Wed,Apr 01,2020 | 08:16:14am
HEADLINES:

India

ਜਾਤੀ ਨਫਰਤ! ਬਾਬਾ ਸਾਹਿਬ ਅੰਬੇਡਕਰ ਦੇ ਇੱਕ ਹੋਰ ਬੁੱਤ 'ਤੇ ਹਮਲਾ

ਜਾਤੀ ਨਫਰਤ! ਬਾਬਾ ਸਾਹਿਬ ਅੰਬੇਡਕਰ ਦੇ ਇੱਕ ਹੋਰ ਬੁੱਤ 'ਤੇ ਹਮਲਾ

ਮੱਧ ਪ੍ਰਦੇਸ਼ 'ਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤਾਂ 'ਤੇ ਹਮਲੇ ਦੀਆਂ ਬੀਤੇ ਸਮੇਂ 'ਚ ਅਣਗਿਣਤ ਘਟਨਾਵਾਂ ਹੋ ਚੁੱਕੀਆਂ ਹਨ। ਇਨ੍ਹਾਂ ਹਮਲਿਆਂ ਪਿੱਛੇ ਜਾਤੀਵਾਦੀ ਮਾਨਸਿਕਤਾ ਦੱਸੀ ਜਾ ਰਹੀ ਹੈ। ਬੀਤੇ ਦਿਨੀਂ ਇਸੇ ਤਰ੍ਹਾਂ ਦੀ ਇੱਕ ਹੋਰ ਘਟਨਾ ਇੱਥੇ ਦੇ ਸਿਮਰੀਆ ਟੇਕਰੀ ਵਿਖੇ ਹੋਈ, ਜਿੱਥੇ ਅੰਬੇਡਕਰ ਪਾਰਕ 'ਚ ਲੱਗੇ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਦੀ ਉਂਗਲੀ ਤੋੜ ਦਿੱਤੀ ਗਈ।
 
ਰਾਤ ਦੇ ਹਨੇਰੇ 'ਚ ਹੋਈ ਇਸ ਘਟਨਾ ਬਾਰੇ ਅਗਲੀ ਸਵੇਰ ਨੂੰ ਜਦੋਂ ਲੋਕਾਂ ਨੂੰ ਪਤਾ ਲੱਗਾ ਤਾਂ ਉਹ ਭੜਕ ਗਏ। ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਗਵਾਲੀਅਰ-ਝਾਂਸੀ ਹਾਈਵੇ ਜਾਮ ਕਰ ਦਿੱਤਾ। ਪ੍ਰਦਰਸ਼ਨ ਕਰ ਰਹੇ ਲੋਕਾਂ ਦੀ ਮੰਗ ਸੀ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ, ਇਸੇ ਸਥਾਨ 'ਤੇ ਨਵੀਂ ਮੂਰਤੀ ਲਗਾਈ ਜਾਵੇ ਅਤੇ ਮੂਰਤੀ ਵਾਲੇ ਸਥਾਨ 'ਤੇ ਸੀਸੀਟੀਵੀ ਕੈਮਰੇ ਲਗਾਏ ਜਾਣ।
 
ਮਾਹੌਲ ਗਰਮ ਹੁੰਦਾ ਦੇਖ ਪ੍ਰਸ਼ਾਸਨ ਨੇ ਝਾਂਸੀ ਤੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਬੁੱਤ ਮੰਗਾ ਕੇ ਪਾਰਕ 'ਚ ਸਥਾਪਿਤ ਕਰਾਇਆ। ਡਾ. ਅੰਬੇਡਕਰ ਦੇ ਬੁੱਤ ਨਾਲ ਕਿਸਨੇ ਛੇੜਛਾੜ ਕੀਤੀ, ਇਸਦਾ ਪਤਾ ਲਗਾਉਣ ਲਈ ਪੁਲਸ ਵੱਲੋਂ ਗਵਾਲੀਅਰ ਤੋਂ ਡਾਗ ਸਕਵਾਇਡ ਟੀਮ ਸੱਦੀ ਗਈ।
 
ਪੜਤਾਲ ਦੌਰਾਨ ਟੀਮ ਦਾ ਡਾਗ ਸਿਮਰੀਆ ਟੇਕਰੀ ਪਿੰਡ 'ਚ ਜਾ ਪਹੁੰਚਿਆ। ਜਿਸ ਜਗ੍ਹਾ 'ਤੇ ਡਾਗ ਪਹੁੰਚਿਆ, ਉਸ ਮਕਾਨ ਨੂੰ ਜਿੰਦਾ ਲੱਗਿਆ ਹੋਇਆ ਸੀ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕਰਨ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਭਰੋਸਾ ਦੇ ਕੇ ਲੋਕਾਂ ਨੂੰ ਸ਼ਾਂਤ ਕੀਤਾ ਗਿਆ।

 

Comments

Leave a Reply