Mon,Apr 22,2019 | 12:33:53am
HEADLINES:

India

ਕਾਰਪੋਰੇਟ ਦੀ ਸਭ ਤੋਂ 'ਪਿਆਰੀ ਪਾਰਟੀ' ਭਾਜਪਾ, ਕਾਂਗਰਸ ਦੂਜੇ ਨੰਬਰ 'ਤੇ

ਕਾਰਪੋਰੇਟ ਦੀ ਸਭ ਤੋਂ 'ਪਿਆਰੀ ਪਾਰਟੀ' ਭਾਜਪਾ, ਕਾਂਗਰਸ ਦੂਜੇ ਨੰਬਰ 'ਤੇ

ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਪਿਛਲੇ ਵਿੱਤ ਵਰ੍ਹੇ ਵਿੱਚ ਹੋਰ ਰਾਸ਼ਟਰੀ ਪਾਰਟੀਆਂ ਦੇ ਮੁਕਾਬਲੇ ਕਰੀਬ 12 ਗੁਣਾ ਜ਼ਿਆਦਾ, ਮਤਲਬ 437 ਕਰੋੜ ਰੁਪਏ ਤੋਂ ਜ਼ਿਆਦਾ ਰਾਜਨੀਤਕ ਫੰਡ ਮਿਲਿਆ ਹੈ। ਚੋਣ ਸੁਧਾਰ ਦੇ ਮੁੱਦੇ 'ਤੇ ਕੰਮ ਕਰਨ ਵਾਲੀ ਗੈਰ ਸਰਕਾਰੀ ਸੰਸਥਾ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਸ (ਏਡੀਆਰ) ਨੇ 16 ਜਨਵਰੀ ਨੂੰ ਜਾਰੀ ਆਪਣੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਹੈ।

ਸਾਲ 2017-18 ਵਿੱਚ ਰਾਜਨੀਤਕ ਪਾਰਟੀਆਂ ਨੂੰ 20 ਹਜ਼ਾਰ ਰੁਪਏ ਤੋਂ ਜ਼ਿਆਦਾ ਦਾ ਕੁੱਲ 469.89 ਕਰੋੜ ਰੁਪਏ ਦਾ ਫੰਡ ਮਿਲਿਆ ਹੈ। ਇਸ ਵਿੱਚੋਂ ਭਾਰਤੀ ਜਨਤਾ ਪਾਰਟੀ ਨੂੰ 437.04 ਕਰੋੜ ਰੁਪਏ ਦੀ ਰਕਮ ਮਿਲੀ, ਜਦਕਿ ਕਾਂਗਰਸ ਨੂੰ 26.65 ਕਰੋੜ ਰੁਪਏ ਮਿਲੇ ਹਨ।

ਭਾਜਪਾ ਤੇ ਕਾਂਗਰਸ ਨੂੰ ਸਭ ਤੋਂ ਜ਼ਿਆਦਾ ਫੰਡ 'ਪਰੂਡੈਂਟ ਇਲੈਕਟੋਰਲ ਟਰੱਸਟ' ਵੱਲੋਂ ਮਿਲਿਆ ਹੈ। ਇਹ ਵੱਡੇ ਕਾਰਪੋਰੇਟ ਪਰਿਵਾਰਾਂ ਵੱਲੋਂ ਸਮਰਥਨ ਪ੍ਰਾਪਤ ਕੰਪਨੀ ਹੈ, ਜਿਸ ਵਿੱਚ ਐਸੇਟ ਤੇ ਟੈਲੀਕਾਮ ਸੈਕਟਰ ਨਾਲ ਜੁੜੀਆਂ ਵੱਡੀਆਂ ਕੰਪਨੀਆਂ ਸ਼ਾਮਲ ਹਨ। ਪਰੂਡੈਂਟ ਇਲੈਕਟੋਰਲ ਟਰੱਸਟ ਨੇ ਭਾਜਪਾ ਤੇ ਕਾਂਗਰਸ ਨੂੰ ਮਿਲਾ ਕੇ ਕੁੱਲ 164.30 ਕਰੋੜ ਰੁਪਏ ਦਾ ਫੰਡ ਦਿੱਤਾ। ਇਸ ਵਿੱਚੋਂ ਭਾਜਪਾ ਨੂੰ 154.30 ਕਰੋੜ ਰੁਪਏ ਮਿਲੇ ਹਨ, ਜੋ ਕਿ ਉਸਨੂੰ ਮਿਲੇ ਕੁੱਲ ਫੰਡ ਦਾ 35 ਫੀਸਦੀ ਹਨ। 

ਕਾਂਗਰਸ ਦੇ ਹਿੱਸੇ ਵਿੱਚ 10 ਕਰੋੜ ਰੁਪਏ ਆਏ ਹਨ। ਏਡੀਆਰ ਨੇ ਇੱਕ ਬਿਆਨ ਵਿੱਚ ਦੱਸਿਆ, ''ਭਾਜਪਾ ਨੇ ਆਪਣੇ ਜਿਸ ਫੰਡ ਦਾ ਐਲਾਨ ਕੀਤਾ ਹੈ, ਉਹ ਕਾਂਗਰਸ, ਐੱਨਸੀਪੀ, ਭਾਕਪਾ, ਮਾਕਪਾ ਤੇ ਤ੍ਰਿਣਮੂਲ ਕਾਂਗਰਸ ਵੱਲੋਂ ਇਸ ਸਮੇਂ ਵਿੱਚ ਐਲਾਨੇ ਕੁੱਲ ਫੰਡ ਦਾ 12 ਗੁਣਾ ਜ਼ਿਆਦਾ ਹੈ।''

ਕਾਰਪੋਰੇਟ ਪਰਿਵਾਰਾਂ ਤੋਂ ਭਾਜਪਾ ਨੂੰ ਕੁੱਲ 400.23 ਕਰੋੜ ਰੁਪਏ ਅਤੇ ਕਾਂਗਰਸ ਨੂੰ 2017-18 'ਚੋਂ ਸਿਰਫ 19.29 ਕਰੋੜ ਰੁਪਏ ਦਾ ਫੰਡ ਮਿਲਿਆ ਹੈ। ਏਡੀਆਰ ਨੇ ਦੱਸਿਆ ਕਿ ਰਾਸ਼ਟਰੀ ਪਾਰਟੀਆਂ ਨੂੰ ਕਰੀਬ 90 ਫੀਸਦੀ ਫੰਡ ਕਾਰਪੋਰੇਟ ਪਰਿਵਾਰਾਂ ਤੋਂ ਅਤੇ ਬਾਕੀ 10 ਫੀਸਦੀ ਵਿਅਕਤੀਗਤ ਲੋਕਾਂ ਤੋਂ ਮਿਲਿਆ ਹੈ।

ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਐਲਾਨ ਕੀਤਾ ਹੈ ਕਿ ਉਸਨੂੰ 2017-18 ਦੌਰਾਨ 20 ਹਜ਼ਾਰ ਰੁਪਏ ਤੋਂ ਜ਼ਿਆਦਾ ਕੋਈ ਫੰਡ ਨਹੀਂ ਮਿਲਿਆ। ਐਲਾਨੇ ਰਾਜਨੀਤਕ ਫੰਡ ਵਿੱਚੋਂ ਕਰੀਬ ਅੱਧਾ ਮਤਲਬ 208.56 ਕਰੋੜ ਰੁਪਏ ਦਿੱਲੀ ਤੋਂ ਆਏ ਹਨ।

ਇਸ ਤੋਂ ਬਾਅਦ ਮਹਾਰਾਸ਼ਟਰ ਤੋਂ 71.93 ਕਰੋੜ ਰੁਪਏ ਅਤੇ ਗੁਜਰਾਤ ਤੋਂ 44.02 ਕਰੋੜ ਰੁਪਏ ਆਏ ਹਨ। ਏਡੀਆਰ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਕੁੱਲ ਚੰਦੇ ਵਿੱਚੋਂ 42.60 ਕਰੋੜ ਰੁਪਏ, ਮਤਲਬ ਕਰੀਬ 9.07 ਫੀਸਦੀ ਰਕਮ ਦਾ ਅਧੂਰੀ ਸੂਚਨਾ ਕਾਰਨ ਪਤਾ ਨਹੀਂ ਚੱਲ ਸਕਿਆ ਹੈ ਕਿ ਇਹ ਕਿਸ ਸੂਬੇ ਤੋਂ ਆਈ ਹੈ।

Comments

Leave a Reply