ਲੋਕਾਂ ਨੇ ਉਸਨੂੰ ਘੋੜੀ ਤੋਂ ਹੇਠਾਂ ਉਤਾਰ ਦਿੱਤਾ। ਇਸ ਘਟਨਾ ਦੇ ਵਿਰੋਧ ਵਿੱਚ ਦਲਿਤ ਸਮਾਜ ਨੇ ਅਲਵਰ ਪੁਲਸ ਨੂੰ ਸ਼ਿਕਾਇਤ ਕੀਤੀ ਹੈ। ਜ਼ਿਕਰਯੋਗ ਹੈ ਕਿ ਰਾਜਸਥਾਨ ਵਿੱਚ ਦਲਿਤਾਂ ਦੇ ਖਿਲਾਫ ਭੇਦਭਾਵ ਦੀਆਂ ਘਟਨਾਵਾਂ ਆਮ ਹਨ।

Comments

Leave a Reply