Tue,Jul 16,2019 | 12:38:50pm
HEADLINES:

India

ਦਲਿਤ ਵਿਆਹ 'ਚ ਅੰਬੇਡਕਰ ਦਾ ਪੋਸਟਰ ਲੈ ਕੇ ਗਏ ਤਾਂ ਉੱਚ ਜਾਤੀ ਦੇ ਲੋਕਾਂ ਨੇ ਕੀਤਾ ਹਮਲਾ

ਦਲਿਤ ਵਿਆਹ 'ਚ ਅੰਬੇਡਕਰ ਦਾ ਪੋਸਟਰ ਲੈ ਕੇ ਗਏ ਤਾਂ ਉੱਚ ਜਾਤੀ ਦੇ ਲੋਕਾਂ ਨੇ ਕੀਤਾ ਹਮਲਾ

21ਵੀਂ ਸਦੀ ਵਿੱਚ ਵੀ ਦਲਿਤ ਲਾੜਿਆਂ ਦਾ ਘੋੜੀ 'ਤੇ ਬੈਠਣਾ ਜਾਤੀਵਾਦੀ ਲੋਕਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਹੈ। ਇਹੀ ਕਰਕੇ ਕਈ ਸੂਬਿਆਂ ਵਿੱਚ ਦਲਿਤ ਲਾੜਿਆਂ ਨੂੰ ਘੋੜੀ ਤੋਂ ਉਤਾਰ ਕੇ ਉਨ੍ਹਾਂ ਨਾਲ ਕੁੱਟਮਾਰ ਕੀਤੇ ਜਾਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹੁਣ ਯੂਪੀ 'ਚੋਂ ਦਲਿਤ ਲਾੜੇ ਦੀ ਬਰਾਤ 'ਤੇ ਹਮਲਾ ਕੀਤੇ ਜਾਣ ਦੀ ਖਬਰ ਆ ਰਹੀ ਹੈ।

ਮੀਡੀਆ ਰਿਪੋਰਟ ਮੁਤਾਬਕ, ਇੱਥੇ ਦੇ ਏਟਾ ਜ਼ਿਲ੍ਹੇ ਦੇ ਅਸਰੌਲੀ ਪਿੰਡ ਵਿੱਚ ਦਲਿਤ ਲਾੜੇ ਦੀ ਬਰਾਤ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਪੋਸਟਰ ਲਿਆਉਣ 'ਤੇ ਉੱਚ ਜਾਤੀ ਦੇ ਲੋਕਾਂ ਨੇ ਇਸ ਬਰਾਤ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਬਰਾਤੀਆਂ ਨਾਲ ਕੁੱਟਮਾਰ ਕੀਤੀ ਗਈ। ਹਮਲਾ ਕਰਨ ਵਾਲਿਆਂ ਨੇ ਬਾਬਾ ਸਾਹਿਬ ਅੰਬੇਡਕਰ ਦੇ ਪੋਸਟਰ ਵੀ ਫਾੜ ਦਿੱਤੇ। ਨਾਲ ਹੀ ਉਨ੍ਹਾਂ ਨੇ ਅੰਬੇਡਕਰ ਦੀ ਤਸਵੀਰ ਨਾਲ ਨਾ ਲੈ ਜਾਣ ਦੀ ਧਮਕੀ ਵੀ ਦਿੱਤੀ। 

ਇਸ ਦੌਰਾਨ ਉੱਚ ਜਾਤੀ ਦੇ ਲੋਕਾਂ ਨੇ ਦਲਿਤ ਲਾੜੇ ਨੂੰ ਘੋੜੀ ਤੋਂ ਹੇਠਾਂ ਉਤਾਰ ਦਿੱਤਾ, ਗਾਲ੍ਹਾਂ ਕੱਢੀਆਂ ਤੇ ਉਸਨੂੰ ਪੈਦਲ ਹੀ ਵਿਆਹ ਸਮਾਗਮ ਵਾਲੇ ਸਥਾਨ ਤੱਕ ਜਾਣ ਲਈ ਮਜਬੂਰ ਕੀਤਾ। ਇਸ ਸਬੰਧ ਵਿੱਚ ਪੁਲਸ ਨੇ ਦੋਵੇਂ ਧਿਰਾਂ ਖਿਲਾਫ ਕ੍ਰਾਸ ਪਰਚੇ ਦਰਜ ਕਰ ਲਏ ਹਨ। 

ਜ਼ਿਕਰਯੋਗ ਹੈ ਕਿ ਯੂਪੀ ਦਾ ਕਾਸਗੰਜ ਜ਼ਿਲ੍ਹਾ 5 ਮਹੀਨੇ ਪਹਿਲਾਂ ਇੱਕ ਦਲਿਤ ਨੌਜਵਾਨ ਦੇ ਵਿਆਹ ਨੂੰ ਲੈ ਕੇ ਕਾਫੀ ਚਰਚਾ ਵਿੱਚ ਰਿਹਾ ਸੀ, ਕਿਉਂਕਿ ਇੱਥੇ ਦੇ ਪਿੰਡ ਨਿਜਾਮਪੁਰ ਵਿੱਚ ਉੱਚ ਜਾਤੀ ਦੇ ਲੋਕ ਦਲਿਤ ਦੇ ਘੋੜੀ 'ਤੇ ਬੈਠ ਕੇ ਆਉਣ ਦਾ ਵਿਰੋਧ ਕਰ ਰਹੇ ਸਨ। ਹਾਲਾਂਕਿ ਦਲਿਤ ਲਾੜੇ ਦਾ ਕਹਿਣਾ ਸੀ ਕਿ ਘੋੜੀ 'ਤੇ ਬੈਠਣਾ ਉਸਦਾ ਅਧਿਕਾਰ ਹੈ, ਜਿਸਦੇ ਲਈ ਉਸਨੇ ਸਰਕਾਰ ਤੋਂ ਲੈ ਕੇ ਕੋਰਟ ਤੱਕ ਲੜਾਈ ਲੜੀ ਤੇ ਜਿੱਤ ਪ੍ਰਾਪਤ ਕੀਤੀ।

Comments

Leave a Reply