Wed,Dec 19,2018 | 09:50:23am
HEADLINES:

India

ਮੱਧ ਪ੍ਰਦੇਸ਼ ਤੇ ਰਾਜਸਥਾਨ ਵਿੱਚ ਦਲਿਤਾਂ ਖਿਲਾਫ ਹੁੰਦੇ ਨੇ ਸਭ ਤੋਂ ਵੱਧ ਅਪਰਾਧ

ਮੱਧ ਪ੍ਰਦੇਸ਼ ਤੇ ਰਾਜਸਥਾਨ ਵਿੱਚ ਦਲਿਤਾਂ ਖਿਲਾਫ ਹੁੰਦੇ ਨੇ ਸਭ ਤੋਂ ਵੱਧ ਅਪਰਾਧ

ਅਨੁਸੂਚਿਤ ਜਾਤੀ (ਐੱਸਸੀ) ਤੇ ਅਨੁਸੂਚਿਤ ਜਨਜਾਤੀ (ਐੱਸਟੀ) ਵਰਗਾਂ 'ਤੇ ਹੋਣ ਵਾਲੇ ਅੱਤਿਆਚਾਰਾਂ ਵਿੱਚ ਕੋਈ ਕਮੀ ਨਹੀਂ ਆਈ ਹੈ। ਮੱਧ ਪ੍ਰਦੇਸ਼ ਤੇ ਰਾਜਸਥਾਨ ਵਿੱਚ ਹੋ ਰਹੀਆਂ ਵਿਧਾਨਸਭਾ ਚੋਣਾਂ ਵਿਚਕਾਰ ਇਸ ਸਬੰਧ 'ਚ ਨਵੇਂ ਅੰਕੜੇ ਸਾਹਮਣੇ ਆਏ ਹਨ। ਇਨ੍ਹਾਂ ਦੋਵੇਂ ਸੂਬਿਆਂ ਵਿੱਚ ਦਲਿਤਾਂ ਤੇ ਆਦੀਵਾਸੀਆਂ ਦੀ ਕਾਫੀ ਵੱਡੀ ਆਬਾਦੀ ਹੈ, ਇਸਦੇ ਬਾਵਜੂਦ ਇਨ੍ਹਾਂ ਵਰਗਾਂ ਖਿਲਾਫ ਅਪਰਾਧ ਦਰ ਬਹੁਤ ਜ਼ਿਆਦਾ ਹੈ।

ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨਸੀਆਰਬੀ) 2016 ਦੇ ਅੰਕੜਿਆਂ ਮੁਤਾਬਕ, ਦੇਸ਼ ਭਰ 'ਚੋਂ ਦਲਿਤਾਂ ਖਿਲਾਫ ਹੋਣ ਵਾਲੇ ਅੱਤਿਆਚਾਰਾਂ ਦੇ ਮਾਮਲਿਆਂ ਵਿੱਚ ਮੱਧ ਪ੍ਰਦੇਸ਼ ਪਹਿਲੇ, ਜਦਕਿ ਰਾਜਸਥਾਨ ਦੂਜੇ ਨੰਬਰ 'ਤੇ ਆਉਂਦਾ ਹੈ। ਦੂਜੇ ਪਾਸੇ ਆਦੀਵਾਸੀਆਂ ਖਿਲਾਫ ਅਪਰਾਧਾਂ ਦੇ ਮਾਮਲੇ ਵਿੱਚ ਇਹ ਦੋਵੇਂ ਸੂਬੇ ਟਾਪ 5 ਵਿੱਚ ਆਉਂਦੇ ਹਨ। ਦਲਿਤਾਂ 'ਤੇ ਅੱਤਿਆਚਾਰਾਂ ਦੀ ਗੱਲ ਕਰੀਏ ਤਾਂ ਸਾਲ 2016 ਵਿੱਚ ਇਸ ਸਬੰਧ ਵਿੱਚ ਰਾਜਸਥਾਨ ਵਿੱਚ 5,134 ਮਾਮਲੇ ਦਰਜ ਕੀਤੇ ਗਈ, ਜਦਕਿ ਮੱਧ ਪ੍ਰਦੇਸ਼ 'ਚ ਇਹ ਗਿਣਤੀ 4,922 ਰਹੀ।

ਇਨ੍ਹਾਂ ਦੋਵੇਂ ਸੂਬਿਆਂ ਵਿੱਚ ਪਿਛਲੇ 5 ਸਾਲਾਂ ਤੋਂ ਦਲਿਤਾਂ ਖਿਲਾਫ ਅਪਰਾਧ ਦਰ ਜ਼ਿਆਦਾ ਰਹਿ ਰਹੀ ਹੈ। ਸਾਲ 2015 'ਚ ਮੱਧ ਪ੍ਰਦੇਸ਼ 3,546 ਤੇ 2014 'ਚ 3,294 ਮਾਮਲੇ ਦਰਜ ਹੋਏ ਸਨ। ਇਸੇ ਤਰ੍ਹਾਂ ਰਾਜਸਥਾਨ 'ਚ ਸਾਲ 2015 'ਚ 5,911 ਤੇ ਸਾਲ 2014 'ਚ 2014 ਕੇਸ ਦਰਜ ਹੋਏ। ਮੱਧ ਪ੍ਰਦੇਸ਼ ਆਦੀਵਾਸੀਆਂ ਦੀ ਵੱਡੀ ਆਬਾਦੀ ਵਾਲਾ ਸੂਬਾ ਹੈ।

ਇੱਥੇ ਆਦੀਵਾਸੀਆਂ ਖਿਲਾਫ ਅਪਰਾਧ ਦਰ ਵੀ ਉੱਚ ਪੱਧਰ 'ਤੇ ਹੈ। ਸਾਲ 2016 ਵਿੱਚ ਇਸ ਸੂਬੇ ਵਿੱਚ ਆਦੀਵਾਸੀਆਂ ਖਿਲਾਫ ਹੋਏ ਅਪਰਾਧਾਂ ਸਬੰਧੀ 1,823 ਮਾਮਲੇ ਰਿਪੋਰਟ ਹੋਏ ਸਨ, ਜਦਕਿ ਰਾਜਸਥਾਨ ਵਿੱਚ 1,195 ਮਾਮਲੇ ਦਰਜ ਹੋਏ ਸਨ। ਅੰਕੜਿਆਂ ਮੁਤਾਬਕ, ਇਨ੍ਹਾਂ ਸੂਬਿਆਂ ਵਿੱਚ ਮਹਿਲਾਵਾਂ ਖਿਲਾਫ ਬਲਾਤਕਾਰ, ਅੱਤਿਆਚਾਰ ਦੇ ਕੁੱਲ ਜਿੰਨੇ ਮਾਮਲੇ ਰਿਪੋਰਟ ਹੋਏ, ਉਨ੍ਹਾਂ ਵਿੱਚ ਦਲਿਤ ਤੇ ਆਦੀਵਾਸੀ ਮਹਿਲਾਵਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਸੀ।

ਮਤਲਬ ਕਿ ਦਲਿਤ ਤੇ ਆਦੀਵਾਸੀ ਮਹਿਲਾਵਾਂ ਖਿਲਾਫ ਇਨ੍ਹਾਂ ਸੂਬਿਆਂ ਵਿੱਚ ਦੂਜੀਆਂ ਜਾਤਾਂ ਦੀਆਂ ਮਹਿਲਾਵਾਂ ਦੇ ਮੁਕਾਬਲੇ ਜ਼ਿਆਦਾ ਅਪਰਾਧ ਹੁੰਦੇ ਹਨ। ਜ਼ਿਕਰਯੋਗ ਹੈ ਕਿ ਇਸ ਸਮੇਂ ਇਨ੍ਹਾਂ ਦੋਵੇਂ ਸੂਬਿਆਂ ਵਿੱਚ ਭਾਜਪਾ ਦੀ ਸਰਕਾਰ ਹੈ, ਜਦਕਿ ਇਸ ਤੋਂ ਪਹਿਲਾਂ ਇਨ੍ਹਾਂ ਸੂਬਿਆਂ ਵਿੱਚ ਕਾਂਗਰਸ ਦੀਆਂ ਸਰਕਾਰਾਂ ਰਹਿ ਚੁੱਕੀਆਂ ਹਨ।

Comments

Leave a Reply