Wed,Jun 03,2020 | 09:32:14pm
HEADLINES:

India

ਉੱਚ ਜਾਤੀ ਦੇ ਲੋਕਾਂ ਨੇ ਰਾਹ ਰੋਕਿਆ, ਲਾਸ਼ ਨੂੰ ਪੁਲ ਤੋਂ ਹੇਠਾਂ ਲਟਕਾਉਣ ਲਈ ਮਜਬੂਰ ਹੋਏ ਦਲਿਤ

ਉੱਚ ਜਾਤੀ ਦੇ ਲੋਕਾਂ ਨੇ ਰਾਹ ਰੋਕਿਆ, ਲਾਸ਼ ਨੂੰ ਪੁਲ ਤੋਂ ਹੇਠਾਂ ਲਟਕਾਉਣ ਲਈ ਮਜਬੂਰ ਹੋਏ ਦਲਿਤ

ਤਮਿਲਨਾਡੂ ਵਿੱਚ ਦਲਿਤਾਂ ਨਾਲ ਭੇਦਭਾਵ ਜਾਰੀ ਹੈ। ਨਵਾਂ ਮਾਮਲਾ ਇੱਥੇ ਦੇ ਵੈਲੋਰ ਜ਼ਿਲ੍ਹੇ ਦੇ ਵਾਨੀਆਂਬੜੀ ਖੇਤਰ ਦਾ ਹੈ, ਜਿੱਥੇ ਦਲਿਤਾਂ ਨੂੰ ਅੰਤਮ ਸਸਕਾਰ ਕਰਨ ਲਈ ਇੱਕ ਲਾਸ਼ ਪੁਲ ਤੋਂ ਹੇਠਾਂ ਲਟਕਾ ਕੇ ਉਤਾਰਨੀ ਪਈ, ਕਿਉਂਕਿ ਅਖੌਤੀ ਉੱਚ ਜਾਤੀ ਵਰਗ ਦੇ ਲੋਕਾਂ ਨੇ ਉਨ੍ਹਾਂ ਨੂੰ ਅੱਗੇ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ।

ਇਹ ਘਟਨਾ 17 ਅਗਸਤ ਦੀ ਹੈ, ਜਿਸਦਾ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਵੈਲੋਰ ਜ਼ਿਲ੍ਹਾ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ।

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੁਝ ਲੋਕ ਸਟ੍ਰੈਚਰ 'ਤੇ ਇੱਕ ਲਾਸ਼ ਨੂੰ ਰੱਸੀ ਦੀ ਮਦਦ ਨਾਲ 20 ਫੁੱਟ ਉੱਚੇ ਪੁਲ ਤੋਂ ਹੇਠਾਂ ਲਟਕਾ ਰਹੇ ਹਨ। ਲਾਸ਼ ਨੂੰ ਫੜਨ ਲਈ ਪੁਲ ਦੇ ਹੇਠਾਂ ਵੀ ਕੁਝ ਲੋਕ ਮੌਜ਼ੂਦ ਹਨ। ਇਸਦੇ ਬਾਅਦ ਲੋਕ ਲਾਸ਼ ਨੂੰ ਅੰਤਮ ਸਸਕਾਰ ਲਈ ਲੈ ਜਾਂਦੇ ਦਿਖਾਈ ਦੇ ਰਹੇ ਹਨ।

ਵੀਡੀਓ ਨੂੰ ਬਣਾਉਣ ਵਾਲਾ ਵਿਅਕਤੀ ਕਹਿੰਦੇ ਹੋਏ ਸੁਣਾਈ ਦੇ ਰਿਹਾ ਹੈ ਕਿ ਇਹ ਸਾਰੀ ਘਟਨਾ ਵੈਲੋਰ ਦੇ ਵਾਨੀਆਂਬੜੀ ਵਿੱਚ ਹੋ ਰਹੀ ਹੈ, ਜਿੱਥੇ ਪਿੰਡ ਵਿੱਚ ਦਲਿਤਾਂ ਦੇ ਕੋਲ ਆਪਣੀ ਸ਼ਮਸ਼ਾਨਘਾਟ ਨਹੀਂ ਹੈ।

ਖਬਰਾਂ ਮੁਤਾਬਕ, 55 ਸਾਲ ਦੇ ਕੁੱਪਨ ਦੀ 16 ਅਗਸਤ ਨੂੰ ਇਸ ਐਕਸੀਡੈਂਟ ਵਿੱਚ ਮੌਤ ਹੋ ਗਈ ਸੀ। ਕੁੱਪਨ ਦੇ ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਦਲਿਤਾਂ ਨੂੰ ਲਾਸ਼ਾਂ ਲੈ ਜਾਣ ਲਈ ਜਿਸ ਰਾਹ ਦਾ ਇਸਤੇਮਾਲ ਕੀਤਾ ਜਾਂਦਾ ਸੀ, ਉੱਥੇ ਉੱਚ ਜਾਤੀ ਦੇ ਲੋਕਾਂ ਨੇ ਕਬਜ਼ਾ ਕਰ ਲਿਆ ਹੈ।

ਰਿਸ਼ਤੇਦਾਰਾਂ ਨੇ ਦੱਸਿਆ ਕਿ ਉੱਚ ਜਾਤੀ ਦੇ ਲੋਕਾਂ ਨੇ ਰਾਹ ਦੇ ਆਲੇ-ਦੁਆਲੇ ਦੀ ਜ਼ਮੀਨ ਖਰੀਦ ਲਈ ਅਤੇ ਉਹ ਨਹੀਂ ਚਾਹੁੰਦੇ ਕਿ ਲਾਸ਼ ਨੂੰ ਇਸਦੇ ਵਿਚਕਾਰ ਤੋਂ ਲੈ ਕੇ ਲੰਘਿਆ ਜਾਵੇ। ਦ ਨਿਊਜ਼ ਮਿੰਟ ਦੀ ਖਬਰ ਮੁਤਾਬਕ, ਇਸ ਪਿੰਡ ਵਿੱਚ ਦਲਿਤਾਂ ਨੂੰ ਸੜਕ ਦਾ ਇਸਤੇਮਾਲ ਕਰਨ ਨਹੀਂ ਦਿੱਤਾ ਜਾਂਦਾ।

Comments

Leave a Reply