Mon,Jan 21,2019 | 02:08:15pm
HEADLINES:

India

'ਐੱਸਸੀ-ਐੱਸਟੀ ਐਕਟ ਦਾ ਵਿਰੋਧ ਕਰਨ ਵਾਲਿਆਂ ਨਾਲ ਸਹਿਮਤ ਨਹੀਂ ਬਸਪਾ'

'ਐੱਸਸੀ-ਐੱਸਟੀ ਐਕਟ ਦਾ ਵਿਰੋਧ ਕਰਨ ਵਾਲਿਆਂ ਨਾਲ ਸਹਿਮਤ ਨਹੀਂ ਬਸਪਾ'

ਐੱਸਸੀ-ਐੱਸਟੀ ਐਕਟ ਨੂੰ ਲੈ ਕੇ ਬਸਪਾ ਮੁਖੀ ਕੁਮਾਰੀ ਮਾਇਆਵਤੀ ਨੇ ਭਾਜਪਾ-ਆਰਐੱਸਐੱਸ 'ਤੇ ਜਮ ਕੇ ਹਮਲਾ ਕੀਤਾ ਹੈ। 6 ਸਤੰਬਰ ਨੂੰ ਉੱਚ ਜਾਤੀ ਵਰਗਾਂ ਦੇ ਭਾਰਤ ਬੰਦ 'ਤੇ ਬਸਪਾ ਮੁਖੀ ਨੇ ਕਿਹਾ ਕਿ ਇਹ ਲੋਕਾਂ ਦੀ ਗਲਤ ਸੋਚ ਹੈ ਕਿ ਐੱਸਸੀ-ਐੱਸਟੀ ਐਕਟ ਦੀ ਦੁਰਵਰਤੋਂ ਦੂਜੀਆਂ ਜਾਤਾਂ ਖਿਲਾਫ ਕੀਤੀ ਜਾਵੇਗੀ। ਕੁਮਾਰੀ ਮਾਇਆਵਤੀ ਨੇ ਕਿਹਾ ਕਿ ਮੇਰੀ ਪਾਰਟੀ ਇਸ ਵਿਚਾਰ ਨਾਲ ਸਹਿਮਤ ਨਹੀਂ ਹੈ।

ਬਸਪਾ ਮੁਖੀ ਨੇ ਕਿਹਾ ਕਿ ਭਾਜਪਾ ਤੇ ਆਰਐੱਸਐੱਸ ਨਫਰਤ ਵਾਲੀ ਰਾਜਨੀਤੀ ਕਰ ਰਹੇ ਹਨ। ਭਾਜਪਾ ਦੇ ਸੱਤਾ ਵਾਲੇ ਸੂਬਿਆਂ ਵਿੱਚ ਹੀ ਐੱਸਸੀ-ਐੱਸਟੀ ਐਕਟ ਦਾ ਸਭ ਤੋਂ ਜ਼ਿਆਦਾ ਵਿਰੋਧ ਹੋ ਰਿਹਾ ਹੈ। ਇਸ ਮਾਮਲੇ ਵਿੱਚ ਭਾਜਪਾ ਸਾਜ਼ਿਸ਼ ਕਰ ਰਹੀ ਹੈ ਅਤੇ ਰਾਜਨੀਤਕ ਸੁਆਰਥ ਲਈ ਇਸਦਾ ਵਿਰੋਧ ਹੋ ਰਿਹਾ ਹੈ।

ਕੁਮਾਰੀ ਮਾਇਆਵਤੀ ਨੇ ਕਿਹਾ ਕਿ ਦੇਸ਼ ਵਿੱਚ ਭਾਜਪਾ ਦਾ ਆਧਾਰ ਘੱਟ ਹੋ ਰਿਹਾ ਹੈ। ਭਾਜਪਾ ਨੇ ਐੱਸਸੀ-ਐੱਸਟੀ ਐਕਟ ਦੇ ਨਾਲ ਖੇਡਿਆ ਹੈ। ਅਸਲ ਵਿੱਚ ਆਰਐੱਸਐੱਸ ਦੀ ਮਾਨਸਿਕਤਾ ਜਾਤੀਵਾਦੀ ਅਤੇ ਭਾਜਪਾ ਦੀਆਂ ਨੀਤੀਆਂ ਐੱਸਸੀ-ਐੱਸਟੀ ਵਿਰੋਧੀ ਹਨ। 

Comments

Leave a Reply