Tue,Aug 03,2021 | 06:12:58am
HEADLINES:

India

69 ਲੱਖ ਰਜਿਸਟ੍ਰੇਸ਼ਨ, ਰੁਜ਼ਗਾਰ ਸਿਰਫ 7,770 ਨੂੰ

69 ਲੱਖ ਰਜਿਸਟ੍ਰੇਸ਼ਨ, ਰੁਜ਼ਗਾਰ ਸਿਰਫ 7,770 ਨੂੰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 11 ਜੁਲਾਈ ਨੂੰ ਸ਼ੁਰੂ ਕੀਤੇ ਗਏ ਸਰਕਾਰੀ ਜੋਬ ਪੋਰਟਲ 'ਤੇ ਸਿਰਫ 40 ਦਿਨਾਂ ਦੇ ਅੰਦਰ 69 ਲੱਖ ਤੋਂ ਜ਼ਿਆਦਾ ਲੋਕਾਂ ਨੇ ਰੁਜ਼ਗਾਰ ਲਈ ਰਜਿਸਟ੍ਰੇਸ਼ਨ ਕਰਾਈ ਸੀ, ਪਰ ਰਜਿਸਟ੍ਰੇਸ਼ਨ ਕਰਾਉਣ ਵਾਲਿਆਂ 'ਚੋਂ ਇੱਕ ਬਹੁਤ ਛੋਟੀ ਗਿਣਤੀ ਨੂੰ ਹੀ ਰੁਜ਼ਗਾਰ ਮਿਲ ਸਕਿਆ। ਇਸ ਸਬੰਧੀ 'ਇੰਡੀਅਨ ਐਕਸਪ੍ਰੈੱਸ' ਦੀ ਇੱਕ ਖਬਰ ਮੁਤਾਬਕ 14 ਅਗਸਤ ਤੋਂ 21 ਅਗਸਤ ਵਿਚਕਾਰ ਇੱਕ ਹਫਤੇ ਅੰਦਰ ਪੋਰਟਲ 'ਤੇ 7 ਲੱਖ ਤੋਂ ਜ਼ਿਆਦਾ ਲੋਕਾਂ ਨੇ ਰੁਜ਼ਗਾਰ ਲਈ ਰਜਿਸਟ੍ਰੇਸ਼ਨ ਕਰਾਈ, ਪਰ ਇਸ ਦੌਰਾਨ ਸਿਰਫ 691 ਲੋਕਾਂ ਨੂੰ ਹੀ ਰੁਜ਼ਗਾਰ ਮਿਲਿਆ।

ਮਿਨੀਸਟਰੀ ਆਫ ਸਕਿੱਲ ਡਵੈਲਪਮੈਂਟ ਐਂਡ ਐਂਟਰਪ੍ਰੇਨਿਊਰਸ਼ਿਪ ਵੱਲੋਂ ਆਤਮ ਨਿਰਭਰ ਸਕਿੱਲਡ ਇੰਪਲਾਇਜ਼ ਐਂਪਲੋਇਰ ਮੈਪਿੰਗ (ਅਸੀਮ) ਪੋਰਟਲ ਵੱਲੋਂ ਇਕੱਠੇ ਕੀਤੇ ਗਏ ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਰੁਜ਼ਗਾਰ ਦੀ ਤਲਾਸ਼ ਕਰ ਰਹੇ 3.7 ਲੱਖ ਉਮੀਦਵਾਰਾਂ 'ਚੋਂ ਸਿਰਫ 2 ਫੀਸਦੀ ਨੂੰ ਹੀ ਰੁਜ਼ਗਾਰ ਮਿਲਿਆ। ਰਜਿਸਟ੍ਰੇਸ਼ਨ ਕਰਾਉਣ ਵਾਲੇ 69 ਲੱਖ ਪ੍ਰਵਾਸੀ ਕਾਮਿਆਂ 'ਚੋਂ 1.49 ਲੱਖ ਲੋਕਾਂ ਨੂੰ ਹੀ ਰੁਜ਼ਗਾਰ ਦੀ ਪੇਸ਼ਕਸ਼ ਕੀਤੀ ਗਈ, ਪਰ ਇਨ੍ਹਾਂ 'ਚੋਂ ਵੀ ਸਿਰਫ 7,770 ਲੋਕ ਹੀ ਰੁਜ਼ਗਾਰ ਪ੍ਰਾਪਤ ਕਰ ਸਕੇ।

ਖਬਰ ਮੁਤਾਬਕ ਪੋਰਟਲ ਸਮੇਂ-ਸਮੇਂ 'ਤੇ ਵੱਖ-ਵੱਖ ਖੇਤਰਾਂ 'ਚ ਟ੍ਰੇਂਡ ਲੋਕਾਂ ਦੀ ਮਦਦ ਲਈ ਬਣਿਆ ਸੀ। ਜਿਨ੍ਹਾਂ ਲੋਕਾਂ ਨੇ ਰਜਿਸਟ੍ਰੇਸ਼ਨ ਕਰਾਈ, ਉਹ ਸਿਰਫ ਪ੍ਰਵਾਸੀ ਕਾਮੇ ਨਹੀਂ ਹਨ। ਇਨ੍ਹਾਂ 'ਚ ਦਰਜੀ, ਇਲੈਕਟ੍ਰੀਸ਼ੀਅਨ, ਫੀਲਡ ਤਕਨੀਸ਼ੀਅਨ, ਸਿਲਾਈ ਮਸ਼ੀਨ ਆਪਰੇਟਰ ਤੇ ਫਿਟਰ ਵੀ ਹਨ, ਜਦਕਿ ਕੁਰੀਅਰ ਡਿਲੀਵਰੀ ਐਗਜ਼ੀਕਿਊਟਿਵ, ਨਰਸ, ਅਕਾਉਂਟ ਐਗਜ਼ੀਕਿਊਟਿਵ, ਮੈਨੂਅਲ ਕਲੀਨਰ ਤੇ ਸੇਲਸ ਐਸੋਸੀਏਟ ਦੀ ਮੰਗ ਸਭ ਤੋਂ ਜ਼ਿਆਦਾ ਹੈ।

ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਕਰਨਾਟਕ, ਦਿੱਲੀ, ਹਰਿਆਣਾ, ਤੇਲੰਗਾਨਾ ਅਤੇ ਤਮਿਲਨਾਡੂ ਵਰਗੇ ਸੂਬਿਆਂ 'ਚ ਮਜ਼ਦੂਰਾਂ ਦੀ ਭਾਰੀ ਕਮੀ ਹੈ। ਮਾਰਚ 'ਚ ਲਾਕਡਾਊਨ ਦੀ ਸ਼ੁਰੂਆਤ ਤੋਂ ਬਾਅਦ ਤੋਂ ਇਨ੍ਹਾਂ ਸੂਬਿਆਂ 'ਚ ਪ੍ਰਵਾਸੀ ਕਾਮਿਆਂ ਦਾ ਉਜਾੜਾ ਵੀ ਦੇਖਿਆ ਗਿਆ, ਜਿਨ੍ਹਾਂ 'ਚ ਜ਼ਿਆਦਾਤਰ ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਸਨ। ਰੁਜ਼ਗਾਰ ਦੀ ਤਲਾਸ਼ ਕਰ ਰਹੇ ਉਮੀਦਵਾਰਾਂ ਦੀ ਗਿਣਤੀ ਇੱਕ ਹਫਤੇ 'ਚ 80 ਫੀਸਦੀ ਵਧੀ।

ਇਹ 14 ਤੋਂ 21 ਅਗਸਤ ਦੌਰਾਨ 3.78 ਲੱਖ ਤੋਂ ਵਧ ਕੇ 2.97 ਲੱਖ ਹੋ ਗਈ, ਪਰ ਜਿਨ੍ਹਾਂ ਉਮੀਦਵਾਰਾਂ ਨੂੰ ਅਸਲ 'ਚ ਰੁਜ਼ਗਾਰ ਮਿਲਿਆ, ਉਨ੍ਹਾਂ ਦੀ ਸੰਖਿਆ 'ਚ ਸਿਰਫ 9.87 ਫੀਸਦੀ ਦਾ ਹੀ ਵਾਧਾ ਹੋਇਆ ਅਤੇ ਇਹ ਇਸ ਸਮੇਂ 'ਚ 7,009 ਤੋਂ ਵਧ ਕੇ 7,700 ਹੋ ਗਈ। ਪੋਰਟਲ 'ਤੇ ਰਜਿਸਟਰਡ ਲੋਕਾਂ ਦੀ ਗਿਣਤੀ ਵੀ 21 ਅਗਸਤ ਨੂੰ ਸਮਾਪਤ ਹੋਏ ਹਫਤੇ 'ਚ 11.98 ਫੀਸਦੀ ਵਧ ਕੇ 61.67 ਲੱਖ ਤੋਂ ਵਧ ਕੇ 69 ਲੱਖ ਹੋਈ ਹੈ।

ਅਸੀਮ ਪੋਰਟਲ ਦੇ ਅੰਕੜਿਆਂ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਵੱਲੋਂ ਜੂਨ 'ਚ ਦੇਸ਼ ਦੇ 116 ਜ਼ਿਲ੍ਹਿਆਂ 'ਚ ਸ਼ੁਰੂ ਕੀਤੀ ਗਰੀਬ ਭਲਾਈ ਰੁਜ਼ਗਾਰ ਯੋਜਨਾ ਤਹਿਤ ਰੁਜ਼ਗਾਰ ਤਲਾਸ਼ ਰਹੇ ਲੋਕਾਂ 'ਚੋਂ ਸਿਰਫ 5.4 ਫੀਸਦੀ ਔਰਤਾਂ ਹਨ। ਪੋਰਟਲ 'ਤੇ 514 ਕੰਪਨੀਆਂ ਰਜਿਸਟਰਡ ਹਨ, ਜਿਨ੍ਹਾਂ 'ਚੋਂ 443 ਕੰਪਨੀਆਂ ਨੇ 2.92 ਲੱਖ ਰੁਜ਼ਗਾਰ ਦੀ ਜਾਣਕਾਰੀ ਪੋਸਟ ਕੀਤੀ ਹੈ। ਇਨ੍ਹਾਂ 'ਚੋਂ 1.49 ਲੱਖ ਲੋਕਾਂ ਨੂੰ ਰੁਜ਼ਗਾਰ ਦਿੱਤਾ ਗਿਆ।

ਬੈਂਕਿੰਗ, ਲਾਜੀਸਟਿਕਸ, ਹੈਲਥ ਕੇਅਰ, ਵਿੱਤ ਸੇਵਾਵਾਂ ਤੇ ਬੀਮਾ, ਰਿਟੇਲ ਅਤੇ ਕੰਸਟ੍ਰਕਸ਼ਨ ਵਰਗੇ ਅਜਿਹੇ ਟਾਪ ਖੇਤਰ ਹਨ, ਜਿਨ੍ਹਾਂ ਨੇ ਪੋਰਟਲ 'ਤੇ ਕਰੀਬ 73.4 ਫੀਸਦੀ ਨੌਕਰੀਆਂ ਦੀ ਪੇਸ਼ਕਸ਼ ਕੀਤੀ ਹੈ। ਰੁਜ਼ਗਾਰ ਲਈ ਰਜਿਸਟ੍ਰੇਸ਼ਨ ਕਰਾਉਣ ਵਾਲੇ 42.3 ਫੀਸਦੀ ਲੋਕ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਹਰਿਆਣਾ, ਤਮਿਲਨਾਡੂ ਤੇ ਦਿੱਲੀ ਤੋਂ ਹਨ।

Comments

Leave a Reply