Thu,Jun 27,2019 | 04:35:56pm
HEADLINES:

India

ਭੀਮਾ ਕੋਰੇਗਾਓਂ ਹਿੰਸਾ : 5 ਸਤੰਬਰ ਤੋਂ ਸ਼ੁਰੂ ਹੋਵੇਗੀ ਨਿਆਂਇਕ ਸੁਣਵਾਈ

ਭੀਮਾ ਕੋਰੇਗਾਓਂ ਹਿੰਸਾ : 5 ਸਤੰਬਰ ਤੋਂ ਸ਼ੁਰੂ ਹੋਵੇਗੀ ਨਿਆਂਇਕ ਸੁਣਵਾਈ

ਇਸੇ ਸਾਲ ਦੀ ਸ਼ੁਰੂਆਤ 'ਚ 1 ਜਨਵਰੀ 2018 ਨੂੰ ਦਲਿਤ ਸਮਾਜ ਦੇ ਲੋਕ ਹਰ ਸਾਲ ਵਾਂਗ ਮਹਾਰਾਸ਼ਟਰ ਦੇ ਭੀਮਾ ਕੋਰੇਗਾਓਂ ਵਿੱਚ ਇਕੱਠੇ ਹੋਏ ਸਨ। 500 ਮਹਾਰ ਸੈਨਿਕਾਂ ਵੱਲੋਂ 25 ਹਜ਼ਾਰ ਦੀ ਪੇਸ਼ਵਾ ਫੌਜ ਦੇ ਜਿੱਤ ਦੀ 200ਵੀਂ ਵਰ੍ਹੇਗੰਢ 'ਤੇ ਇਕੱਠੇ ਹੋਏ ਇਨ੍ਹਾਂ ਲੋਕਾਂ 'ਤੇ ਹਿੰਦੂਵਾਦੀ ਸੰਗਠਨਾਂ ਦੇ ਲੋਕਾਂ ਨੇ ਹਮਲਾ ਕਰ ਦਿੱਤਾ ਸੀ। ਇਸ ਦੌਰਾਨ ਹੋਈ ਹਿੰਸਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। 
 
ਹਮਲੇ ਦੀ ਇਸੇ ਘਟਨਾ ਨੂੰ ਲੈ ਕੇ ਦੇਸ਼ ਭਰ ਵਿੱਚ ਭਾਰੀ ਹੰਗਾਮਾ ਹੋਇਆ ਸੀ। ਮਾਮਲੇ ਦੀ ਜਾਂਚ ਨੂੰ ਲੈ ਕੇ ਮਹਾਰਾਸ਼ਟਰ ਦੀ ਫੜਨਵੀਸ ਸਰਕਾਰ ਨੇ ਫਰਵਰੀ ਮਹੀਨੇ ਵਿੱਚ ਨਿਆਂਇਕ ਕਮਿਸ਼ਨ ਦਾ ਗਠਨ ਕੀਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ, ਇਹ ਕਮਿਸ਼ਨ 5 ਤੋਂ 7 ਸਤੰਬਰ 2018 ਵਿਚਕਾਰ ਮਾਮਲੇ ਦੀ ਸੁਣਵਾਈ ਕਰੇਗਾ।
 
ਮਹਾਰਾਸ਼ਟਰ ਸਰਕਾਰ ਵੱਲੋਂ ਗਠਿਤ ਨਿਆਂਇਕ ਕਮਿਸ਼ਨ ਨੂੰ ਚਾਰ ਮਹੀਨੇ ਵਿੱਚ ਮਾਮਲੇ ਦੀ ਰਿਪੋਰਟ ਦੇਣ ਲਈ ਕਿਹਾ ਗਿਆ ਸੀ। ਸਮੇਂ ਮੁਤਾਬਕ, ਇਸ ਕਮਿਸ਼ਨ ਨੂੰ ਆਪਣੀ ਰਿਪੋਰਟ ਜੂਨ ਮਹੀਨੇ ਵਿੱਚ ਸੌਂਪਣੀ ਸੀ, ਪਰ ਕਮਿਸ਼ਨ ਤੈਅ ਸਮੇਂ 'ਚ ਇਹ ਰਿਪੋਰਟ ਸੌਂਪ ਨਹੀਂ ਸਕਿਆ। ਬਿਜ਼ਨੈੱਸ ਸਟੈਂਡਰਡ (18 ਅਗਸਤ 2018) ਮੁਤਾਬਕ, ਇਹ ਕਮਿਸ਼ਨ 5 ਤੋਂ 7 ਸਤੰਬਰ 2018 ਵਿਚਕਾਰ ਇਸ ਮਾਮਲੇ ਦੀ ਪਹਿਲੀ ਸੁਣਵਾਈ ਕਰੇਗਾ।
 
ਕਮਿਸ਼ਨ ਦੇ ਮੈਂਬਰਾਂ ਵਿੱਚ ਬਾਂਬੇ ਹਾਈਕੋਰਟ ਦੇ ਸਾਬਕਾ ਚੀਫ ਜਸਟਿਸ ਜੇਐੱਨ ਪਟੇਲ ਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਸਕੱਤਰ ਸੁਮਿਤ ਮਲਿਕ ਸ਼ਾਮਲ ਹਨ। ਕਮਿਸ਼ਨ ਭੀਮਾ ਕੋਰੇਗਾਓਂ ਦਾ ਦੌਰਾ ਕਰ ਚੁੱਕਾ ਹੈ ਅਤੇ ਇਸ ਮਾਮਲੇ ਵਿੱਚ ਸਬੰਧਤ ਦਸਤਾਵੇਜ਼ ਇਕੱਠੇ ਕਰ ਚੁੱਕਾ ਹੈ। ਕਮਿਸ਼ਨ ਨੂੰ ਗਵਾਹਾਂ ਤੋਂ ਪੁੱਛਗਿੱਛ ਕਰਨੀ ਹੈ, ਜਿਨ੍ਹਾਂ ਦੀ ਗਿਣਤੀ ਕਰੀਬ 500 ਹੈ, ਇਸ ਨਾਲ ਸਬੰਧਤ ਦਸਤਾਵੇਜ਼ਾਂ ਦੀ ਜਾਂਚ ਕਰਨੀ ਹੈ।
 
ਕਮਿਸ਼ਨ ਇਸ ਗੱਲ ਦੀ ਜਾਂਚ ਕਰੇਗਾ ਕਿ ਦੰਗਾ ਕਿਵੇਂ ਤੇ ਕਿਉਂ ਭੜਕਿਆ ਤੇ ਪੁਲਸ ਪ੍ਰਸ਼ਾਸਨ ਨੇ ਇਸਦੇ ਲਈ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਸਨ। ਭੀਮਾ ਕੋਰੇਗਾਓਂ ਹਿੰਸਾ ਦੇ ਸਬੰਧ ਵਿੱਚ ਪੁਲਸ ਨੇ ਜਿਨ੍ਹਾਂ ਲੋਕਾਂ ਨੂੰ ਨਾਮਜ਼ਦ ਕੀਤਾ ਹੈ, ਉਨ੍ਹਾਂ ਵਿੱਚ ਮੁੱਖ ਹਨ ਹਿੰਦੂ ਸੰਗਠਨ ਦੇ ਨੇਤਾ ਮਿਲਿੰਦ ਏਕਬੋਟੇ। ਏਕਬੋਟੇ ਨੂੰ ਮਾਰਚ 'ਚ ਗ੍ਰਿਫਤਾਰ ਕੀਤਾ ਗਿਆ ਸੀ, ਪਰ ਬਾਅਦ 'ਚ ਉਸ ਨੂੰ ਜ਼ਮਾਨਤ 'ਤੇ ਛੱਡ ਦਿੱਤਾ ਗਿਆ। ਏਕਬੋਟੇ ਤੋਂ ਇਲਾਵਾ ਸੰਭਾਜੀ ਭਿੜੇ ਖਿਲਾਫ ਵੀ ਮਾਮਲਾ ਦਰਜ ਹੈ।

 

Comments

Leave a Reply