Thu,Aug 22,2019 | 09:29:03am
HEADLINES:

India

ਯੂਜੀਸੀ ਨੂੰ 2017-18 'ਚ ਵਿਦਿਆਰਥੀਆਂ ਨਾਲ ਹੋਣ ਵਾਲੇ ਜਾਤੀ ਭੇਦਭਾਵ ਦੀਆਂ 70 ਸ਼ਿਕਾਇਤਾਂ ਮਿਲੀਆਂ

ਯੂਜੀਸੀ ਨੂੰ 2017-18 'ਚ ਵਿਦਿਆਰਥੀਆਂ ਨਾਲ ਹੋਣ ਵਾਲੇ ਜਾਤੀ ਭੇਦਭਾਵ ਦੀਆਂ 70 ਸ਼ਿਕਾਇਤਾਂ ਮਿਲੀਆਂ

ਮਨੁੱਖੀ ਸੰਸਾਧਨ ਵਿਕਾਸ ਮੰਤਰਾਲੇ (ਐਚਆਰਡੀ) ਨੇ ਦੱਸਿਆ ਹੈ ਕਿ 2017-18 ਦੌਰਾਨ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂਜੀਸੀ) ਨੂੰ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਜਾਤੀ ਆਧਾਰਤ ਭੇਦਭਾਵ ਦੇ 70 ਤੋਂ ਵੱਧ ਮਾਮਲਿਆਂ ਦੀ ਸੂਚਨਾ ਦਿੱਤੀ ਗਈ।

ਐਚਆਰਡੀ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 2017-18 ਦੌਰਾਨ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀ ਦੇ ਵਿਦਿਆਰਥੀਆਂ ਲਈ ਜਾਤੀ ਆਧਾਰਤ ਭੇਦਭਾਵ ਦੇ ਕੁੱਲ ਮਾਮਲਿਆਂ ਦੀ ਗਿਣਤੀ 66 ਤੇ 6 ਸੀ। 

ਉਨ•ਾਂ ਕਿਹਾ ਕਿ ਸਬੰਧਤ ਯੂਨੀਵਰਸਿਟੀਆਂ ਅਤੇ ਕਾਲਜਾਂ ਨੇ ਆਪਣੇ-ਆਪਣੇ ਨਿਯਮਾਂ ਤਹਿਤ ਇਨ•ਾਂ ਮਾਮਲਿਆਂ ਨੂੰ ਨਜਿਠਿਆ ਹੈ।
ਅਧਿਕਾਰੀ ਨੇ ਕਿਹਾ ਕਿ ਯੂਨੀਵਰਸਿਟੀਆਂ ਵਿਦਿਆਰਥੀਆਂ ਦੇ ਕਿਸੇ ਵੀ ਵਰਗ ਦੇ ਖਿਲਾਫ ਕਿਸੇ ਵੀ ਤਰ•ਾਂ ਦੇ ਅੱਤਿਆਚਾਰ ਤੇ ਭੇਦਭਾਵ ਰੋਕਣ ਸਮੇਤ ਸਾਰੇ ਪ੍ਰਸ਼ਾਸਨਿਕ ਫੈਸਲੇ ਲੈਣ ਲਈ ਸਮਰੱਥ ਹਨ।

Comments

Leave a Reply