Tue,Jun 18,2019 | 07:05:32pm
HEADLINES:

India

ਗੁਜਰਾਤ : ਦਲਿਤਾਂ 'ਤੇ ਵਧੇ ਜ਼ੁਲਮ, ਇੱਕ ਸਾਲ 'ਚ 1545 ਮਾਮਲੇ ਦਰਜ

ਗੁਜਰਾਤ : ਦਲਿਤਾਂ 'ਤੇ ਵਧੇ ਜ਼ੁਲਮ, ਇੱਕ ਸਾਲ 'ਚ 1545 ਮਾਮਲੇ ਦਰਜ

ਗੁਜਰਾਤ 'ਚ ਦਲਿਤਾਂ 'ਤੇ ਹੋਣ ਵਾਲੇ ਅੱਤਿਆਚਾਰਾਂ ਦੀਆਂ ਵਾਰਦਾਤਾਂ 'ਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਸੂਬੇ ਦੀ ਭਾਜਪਾ ਸਰਕਾਰ ਭਾਵੇਂ ਹੀ ਦਾਅਵਾ ਕਰ ਰਹੀ ਹੈ ਕਿ ਗੁਜਰਾਤ 'ਚ ਦਲਿਤਾਂ ਨੂੰ ਹੱਕ ਦਿੱਤੇ ਜਾ ਰਹੇ ਹਨ ਤੇ ਉਨ੍ਹਾਂ ਲਈ ਖਾਸ ਤੌਰ 'ਤੇ ਸੁਰੱਖਿਆ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ, ਪਰ ਸੂਬੇ 'ਚ ਪਿਛਲੇ ਇਕ ਸਾਲ 'ਚ ਜੋ ਅੰਕੜੇ ਸਾਹਮਣੇ ਆਏ ਹਨ, ਉਹ ਹੈਰਾਨ ਕਰਨ ਵਾਲੇ ਹਨ।

ਆਰਟੀਆਈ 'ਚ ਖੁਲਾਸਾ ਹੋਇਆ ਹੈ ਕਿ ਗੁਜਰਾਤ 'ਚ ਜਨਵਰੀ 2018 ਤੋਂ ਦਸੰਬਰ ਤੱਕ ਅੱਤਿਆਚਾਰ ਦੇ 1545 ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ 'ਚੋਂ 22 ਕੇਸ ਕਤਲ, 81 ਕੁੱਟਮਾਰ, 104 ਕੇਸ ਬਲਾਤਕਾਰ ਤੇ 7 ਘਰਾਂ 'ਚ ਅੱਗ ਲਗਾਉਣ ਦੇ ਮਾਮਲੇ ਸ਼ਾਮਲ ਹਨ।

ਅਹਿਮਦਾਬਾਦ ਵਰਗੇ ਸ਼ਹਿਰ 'ਚ ਦਲਿਤਾਂ ਖਿਲਾਫ ਅੱਤਿਆਚਾਰ ਦੇ ਮਾਮਲਿਆਂ 'ਚ ਕਟੌਤੀ ਹੋਣ ਦੀ ਗੱਲ ਕਹੀ ਜਾਂਦੀ ਹੈ, ਜਦੋਂਕਿ 2018 'ਚ ਇਕੱਲੇ ਅਹਿਮਦਾਬਾਦ ਸ਼ਹਿਰ 'ਚ ਹੀ 140 ਅੱਤਿਆਚਾਰ ਦੇ ਕੇਸ ਦਰਜ ਹੋ ਚੁੱਕੇ ਹਨ। ਜਦੋਂਕਿ ਗੁਜਰਾਤ 'ਚ ਸਭ ਤੋਂ ਜ਼ਿਆਦਾ 5 ਹੱਤਿਆ, 8 ਬਲਾਤਕਾਰ ਦੀਆਂ ਘਟਨਾਵਾਂ ਵੀ ਅਹਿਮਦਾਬਾਦ 'ਚ ਹੋਈਆਂ ਹਨ।

ਜ਼ਿਕਰਯੋਗ ਹੈ ਕਿ 2001 'ਚ ਦਲਿਤਾਂ ਖਿਲਾਫ ਹੋਣ ਵਾਲੇ ਅੱਤਿਆਚਾਰ ਦੇ 59 ਕੇਸ ਰਜਿਸਟਰ ਹੋਏ ਸਨ, ਜਦੋਂਕਿ 2007 'ਚ 62 ਤੇ 2016 'ਚ 96 ਮਾਮਲੇ ਦਰਜ ਹੋਏ ਸਨ। ਗੁਜਰਾਤ ਪੁਲਿਸ ਦੇ ਐੱਸਸੀ ਤੇ ਐੱਸਟੀ ਸੈੱਲ ਦੀ ਜਾਣਕਾਰੀ ਮੁਤਾਬਿਕ ਸੂਬੇ ਦੇ 30 ਪਿੰਡ ਅਜਿਹੇ ਹਨ, ਜਿਥੇ ਰਹਿਣ ਵਾਲੇ ਦਲਿਤਾਂ ਨੂੰ ਸੁਰੱਖਿਆ ਦਿੱਤੀ ਗਈ ਹੈ, ਜਿਸ 'ਚ 20 ਪਿੰਡ ਤਾਂ ਸਿਰਫ ਸੌਰਾਸ਼ਟਰ ਦੇ ਹਨ।

ਪਿਛਲੇ ਇਕ ਸਾਲ 'ਚ ਗੁਜਰਾਤ 'ਚ ਦਲਿਤਾਂ 'ਤੇ ਅੱਤਿਆਚਾਰ ਦੇ ਕਈ ਮਾਮਲੇ ਵੀ ਸਾਹਮਣੇ ਆਏ ਹਨ, ਜਿਨ੍ਹਾਂ ਨੇ ਦੇਸ਼ ਤੇ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ, ਜਿਨ੍ਹਾਂ 'ਚ ਦਲਿਤਾਂ ਨੌਜਵਾਨਾਂ 'ਤੇ ਮੁੱਛਾਂ ਰੱਖਣ ਕਾਰਨ ਹਮਲੇ, ਲਾੜੇ ਨੂੰ ਘੋੜੇ 'ਤੇ ਬਿਠਾਉਣ ਨੂੰ ਲੈ ਕੇ ਬਰਾਤੀਆਂ 'ਤੇ ਹਮਲਿਆਂ ਵਰਗੇ ਕਈ ਮਾਮਲੇ 'ਚ ਸਾਹਮਣੇ ਆਏ ਹਨ।

Comments

Leave a Reply