Mon,Apr 22,2019 | 08:31:27am
HEADLINES:

India

ਰਿਪੋਰਟ : ਭੀਮਾ ਕੋਰੇਗਾਓਂ 'ਚ ਦਲਿਤਾਂ 'ਤੇ ਹਮਲੇ ਲਈ ਪਹਿਲਾਂ ਹੀ ਬਣਾ ਲਈ ਗਈ ਸੀ ਯੋਜਨਾ

ਰਿਪੋਰਟ : ਭੀਮਾ ਕੋਰੇਗਾਓਂ 'ਚ ਦਲਿਤਾਂ 'ਤੇ ਹਮਲੇ ਲਈ ਪਹਿਲਾਂ ਹੀ ਬਣਾ ਲਈ ਗਈ ਸੀ ਯੋਜਨਾ

ਮਹਾਰਾਂ ਦੀ ਪੇਸ਼ਵਾ ਫੌਜ 'ਤੇ ਜਿੱਤ ਦੀ 200ਵੀਂ ਵਰ੍ਹੇਗੰਢ 'ਤੇ ਇਸ ਸਾਲ ਦੀ ਸ਼ੁਰੂਆਤ 1 ਜਨਵਰੀ ਨੂੰ ਮਹਾਰਾਸ਼ਟਰ ਦੇ ਭੀਮਾ ਕੋਰੇਗਾਓਂ 'ਚ ਲੱਖਾਂ ਦੀ ਗਿਣਤੀ 'ਚ ਦਲਿਤ ਬਹੁਜਨ ਸਮਾਜ ਦੇ ਲੋਕ ਇਕੱਠੇ ਹੋਏ ਸਨ। ਇਨ੍ਹਾਂ 'ਤੇ ਹਿੰਦੂ ਸੰਗਠਨਾਂ ਨਾਲ ਜੁੜੇ ਲੋਕਾਂ ਵਲੋਂ ਹਮਲਾ ਕੀਤਾ ਗਿਆ ਸੀ, ਜਿਸਦੇ ਸਬੰਧ ਵਿੱਚ ਸਤੱਯਸ਼ੋਧਨ ਕਮੇਟੀ ਵੱਲੋਂ ਬੀਤੇ ਦਿਨੀਂ ਇੱਕ ਰਿਪੋਰਟ ਤਿਆਰ ਕਰਕੇ ਆਈਜੀ ਨੂੰ ਸੌਂਪ ਦਿੱਤੀ ਗਈ ਹੈ।
 
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੁਣੇ ਦੇ ਭੀਮਾ ਕੋਰੇਗਾਓਂ ਵਿੱਚ ਹਿੰਸਾ ਦੀ ਘਟਨਾ ਪੁਲਸ ਦੀ ਲਾਪਰਵਾਹੀ ਨਾਲ ਹੋਈ ਅਤੇ ਇਸ ਹਿੰਸਾ ਦੇ ਸਬੰਧ ਵਿੱਚ ਪਹਿਲਾਂ ਤੋਂ ਯੋਜਨਾ ਬਣਾ ਲਈ ਗਈ ਸੀ। ਹਿੰਦੂ ਨੇਤਾ ਸੰਭਾਜੀ ਭਿੜੇ ਤੇ ਮਿਲਿੰਦ ਏਕਬੋਟੇ ਨੇ ਹਿੰਸਾ ਭੜਕਾਉਣ ਦੇ ਹਾਲਾਤ ਬਣਾਏ।
 
ਰਿਪੋਰਟ ਮੁਤਾਬਕ, ਮਿਲਿੰਦ ਏਕਬੋਟੇ ਨੇ ਮਹਾਰ ਸਮਾਜ (ਦਲਿਤ) ਦੇ ਇਤਿਹਾਸ ਦੇ ਨਾਲ ਛੇੜਛਾੜ ਕਰਨ ਲਈ 'ਧਰਮਵੀਰ ਸੰਭਾਜੀ ਮਹਾਰਾਜ ਯਾਦਗਾਰ ਕਮੇਟੀ' ਦਾ ਗਠਨ ਕੀਤਾ ਸੀ। 

ਪਿੰਡ ਵਿੱਚ ਮਾਮਲੇ ਵਿੱਚ ਭੜਕੀ ਹਿੰਸਾ ਲਈ ਆਈਜੀ ਨੇ ਜਾਂਚ ਕਮੇਟੀ ਗਠਿਤ ਕਰਨ ਦੀ ਸਲਾਹ ਦਿੱਤੀ ਸੀ। ਇਸ ਤੋਂ ਬਾਅਦ ਪੁਣੇ ਦੇ ਡਿਪਟੀ ਮੇਅਰ ਡਾ. ਸਿਧਾਰਥ ਧੇਂਡੇ ਦੀ ਅਗਵਾਈ ਵਿੱਚ ਕਮੇਟੀ ਦਾ ਗਠਨ ਕੀਤਾ ਗਿਆ ਸੀ। ਕਮੇਟੀ ਨੇ 11 ਸਤੰਬਰ ਨੂੰ ਜਾਂਚ ਰਿਪੋਰਟ ਕੋਲਹਾਪੁਰ ਦੇ ਆਈਜੀ ਨੂੰ ਸੌਂਪ ਦਿੱਤੀ। ਕਮੇਟੀ ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਸਣਸਵਾਡੀ ਖੇਤਰ ਦੇ ਲੋਕਾਂ ਨੂੰ ਹਿੰਸਾ ਦਾ ਪਹਿਲਾਂ ਤੋਂ ਖਦਸ਼ਾ ਸੀ। ਇਸੇ ਕਾਰਨ ਇੱਥੇ ਦੇ ਲੋਕਾਂ ਨੇ ਆਪਣੀਆਂ ਦੁਕਾਨਾਂ ਤੇ ਹੋਟਲ ਬੰਦ ਰੱਖੇ ਸਨ।
 
ਇਸ ਤੋਂ ਇਲਾਵਾ ਪਿੰਡ ਵਿੱਚ ਲਾਠੀ ਤੇ ਕਿਰਪਾਣਾਂ ਦੇ ਨਾਲ ਪਾਣੀ ਹੀ ਪਾਣੀ ਦੇ ਟੈਂਕਰ ਨੂੰ ਮਿੱਟੀ ਦੇ ਤੇਲ ਨਾਲ ਭਰ ਕੇ ਰੱਖਿਆ ਗਿਆ ਸੀ।
 
ਸੰਭਾਜੀ ਮਹਾਰਾਜ ਦੀ ਸਮਾਧੀ ਵਾਲੇ ਸਥਾਨ 'ਤੇ ਗੋਵਿੰਦ ਗਾਇਕਵਾੜ ਬਾਰੇ ਜਾਣਕਾਰੀ ਦੇਣ ਵਾਲੇ ਬੋਰਡ ਨੂੰ ਹਟਾ ਕੇ ਉੱਥੇ ਆਰਐੱਸਐੱਸ ਸੰਸਥਾਪਕ ਹੈਡਗੇਵਾਰ ਦੀ ਫੋਟੋ ਲਗਾਈ ਗਈ ਸੀ।

Comments

Leave a Reply