Tue,Dec 01,2020 | 07:55:20am
HEADLINES:

India

ਭਾਜਪਾ ਨੇਤਾ ਦਾ ਸ਼ਰਮਨਾਕ ਬਿਆਨ, ਮ੍ਰਿਤਕ ਦਲਿਤ ਲੜਕੀ ਦੇ ਚਰਿੱਤਰ 'ਤੇ ਚੁੱਕੇ ਸਵਾਲ

ਭਾਜਪਾ ਨੇਤਾ ਦਾ ਸ਼ਰਮਨਾਕ ਬਿਆਨ, ਮ੍ਰਿਤਕ ਦਲਿਤ ਲੜਕੀ ਦੇ ਚਰਿੱਤਰ 'ਤੇ ਚੁੱਕੇ ਸਵਾਲ

ਹਾਥਰਸ ਗੈਂਗਰੇਪ ਤੇ ਹੱਤਿਆ ਦੇ ਮਾਮਲੇ 'ਚ ਇੱਕ ਭਾਜਪਾ ਨੇਤਾ ਵੱਲੋਂ ਦੋਸ਼ੀਆਂ ਦੇ ਸਮਰਥਨ 'ਚ ਸਭਾ ਕਰਨ ਅਤੇ ਦੂਜੇ ਭਾਜਪਾ ਨੇਤਾ ਵੱਲੋਂ ਇਹ ਕਹਿਣ ਦੇ ਬਾਅਦ ਕਿ ਜੇਕਰ ਮਾਤਾ-ਪਿਤਾ ਆਪਣੀਆਂ ਬੇਟੀਆਂ ਨੂੰ ਸਹੀ ਸੰਸਕਾਰ ਦੇਣ ਤਾਂ ਬਲਾਤਕਾਰ ਰੁੱਕ ਜਾਣਗੇ, ਹੁਣ ਇੱਕ ਤੀਜੇ ਭਾਜਪਾ ਨੇਤਾ ਨੇ ਮ੍ਰਿਤਕ ਦਲਿਤ ਲੜਕੀ ਦੇ ਚਰਿੱਤਰ 'ਤੇ ਚਿੱਕੜ ਸੁੱਟਦੇ ਹੋਏ ਉਸਨੂੰ ਗਲਤ ਦੱਸਿਆ ਹੈ।

'ਦ ਵਾਇਰ' ਦੀ ਇੱਕ ਰਿਪੋਰਟ ਮੁਤਾਬਕ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਤੋਂ ਭਾਜਪਾ ਨੇਤਾ ਰਣਜੀਤ ਬਹਾਦਰ ਸ਼੍ਰੀਵਾਸਤਵ ਨੇ ਦਾਅਵਾ ਕੀਤਾ ਕਿ 19 ਸਾਲਾ ਦਲਿਤ ਲੜਕੀ ਦਾ ਦੋਸ਼ੀ ਨਾਲ ਸਬੰਧ ਸੀ ਅਤੇ ਉਸਨੇ ਦੋਸ਼ੀ ਨੂੰ ਬਾਜਰੇ ਦੇ ਖੇਤ 'ਚ ਮਿਲਣ ਲਈ ਸੱਦਿਆ ਸੀ, ਜਿੱਥੇ ਉਹ 14 ਸਤੰਬਰ ਨੂੰ ਮ੍ਰਿਤਕ ਹਾਲਤ 'ਚ ਪਾਈ ਗਈ ਸੀ।

ਆਪਣੇ ਫੇਸਬੁੱਕ ਪੇਜ 'ਤੇ ਸ਼ੇਅਰ ਕੀਤੀ ਇੱਕ ਵੀਡੀਓ 'ਚ ਭਾਜਪਾ ਨੇਤਾ ਨੇ ਕਿਹਾ, ''ਲੜਕੀ ਨੇ ਲੜਕੇ ਨੂੰ ਸੱਦਿਆ ਹੋਵੇਗਾ ਬਾਜਰੇ ਦੇ ਖੇਤ 'ਚ, ਕਿਉਂਕਿ ਉਨ੍ਹਾਂ ਵਿਚਕਾਰ ਪ੍ਰੇਮ ਸਬੰਧ ਰਹੇ ਸਨ। ਇਹ ਸਾਰੀਆਂ ਗੱਲਾਂ ਸੋਸ਼ਲ ਮੀਡੀਆ ਤੇ ਚੈਨਲਾਂ 'ਤੇ ਵੀ ਆ ਚੁੱਕੀਆਂ ਹਨ। ਉਹ ਫੜੀ ਗਈ ਹੋਵੇਗੀ, ਆਮ ਤੌਰ 'ਤੇ ਇਹੀ ਹੁੰਦਾ ਹੈ ਖੇਤਾਂ 'ਚ। ਇਹ ਜਿੰਨੀਆਂ ਲੜਕੀਆਂ ਇਸ ਤਰ੍ਹਾਂ ਮਰਦੀਆਂ ਹਨ, ਉਹ ਕੁਝ ਹੀ ਸਥਾਨਾਂ 'ਤੇ ਪਾਈਆਂ ਜਾਂਦੀਆਂ ਹਨ।''

ਭਾਜਪਾ ਨੇਤਾ ਸ਼੍ਰੀਵਾਸਤਵ ਨੇ ਸ਼ਰਮਨਾਕ ਟਿੱਪਣੀ ਕਰਦੇ ਹੋਏ ਕਿਹਾ, ''ਇਹ ਗੰਨੇ ਜਾਂ ਬਾਜਰੇ ਦੇ ਖੇਤ 'ਚ ਪਾਈਆਂ ਜਾਂਦੀਆਂ ਹਨ। ਇਹ ਨਾਲਿਆਂ, ਝਾੜੀਆਂ ਜਾਂ ਜੰਗਲਾਂ 'ਚ ਪਾਈਆਂ ਜਾਂਦੀਆਂ ਹਨ। ਇਹ ਝੋਨੇ ਜਾਂ ਕਣਕ ਦੇ ਖੇਤ 'ਚ ਮਰੀਆਂ ਕਿਉਂ ਨਹੀਂ ਮਿਲਦੀਆਂ ਹਨ? ਇਨ੍ਹਾਂ ਦੇ ਮਰਨ ਦੀ ਜਗ੍ਹਾ ਉਹੀ ਹੈ। ਕਦੇ ਵੀ ਇਹ ਘਸੀਟ ਕੇ ਨਹੀਂ ਲਿਆਂਦੀਆਂ ਜਾਂਦੀਆਂ, ਕੋਈ ਇਨ੍ਹਾਂ ਨੂੰ ਘਸੀਟ ਕੇ ਲੈ ਜਾਂਦੇ ਹੋਏ ਨਹੀਂ ਦੇਖਦਾ ਹੈ। ਆਖਰ ਇਹ ਘਟਨਾਵਾਂ ਇਨ੍ਹਾਂ ਸਥਾਨਾਂ 'ਤੇ ਕਿਉਂ ਹੁੰਦੀਆਂ ਹਨ? ਇਹ ਪੂਰੇ ਦੇਸ਼ ਪੱਧਰ 'ਤੇ ਜਾਂਚ ਦਾ ਵਿਸ਼ਾ ਹੈ। ਮੈਂ ਗਲਤ ਨਹੀਂ ਕਿਹਾ, ਪਰ ਲੜਕੀ ਦੋਸ਼ੀ ਨਹੀਂ ਹੈ, ਲੜਕੇ ਦੋਸ਼ੀ ਹਨ।''

ਭਾਜਪਾ ਨੇਤਾ ਨੇ ਉਲਟਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਲੜਕੀ ਦੇ ਪ੍ਰੇਮ ਸਬੰਧਾਂ ਦੀ ਜਾਣਕਾਰੀ ਹੋਣ ਤੋਂ ਬਾਅਦ ਉਸਦੇ ਪਰਿਵਾਰ ਵਾਲਿਆਂ ਨੇ ਹੀ ਉਸਨੂੰ ਮਾਰ ਦਿੱਤਾ ਹੋਵੇਗਾ।

ਜ਼ਿਕਰਯੋਗ ਹੈ ਕਿ ਆਪਣੀ ਮੌਤ ਤੋਂ ਪਹਿਲਾਂ ਪੀੜਤ ਦਲਿਤ ਲੜਕੀ ਨੇਦਿੱਤੇ ਬਿਆਨ 'ਚ ਠਾਕੁਰ ਸਮਾਜ ਦੇ 4 ਲੜਕਿਆਂ ਸੰਦੀਪ ਸਿੰਘ, ਰਾਮੂ ਸਿੰਘ, ਰਵੀ ਸਿੰਘ ਤੇ ਲਵਕੁਸ਼ ਸਿੰਘ ਦਾ ਨਾਂ ਲਿਆ ਸੀ ਅਤੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੇ ਉਸਦੇ ਨਾਲ ਜਬਰ ਜਿਨਾਹ ਤੇ ਸਰੀਰਕ ਤੌਰ 'ਤੇ ਜ਼ੁਲਮ ਕੀਤਾ।

ਭਾਜਪਾ ਨੇਤਾ ਸ਼੍ਰੀਵਾਸਤਵ ਨੇ ਸਾਰੇ ਦੋਸ਼ੀਆਂ ਦਾ ਬਚਾਅ ਕਰਦੇ ਹੋਏ ਕਿਹਾ ਕਿ ਜਦੋਂ ਤੱਕ ਮਾਮਲੇ 'ਚ ਚਾਰਜਸ਼ੀਟ ਦਾਖਲ ਨਹੀਂ ਹੋ ਜਾਂਦੀ, ਉਨ੍ਹਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ।

ਖਬਰਾਂ ਮੁਤਾਬਕ ਭਾਜਪਾ ਨੇਤਾ ਸ਼੍ਰੀਵਾਸਤਵ ਦਾ ਫਿਰਕੂ ਬਿਆਨ ਦੇਣ ਦਾ ਇਤਿਹਾਸ ਰਿਹਾ ਹੈ ਅਤੇ ਉਨ੍ਹਾਂ ਖਿਲਾਫ 44 ਅਪਰਾਧਿਕ ਮਾਮਲੇ ਦਰਜ ਹਨ। 2019 ਦੀਆਂ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਮੁਸਲਮਾਨਾਂ ਦੀਆਂ ਨਸਲਾਂ ਨੂੰ ਬਰਬਾਦ ਕਰਨਾ ਚਾਹੁੰਦੇ ਹੋ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੋਟਾਂ ਦਿਓ।

Comments

Leave a Reply