Fri,Jan 18,2019 | 10:14:39pm
HEADLINES:

India

ਦੱਖਣ ਭਾਰਤ ਦੇ ਵੱਡੇ ਸੂਬੇ ਕਰਨਾਟਕ 'ਚ ਬਸਪਾ ਤੇ ਜਨਤਾ ਦਲ ਸੈਕਯੂਲਰ 'ਚ ਚੋਣ ਗੱਠਜੋੜ

ਦੱਖਣ ਭਾਰਤ ਦੇ ਵੱਡੇ ਸੂਬੇ ਕਰਨਾਟਕ 'ਚ ਬਸਪਾ ਤੇ ਜਨਤਾ ਦਲ ਸੈਕਯੂਲਰ 'ਚ ਚੋਣ ਗੱਠਜੋੜ

ਬਹੁਜਨ ਸਮਾਜ ਪਾਰਟੀ (ਬਸਪਾ) ਹੁਣ ਦੱਖਣ ਭਾਰਤ 'ਚ ਆਪਣਾ ਵਿਸਤਾਰ ਕਰਦੀ ਦਿਖਾਈ ਦੇ ਰਹੀ ਹੈ। ਦੱਖਣ ਭਾਰਤ ਦੇ ਵੱਡੇ ਸੂਬੇ ਕਰਨਾਟਕ ਵਿੱਚ ਬਸਪਾ ਨੇ ਇੱਥੇ ਦੀ ਪ੍ਰਭਾਵਸ਼ਾਲੀ ਰਾਜਨੀਤਕ ਪਾਰਟੀ ਜਨਤਾ ਦਲ ਸੈਕਯੂਲਰ ਨਾਲ ਚੋਣਾਂ ਲਈ ਗੱਠਜੋੜ ਕਰ ਲਿਆ ਹੈ, ਜਿਸ ਤੋਂ ਬਾਅਦ ਇੱਥੇ ਦੇ ਸਿਆਸੀ ਸਮੀਕਰਨ ਬਦਲ ਗਏ ਹਨ।

8 ਫਰਵਰੀ ਨੂੰ ਦੋਵੇਂ ਪਾਰਟੀਆਂ ਵਲੋਂ ਇਸ ਗੱਠਜੋੜ ਦਾ ਐਲਾਨ ਕਰ ਦਿੱਤਾ ਗਿਆ। ਬਸਪਾ ਤੇ ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਦੀ ਪਾਰਟੀ ਜਨਤਾ ਦਲ ਸੈਕਯੂਲਰ ਮਿਲ ਕੇ ਕਰਨਾਟਕ ਵਿਧਾਨਸਭਾ ਚੋਣਾਂ ਲੜਨਗੇ। ਇਸ ਸਬੰਧ ਵਿੱਚ ਜਨਤਾ ਦਲ ਸੈਕਯੂਲਰ ਦੇ ਸੀਨੀਅਰ ਆਗੂ ਦਾਨਿਸ਼ ਅਲੀ ਨੇ ਕਿਹਾ ਕਿ ਇਹ ਗੱਠਜੋੜ 2019 ਦੀਆਂ ਲੋਕਸਭਾ ਚੋਣਾਂ ਵਿੱਚ ਵੀ ਜਾਰੀ ਰਹੇਗਾ।

ਜ਼ਿਕਰਯੋਗ ਹੈ ਕਿ 224 ਮੈਂਬਰੀ ਕਰਨਾਟਕ ਵਿਧਾਨਸਭਾ ਦਾ ਕਾਰਜਕਾਲ ਮਈ ਵਿੱਚ ਸਮਾਪਤ ਹੋ ਰਿਹਾ ਹੈ। ਇਸ ਤੋਂ ਪਹਿਲਾਂ ਹੀ ਇੱਥੇ ਵਿਧਾਨਸਭਾ ਚੋਣਾਂ ਹੋਣੀਆਂ ਹਨ। ਬਸਪਾ ਤੇ ਜਨਤਾ ਦਲ ਸੈਕਯੂਲਰ ਗੱਠਜੋੜ ਮੁਤਾਬਕ, ਬਸਪਾ ਸੂਬੇ ਦੇ 14 ਜ਼ਿਲ੍ਹਿਆਂ ਵਿੱਚ ਵਿਧਾਨਸਭਾ ਦੀਆਂ 8 ਰਾਖਵੀਆਂ ਸੀਟਾਂ ਅਤੇ 12 ਜਨਰਲ ਸੀਟਾਂ 'ਤੇ ਚੋਣਾਂ ਲੜੇਗੀ। ਦੂਜੇ ਪਾਸੇ ਜਨਤਾ ਦਲ ਬਾਕੀ 204 ਸੀਟਾਂ 'ਤੇ ਚੋਣ ਲੜੇਗਾ।

ਦੋਵੇਂ ਹੀ ਪਾਰਟੀਆਂ ਦੇ ਰਾਸ਼ਟਰੀ ਪ੍ਰਧਾਨ ਕੁਮਾਰੀ ਮਾਇਆਵਤੀ ਤੇ ਐਚਡੀ ਦੇਵਗੌੜਾ ਵਿਧਾਨਸਭਾ ਚੋਣਾਂ ਲਈ ਬੇਂਗਲੁਰੂ ਤੋਂ 17 ਫਰਵਰੀ ਤੋਂ ਇੱਕ ਸੰਯੁਕਤ ਚੋਣ ਪ੍ਰਚਾਰ ਸ਼ੁਰੂ ਕਰਨਗੇ। ਜਨਤਾ ਦਲ ਸੈਕਯੂਲਰ ਆਗੂ ਦਾਨਿਸ਼ ਅਲੀ ਨੇ ਇਸ ਗੱਠਜੋੜ ਨੂੰ ਇੱਕ ਵੱਡਾ ਕਦਮ ਦੱਸਿਆ।

ਉਨ੍ਹਾਂ ਕਿਹਾ ਕਿ ਇਸ ਗੱਠਜੋੜ ਦਾ ਭਾਰਤੀ ਰਾਜਨੀਤੀ 'ਤੇ ਬਹੁਤ ਵੱਡਾ ਪ੍ਰਭਾਵ ਪਵੇਗਾ। ਅਲੀ ਨੇ ਕਿਹਾ ਕਿ ਬਸਪਾ ਦਾ ਸੂਬੇ ਵਿੱਚ ਇੱਕ ਮਜ਼ਬੂਤ ਆਧਾਰ ਹੈ। ਇਸ ਸੂਬੇ ਵਿੱਚ ਅਨੁਸੂਚਿਤ ਜਾਤੀ (ਐਸਸੀ) ਦੀ 24 ਫੀਸਦੀ ਤੋਂ ਜ਼ਿਆਦਾ ਦੀ ਆਬਾਦੀ ਹੈ।

 

Comments

Leave a Reply