Tue,Oct 20,2020 | 03:31:10am
HEADLINES:

India

ਅੰਨਾ ਅੰਦੋਲਨ ਨੂੰ ਆਰਐੱਸਐੱਸ-ਭਾਜਪਾ ਦਾ ਸਮਰਥਨ ਪ੍ਰਾਪਤ ਸੀ : ਪ੍ਰਸ਼ਾਂਤ ਭੂਸ਼ਣ

ਅੰਨਾ ਅੰਦੋਲਨ ਨੂੰ ਆਰਐੱਸਐੱਸ-ਭਾਜਪਾ ਦਾ ਸਮਰਥਨ ਪ੍ਰਾਪਤ ਸੀ : ਪ੍ਰਸ਼ਾਂਤ ਭੂਸ਼ਣ

ਸੁਪਰੀਮ ਕੋਰਟ ਦੇ ਸਾਬਕਾ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਬੀਤੇ ਦਿਨੀਂ ਕਿਹਾ ਕਿ ਸਾਲ 2014 'ਚ ਭਾਜਪਾ ਸਰਕਾਰ ਦੇ ਸੱਤਾ 'ਚ ਆਉਣ ਤੋਂ ਪਹਿਲਾਂ 2011 'ਚ ਦੇਸ਼ 'ਚ ਜੋ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਹੋਇਆ ਸੀ, ਉਸਨੂੰ ਆਰਐੱਸਐੱਸ-ਭਾਜਪਾ ਦਾ ਸਮਰਥਨ ਪ੍ਰਾਪਤ ਸੀ।

ਇੱਕ ਇੰਟਰਵਿਊ ਦੌਰਾਨ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਬਣਨ ਤੋਂ ਪਹਿਲਾਂ ਇੰਡੀਆ ਅਗੇਂਸਟ ਕਰਪਸ਼ਨ ਦੀ ਜੋ ਮੁਹਿੰਮ ਚੱਲੀ ਸੀ, ਉਸਦੇ ਪਿੱਛੇ ਆਰਐੱਸਐੱਸ-ਭਾਜਪਾ ਦੇ ਆਪਣੇ ਰਾਜਨੀਤਕ ਹਿੱਤ ਸਨ। ਹਾਲਾਂਕਿ ਉਹ ਕਹਿੰਦੇ ਹਨ ਕਿ ਅੰਨਾ ਹਜ਼ਾਰੇ ਨੂੰ ਇਸ ਬਾਰੇ ਨਹੀਂ ਪਤਾ ਸੀ, ਪਰ ਅਰਵਿੰਦ ਕੇਜਰੀਵਾਲ ਨੂੰ ਜ਼ਰੂਰ ਇਸ ਬਾਰੇ ਪਤਾ ਸੀ।

ਜ਼ਿਕਰਯੋਗ ਹੈ ਕਿ ਅੰਨਾ ਹਜ਼ਾਰੇ ਦੇ ਅੰਦੋਲਨ ਦਾ ਮੁੱਖ ਚੇਹਰਾ ਅਰਵਿੰਦ ਕੇਜਰੀਵਾਲ ਰਹੇ ਸਨ। ਉਹ ਸਟੇਜ 'ਤੇ ਖੜੇ ਹੋ ਕੇ 'ਭਾਰਤ ਮਾਤਾ ਕੀ ਜੈ' ਦੇ ਨਾਅਰੇ ਲਗਾਇਆ ਕਰਦੇ ਸਨ, ਜੋ ਕਿ ਆਮ ਤੌਰ 'ਤੇ ਆਰਐੱਸਐੱਸ-ਭਾਜਪਾ ਵੱਲੋਂ ਵਰਤਿਆ ਜਾਂਦਾ ਹੈ। ਆਪਣੀ ਪਾਰਟੀ ਦੇ ਗਠਨ ਤੋਂ ਬਾਅਦ ਵੀ ਕੇਜਰੀਵਾਲ ਰਾਜਨੀਤਕ ਮੰਚ 'ਤੇ ਇਹ ਨਾਅਰਾ ਦੁਹਰਾਉਂਦੇ ਰਹਿੰਦੇ ਹਨ।

ਇਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਕਹਿੰਦੇ ਦਿਖਾਈ ਦਿੰਦੇ ਹਨ ਕਿ ਉਨ੍ਹਾਂ ਦਾ ਪਰਿਵਾਰ ਜਨਸੰਘ ਨਾਲ ਜੁੜਿਆ ਰਿਹਾ ਹੈ।

Comments

Leave a Reply