Wed,Jun 03,2020 | 08:41:56pm
HEADLINES:

India

ਹਰਿਆਣਾ ਵਿਧਾਨਸਭਾ ਚੋਣਾਂ : ਕਰੋੜਾਂ ਰੁਪਏ ਲੈ ਕੇ ਟਿਕਟਾਂ ਵੰਡਣ ਦੇ ਦੋਸ਼ਾਂ 'ਚ ਘਿਰੇ ਕਾਂਗਰਸ-ਭਾਜਪਾ

ਹਰਿਆਣਾ ਵਿਧਾਨਸਭਾ ਚੋਣਾਂ : ਕਰੋੜਾਂ ਰੁਪਏ ਲੈ ਕੇ ਟਿਕਟਾਂ ਵੰਡਣ ਦੇ ਦੋਸ਼ਾਂ 'ਚ ਘਿਰੇ ਕਾਂਗਰਸ-ਭਾਜਪਾ

ਹਰਿਆਣਾ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਤੇ ਕਾਂਗਰਸ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦੋਵੇਂ ਪਾਰਟੀਆਂ ਵਿੱਚ ਬਗਾਵਤ ਹੋ ਗਈ। ਦੋਵੇਂ ਪਾਰਟੀਆਂ ਦੇ ਨੇਤਾ ਆਪਣੀ-ਆਪਣੀ ਪਾਰਟੀ ਲੀਡਰਸ਼ਿਪ 'ਤੇ ਕਰੋੜਾਂ ਰੁਪਏ ਲੈ ਕੇ ਟਿਕਟਾਂ ਵੰਡਣ ਦੇ ਦੋਸ਼ ਲਗਾ ਰਹੇ ਹਨ।

2 ਅਕਤੂਬਰ ਨੂੰ ਹਰਿਆਣਾ ਕਾਂਗਰਸ ਦੇ ਸਾਬਕਾ ਪ੍ਰਧਾਨ ਅਸ਼ੋਕ ਤੰਵਰ ਨੇ ਇਸੇ ਮਾਮਲੇ ਨੂੰ ਲੈ ਕੇ ਦਿੱਲੀ ਵਿਖੇ ਪਾਰਟੀ ਦੇ ਹੈੱਡ ਕੁਆਰਟਰ ਦੇ ਬਾਹਰ ਸਮਰਥਕਾਂ ਸਮੇਤ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਪਾਰਟੀ ਲੀਡਰਸ਼ਿਪ 'ਤੇ ਪੈਸੇ ਲੈ ਕੇ ਟਿਕਟਾਂ ਵੰਡਣ ਦੇ ਦੋਸ਼ ਲਗਾਏ।

ਅਸ਼ੋਕ ਤੰਵਰ ਨੇ ਟਿਕਟਾਂ ਦੀ ਵੰਡ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪਾਰਟੀ ਲਈ ਸਾਲਾਂ ਤੋਂ ਮੇਹਨਤ ਕਰਨ ਵਾਲੇ ਵਰਕਰਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ।  

ਕਾਂਗਰਸ ਆਗੂ ਤੰਵਰ ਨੇ ਦੋਸ਼ ਲਗਾਇਆ ਕਿ ਸੋਹਨਾ ਵਿਧਾਨਸਭਾ ਹਲਕੇ ਦੀ ਟਿਕਟ ਪਾਰਟੀ ਵੱਲੋਂ 5 ਕਰੋੜ ਰੁਪਏ ਵਿੱਚ ਵੇਚੀ ਗਈ ਹੈ। ਇਸੇ ਮਾਮਲੇ ਨੂੰ ਲੈ ਕੇ ਰੋਸ ਵੱਜੋਂ ਤੰਵਰ ਨੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ।
ਦੂਜੇ ਪਾਸੇ ਭਾਜਪਾ ਵਿੱਚ ਵੀ ਟਿਕਟਾਂ ਦੀ ਵੰਡ ਨੂੰ ਲੈ ਕੇ ਮਾਹੌਲ ਭਖਿਆ ਹੋਇਆ ਹੈ। ਪਾਰਟੀ ਆਗੂ ਟਿਕਟਾਂ ਨਾ ਮਿਲਣ 'ਤੇ ਨਾਰਾਜ਼ਗੀ ਪ੍ਰਗਟ ਕਰ ਰਹੇ ਹਨ।
ਰੋਹਤਕ ਤੋਂ ਭਾਜਪਾ ਆਗੂ ਮੀਨਾਕਸ਼ੀ ਨੇ ਮੀਡੀਆ ਸਾਹਮਣੇ ਦੋਸ਼ ਲਗਾਇਆ ਹੈ ਕਿ ਪਾਰਟੀ ਵੱਲੋਂ ਗੜੀ ਸਾਂਪਲਾ-ਕਿਲੋਈ ਵਿਧਾਨਸਭਾ ਸੀਟ ਦੀ ਟਿਕਟ ਬਿਜ਼ਨੈੱਸਮੈਨ ਸਤੀਸ਼ ਨੰਦਲ ਨੂੰ 10 ਕਰੋੜ ਰੁਪਏ ਵਿੱਚ ਵੇਚੀ ਗਈ ਹੈ।

Comments

Leave a Reply