Sun,Sep 24,2017 | 05:13:26am
HEADLINES:

India

ਯੋਗੀ ਸਰਕਾਰ ਨੇ ਬਹੁਜਨ ਸਮਾਜ ਦੇ ਮਹਾਪੁਰਖਾਂ ਦੇ ਪਾਰਕਾਂ-ਸਮਾਰਕਾਂ 'ਚ ਘੁੰਮਣਾ ਕੀਤਾ ਮਹਿੰਗਾ

ਯੋਗੀ ਸਰਕਾਰ ਨੇ ਬਹੁਜਨ ਸਮਾਜ ਦੇ ਮਹਾਪੁਰਖਾਂ ਦੇ ਪਾਰਕਾਂ-ਸਮਾਰਕਾਂ 'ਚ ਘੁੰਮਣਾ ਕੀਤਾ ਮਹਿੰਗਾ

ਉੱਤਰ ਪ੍ਰਦੇਸ਼ 'ਚ ਕੁਮਾਰੀ ਮਾਇਆਵਤੀ ਦੀ ਅਗਵਾਈ 'ਚ ਬਣੀ ਬਸਪਾ ਸਰਕਾਰ ਦੌਰਾਨ ਬਹੁਜਨ ਸਮਾਜ ਦੇ ਮਹਾਪੁਰਖਾਂ ਦੇ ਨਾਂ 'ਤੇ ਵੱਡੇ ਪੱਧਰ 'ਤੇ ਪਾਰਕ ਤੇ ਸਮਾਰਕ ਬਣਾਏ ਗਏ ਸਨ। ਮਨੂੰਵਾਦੀ ਮੀਡੀਆ ਤੇ ਵਿਰੋਧੀ ਪਾਰਟੀਆਂ ਵਲੋਂ ਬਹੁਜਨ ਮਹਾਪੁਰਖਾਂ ਦੀ ਯਾਦ 'ਚ ਬਣੇ ਇਨ੍ਹਾਂ ਸਮਾਰਕਾਂ ਦੇ ਨਿਰਮਾਣ ਦਾ ਵਿਰੋਧ ਕੀਤਾ ਜਾਂਦਾ ਰਿਹਾ।

ਖਾਸ ਤੌਰ 'ਤੇ ਮੀਡੀਆ ਦੇ ਇਕ ਵੱਡੇ ਵਰਗ ਵਲੋਂ  ਇਨ੍ਹਾਂ ਪਾਰਕਾਂ ਨੂੰ ਪੈਸੇ ਦੀ ਬਰਬਾਦੀ ਦੇ ਤੌਰ 'ਤੇ ਪੇਸ਼ ਕੀਤਾ ਜਾਂਦਾ ਰਿਹਾ। ਹੁਣ ਜਦੋਂ ਇਨ੍ਹਾਂ ਪਾਰਕਾਂ ਨੂੰ ਦੇਖਣ ਲਈ ਦੇਸ਼-ਵਿਦੇਸ਼ ਤੋਂ ਲੱਖਾਂ ਲੋਕ ਆਉਂਦੇ ਹਨ ਅਤੇ ਸਰਕਾਰ ਇਨ੍ਹਾਂ ਤੋਂ ਮੋਟੀ ਕਮਾਈ ਕਰਦੀ ਹੈ ਤਾਂ ਮੀਡੀਆ ਦਾ ਉਹ ਮਨੂੰਵਾਦੀ ਧੜਾ ਚੁੱਪ ਧਾਰੀ ਬੈਠਾ ਹੈ।

ਬਸਪਾ ਸਰਕਾਰ ਸਮੇਂ ਬਣੇ ਇਨ੍ਹਾਂ ਪਾਰਕਾਂ ਤੇ ਸਮਾਰਕਾਂ ਵਿਚ ਦਾਖਲ ਹੋਣ ਲਈ ਟੂਰਿਸਟਾਂ ਨੂੰ ਟਿਕਟ ਲੈਣੀ ਪੈਂਦੀ ਹੈ, ਜਿਸਦੀ ਰਕਮ ਸਰਕਾਰ ਦੇ ਖਾਤੇ ਵਿਚ ਜਮ੍ਹਾਂ ਹੁੰਦੀ ਹੈ। ਯੂਪੀ ਵਿਚ ਭਾਜਪਾ ਦੇ ਸੱਤਾ 'ਚ ਆਉਣ ਤੋਂ ਬਾਅਦ ਯੋਗੀ ਸਰਕਾਰ ਨੇ ਇਹ ਟਿਕਟਾਂ ਮਹਿੰਗੀਆਂ ਕਰ ਦਿੱਤੀਆਂ ਹਨ।

ਯੂਪੀ ਸਰਕਾਰ ਦੇ ਮੈਨੇਜਮੈਂਟ, ਸਕਿਊਰਿਟੀ ਕਮੇਟੀ ਦੀ ਬੋਰਡ ਮੀਟਿੰਗ ਵਿਚ ਬੀਤੇ ਦਿਨੀਂ ਇਸ ਸਬੰਧ ਵਿਚ ਫੈਸਲਾ ਕੀਤਾ ਗਿਆ। ਬੋਰਡ ਦੇ ਫੈਸਲੇ ਮੁਤਾਬਕ, ਹੁਣ ਟੂਰੀਸਟਾਂ ਅਤੇ ਘੁੰਮਣ ਵਾਲੇ ਸਥਾਨਕ ਲੋਕਾਂ ਲਈ ਬੁੱਧ ਵਿਹਾਰ ਵਿਚ ਟਿਕਟ ਪੰਜ ਰੁਪਏ ਦੀ ਜਗ੍ਹਾ 10 ਰੁਪਏ ਅਤੇ ਬਾਕੀ ਸਥਾਨਾਂ 'ਤੇ 10 ਰੁਪਏ ਦੀ ਜਗ੍ਹਾ 15 ਰੁਪਏ ਹੋ ਜਾਵੇਗੀ। 

ਇਕ ਮੀਡੀਆ ਰਿਪੋਰਟ ਵਿਚ ਸਮਾਰਕ ਕਮੇਟੀ ਦੇ ਅਹੁਦੇਦਾਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ 2016-17 ਦੇ 1.99 ਕਰੋੜ ਰੁਪਏ ਦੇ ਮੁਕਾਬਲੇ 2.50 ਕਰੋੜ ਰੁਪਏ ਦੀ ਕਮਾਈ ਹੋਣ ਦੀ ਉਮੀਦ ਹੈ। ਸਮਾਰਕ ਕਮੇਟੀ ਦੇ ਮੈਂਬਰ ਵੀਸੀ ਪ੍ਰਭੂ ਐਨ ਸਿੰਘ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਤੋਂ ਸਮਾਰਕਾਂ ਦੀ ਮੈਂਟੀਨੈਂਸ 'ਤੇ ਪਿਛਲੇ ਸਾਲ ਦੇ ਮੁਕਾਬਲੇ ਬਜਟ ਵਿਚ ਕਟੌਤੀ ਹੋਈ ਹੈ। ਅਜਿਹੇ ਵਿਚ ਟਿਕਟ ਤੋਂ ਹੋਣ ਵਾਲੀ ਕਮਾਈ ਨਾਲ ਹੀ ਸਮਾਰਕਾਂ ਦਾ ਮੈਂਟੀਨੈਂਸ ਹੋਣਾ ਹੈ। 

ਟਿਕਟਾਂ ਦੀ ਦਰ ਨੂੰ 6 ਸਾਲ ਬਾਅਦ ਵਧਾਇਆ ਗਿਆ ਹੈ। ਲਖਨਊ ਵਿਚ ਸਮਾਰਕ ਕਮੇਟੀ ਦੇ ਤਹਿਤ ਆਉਂਦੇ ਪਾਰਕਾਂ ਅਤੇ ਸਮਾਰਕਾਂ ਵਿਚ ਹਰ ਮਹੀਨੇ 80 ਹਜ਼ਾਰ ਤੋਂ 1 ਲੱਖ ਤੱਕ ਵਿਜ਼ੀਟਰਸ ਘੁੰਮਣ ਆਉਂਦੇ ਹਨ। 2017 ਦੇ ਮਈ ਮਹੀਨੇ ਦੇ ਅੰਕੜੇ ਮੁਤਾਬਕ, 82,497 ਲੋਕਾਂ ਨੇ ਸਮਾਰਕ ਕਮੇਟੀ ਦੇ ਪਾਰਕਾਂ ਅਤੇ ਸਥਾਨਾਂ ਨੂੰ ਦੇਖਣ ਲਈ ਟਿਕਟਾਂ ਖਰੀਦੀਆਂ। 2015-16 ਦੇ ਮੁਕਾਬਲੇ 2016-17 ਵਿਚ ਇਹ ਅੰਕੜਾ 15 ਫੀਸਦੀ ਤੱਕ ਵਧ ਗਿਆ ਹੈ।

ਜੇਕਰ ਇਸ ਟਿਕਟ ਦਰ 'ਚ ਵਾਧੇ ਦਾ ਅਨੁਮਾਨ ਲਾਈਏ ਤਾਂ ਯੋਗੀ ਸਰਕਾਰ ਵਲੋਂ ਪ੍ਰਤੀ ਟਿਕਟ 'ਚ ਬੇਸ਼ੱਕ ਪੰਜ ਰੁਪਏ ਦਾ ਵਾਧਾ ਹੋਵੇ, ਇਸਦੇ ਉਲਟ 10 ਜਾਂ ਇਸ ਤੋਂ ਜ਼ਿਆਦਾ ਦੇ ਗਰੁੱਪ ਵਿਚ ਆਉਣ ਵਾਲੇ ਲੋਕਾਂ ਲਈ ਇਹ ਵਾਧਾ ਕਾਫੀ ਜ਼ਿਆਦਾ ਹੋ ਜਾਵੇਗਾ।

Comments

Leave a Reply