Wed,Jun 03,2020 | 09:44:39pm
HEADLINES:

India

ਵਿਧਾਨਸਭਾ ’ਚ ਪੋਰਨ ਦੇਖਣ ਵਾਲੇ ਨੇਤਾ ਨੂੰ ਭਾਜਪਾ ਨੇ ਬਣਾਇਆ ਡਿਪਟੀ ਸੀਐੱਮ

ਵਿਧਾਨਸਭਾ ’ਚ ਪੋਰਨ ਦੇਖਣ ਵਾਲੇ ਨੇਤਾ ਨੂੰ ਭਾਜਪਾ ਨੇ ਬਣਾਇਆ ਡਿਪਟੀ ਸੀਐੱਮ

ਕਰਨਾਟਕ ਵਿੱਚ ਹਾਲ ਹੀ ਵਿੱਚ ਬਣੀ ਭਾਜਪਾ ਸਰਕਾਰ ’ਚ ਮੰਤਰੀਆਂ ਵਿਚਕਾਰ ਵਿਭਾਗਾਂ ਦੀ ਵੰਡ ਹੋ ਗਈ ਹੈ। ਇਸ ਵਾਰ ਮੁੱਖ ਮੰਤਰੀ ਯੇਦੀਯੁਰੱਪਾ ਦੇ ਮੰਤਰੀ ਮੰਡਲ ਵਿੱਚ 3 ਡਿਪਟੀ ਸੀਐੱਮ ਹਨ, ਜਿਨ੍ਹਾਂ ਵਿੱਚ ਇੱਕ ਉਹੀ ਭਾਜਪਾ ਨੇਤਾ ਹਨ, ਜਿਨ੍ਹਾਂ ਨੂੰ ਵਿਧਾਨਸਭਾ ਵਿੱਚ ਪੋਰਨ ਦੇਖਦੇ ਹੋਏ ਪਾਇਆ ਗਿਆ ਸੀ। ਉਨ੍ਹਾਂ ਨੂੰ ਇਹ ਅਹੁਦਾ ਦਿੱਤੇ ਜਾਣ ਨੂੰ ਲੈ ਵਿਰੋਧੀ ਧਿਰ ਦੀਆਂ ਪਾਰਟੀਆਂ ਸਵਾਲ ਖੜੇ ਕਰ ਰਹੀਆਂ ਹਨ।

ਖਬਰਾਂ ਮੁਤਾਬਕ, ਭਾਜਪਾ ਨੇਤਾ ਲੱਛਮਣ ਸਾਵਦੀ ਸੂਬੇ ਦੀ ਵਿਧਾਨਸਭਾ ਵਿੱਚ ਪੋਰਨ ਦੇਖਦੇ ਹੋਏ ਫੜੇ ਗਏ ਸਨ। ਨਵÄ ਕੈਬਨਿਟ ਵਿੱਚ ਉਨ੍ਹਾਂ ਨੂੰ ਟ੍ਰਾਂਸਪੋਰਟ ਪੋਰਟਫੋਲੀਓ ਵੀ ਦਿੱਤਾ ਗਿਆ ਹੈ। ਹਾਲਾਂਕਿ ਭਾਜਪਾ ਵਿਧਾਇਕ ਤੇ ਸੀਐੱਮ ਦੇ ਸਹਿਯੋਗੀ ਐੱਮਪੀ ਰੇਨੂਕਾਚਾਰਯ ਨੇ ਲੱਛਮਣ ਦੀ ਨਿਯੁਕਤੀ ਦਾ ਵਿਰੋਧ ਕੀਤਾ ਹੈ।

ਉਨ੍ਹਾਂ ਨੇ ਕਿਹਾ ਕਿ ਲੱਛਮਣ ਸਾਵਦੀ ਨੂੰ ਚੋਣ ਹਾਰਨ ਦੇ ਬਾਵਜੂਦ ਮੰਤਰੀ ਦੇ ਰੂਪ ਵਿੱਚ ਸ਼ਾਮਲ ਕਰਨ ਦੀ ਕੀ ਜ਼ਰੂਰਤ ਸੀ? ਲੱਛਮਣ ਸਾਵਦੀ ਪਿਛਲੇ ਸਾਲ ਮਹੇਸ਼ ਕੁਮਾਰ ਤੋਂ ਚੋਣ ਹਾਰ ਗਏ ਸਨ।

ਦੂਜੇ ਪਾਸੇ ਲੱਛਮਣ ਸਾਵਦੀ ਨੇ ਕਿਹਾ ਕਿ ਉਹ ਪਾਰਟੀ ਨੂੰ ਮਜ਼ਬੂਤ ਕਰਨਗੇ। ਉਨ੍ਹਾਂ ਕਿਹਾ ਕਿ ‘‘ਮੈਂ ਇਹ ਅਹੁਦਾ ਨਹÄ ਮੰਗਿਆ ਸੀ। ਪਾਰਟੀ ਦੇ ਸੀਨੀਅਰ ਆਗੂਆਂ ਨੇ ਮੈਨੂੰ ਇਹ ਅਹੁਦਾ ਦਿੱਤਾ ਹੈ। ਮੈਂ ਇਸਨੂੰ ਸਵੀਕਾਰ ਕਰਦਾ ਹਾਂ।’’

ਸਾਲ 2012 ਵਿੱਚ 2 ਲੋਕਾਂ ਸਮੇਤ ਲੱਛਮਣ ਸਾਵਦੀ ਵਿਧਾਨਸਭਾ ਵਿੱਚ ਪੋਰਨ ਦੇਖਦੇ ਹੋਏ ਪਾਏ ਗਏ ਸਨ। ਇਸ ਕਾਰਨ ਭਾਜਪਾ ਦੀ ਕਾਫੀ ਆਲੋਚਨਾ ਹੋਈ ਸੀ। ਸਾਵਦੀ ਨੇ ਸਫਾਈ ਦਿੰਦੇ ਹੋਏ ਕਿਹਾ ਸੀ ਕਿ ਉਹ ਇਸਨੂੰ ਸਿੱਖਿਆ ਦੇ ਉਦੇਸ਼ ਨਾਲ ਦੇਖ ਰਹੇ ਸਨ, ਜਿਸ ਨਾਲ ਰੇਵ ਪਾਰਟੀ ਬਾਰੇ ਜਾਣ ਸਕਣ। ਹਾਲਾਂਕਿ ਫਿਰ ਸਾਵਦੀ, ਸੀਸੀ ਪਾਟਿਲ ਤੇ ਕ੍ਰਿਸ਼ਨਾ ਪਾਲੇਮਰ ਨੇ ਕਰਨਾਟਕ ਵਿੱਚ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

Comments

Leave a Reply