Tue,Aug 11,2020 | 12:46:17pm
HEADLINES:

India

ਲਾਕਡਾਊਨ ਦਾ ਡੂੰਘਾ ਅਸਰ, 66% ਮਜ਼ਦੂਰਾਂ ਨੂੰ ਕੰਮ ਨਹੀਂ ਮਿਲਿਆ : ਸਰਵੇ

ਲਾਕਡਾਊਨ ਦਾ ਡੂੰਘਾ ਅਸਰ, 66% ਮਜ਼ਦੂਰਾਂ ਨੂੰ ਕੰਮ ਨਹੀਂ ਮਿਲਿਆ : ਸਰਵੇ

ਲਾਕਡਾਊਨ ਦਾ ਦੇਸ਼ ਭਰ ਵਿੱਚ ਰੁਜ਼ਗਾਰ 'ਤੇ ਡੂੰਘਾ ਅਸਰ ਪਿਆ ਹੈ। ਖਾਸ ਤੌਰ 'ਤੇ ਮਜ਼ਦੂਰਾਂ ਦੀ ਹਾਲਤ ਜ਼ਿਆਦਾ ਖਰਾਬ ਹੋਈ ਹੈ। ਇਸ ਸਬੰਧ 'ਚ ਇੱਕ ਸਰਵੇ ਵੀ ਸਾਹਮਣੇ ਆਇਆ ਹੈ, ਜਿਸ 'ਚ ਕੰਮ ਨਾ ਮਿਲਣ ਜਾਂ ਕਮਾਈ ਘੱਟ ਹੋਣ ਬਾਰੇ ਅੰਕੜੇ ਪੇਸ਼ ਕੀਤੇ ਗਏ ਹਨ। ਨੈਸ਼ਨਲ ਕਾਊਂਸਿਲ ਆਫ ਅਪਲਾਇਡ ਇਕਨੋਮਿਕ ਰਿਸਰਚ(ਐੱਨਸੀਏਈਆਰ) ਨੇ 15 ਜੂਨ ਤੋਂ 25 ਜੂਨ ਵਿਚਕਾਰ ਦਿੱਲੀ-ਐੱਨਸੀਆਰ 'ਚ ਆਮ ਲੋਕਾਂ ਦੀ ਜ਼ਿੰਦਗੀ 'ਤੇ ਲਾਕਡਾਊਨ ਦੇ ਪਏ ਪ੍ਰਭਾਰ ਬਾਰੇ ਸਰਵੇ ਕੀਤਾ ਹੈ।

ਸਰਵੇ ਮੁਤਾਬਕ 85 ਫੀਸਦੀ ਪਰਿਵਾਰਾਂ ਨੇ ਆਪਣੀ ਕਮਾਈ ਘਟ ਹੋਣ ਦੀ ਗੱਲ ਕਹੀ ਹੈ। ਪ੍ਰਾਈਵੇਟ ਸੈਕਟਰ 'ਚ ਕੰਮ ਕਰਨ ਵਾਲੇ ਲੋਕ ਇਸ ਕਾਰਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹਨ। ਸਰਵੇ ਮੁਤਾਬਕ ਦਿਹਾੜੀ ਮਜ਼ਦੂਰ ਇਸ ਦੌਰਾਨ ਜ਼ਿਆਦਾ ਪਰੇਸ਼ਾਨ ਰਹੇ। ਕਰੀਬ ਦੋ ਤਿਹਾਈ, ਮਤਲਬ 66 ਫੀਸਦੀ ਮਜ਼ਦੂਰਾਂ ਨੂੰ ਇਸ ਦੌਰਾਨ ਕੋਈ ਕੰਮ ਨਹੀਂ ਮਿਲਿਆ।

ਬਾਕੀ 34 ਫੀਸਦੀ ਮਜ਼ਦੂਰਾਂ ਨੂੰ ਰੁਜ਼ਗਾਰ ਮਿਲਿਆ, ਪਰ ਬਹੁਤ ਘੱਟ ਦਿਨਾਂ ਲਈ। ਇਸੇ ਤਰ੍ਹਾਂ ਸਪਲਾਈ ਤੇ ਡਿਮਾਂਡ 'ਚ ਫਰਕ ਕਰਕੇ ਛੋਟੇ ਬਿਜ਼ਨੈੱਸ 'ਤੇ ਵੀ ਬੁਰਾ ਅਸਰ ਹੋਇਆ। ਲਾਕਡਾਊਨ ਕਰਕੇ ਅਪ੍ਰੈਲ ਤੇ ਮਈ 'ਚ 52 ਫੀਸਦੀ ਛੋਟੇ ਕਾਰੋਬਾਰ ਬੰਦ ਸਨ।

ਇਹੀ ਨਹੀਂ, ਕੋਰੋਨਾ ਸੰਕਟ ਕਰਕੇ 12 ਫੀਸਦੀ ਛੋਟੇ ਕਾਰੋਬਾਰ ਤਾਂ ਹਮੇਸ਼ਾ ਲਈ ਬੰਦ ਹੋ ਗਏ। ਲਾਕਡਾਊਨ 'ਚ ਸ਼ਹਿਰੀ ਪਰਿਵਾਰਾਂ ਦੀ ਆਮਦਣੀ 'ਤੇ ਪੇਂਡੂ ਪਰਿਵਾਰਾਂ ਦੀ ਆਮਦਣੀ ਦੇ ਮੁਕਾਬਲੇ ਜ਼ਿਆਦਾ ਅਸਰ ਪਿਆ। 50 ਫੀਸਦੀ ਪੇਂਡੂ ਪਰਿਵਾਰਾਂ ਨੇ ਮੰਨਿਆ ਕਿ ਉਨ੍ਹਾਂ ਦੀ ਕਮਾਈ ਘੱਟ ਹੋਈ ਹੈ, ਜਦਕਿ 59 ਫੀਸਦੀ ਸ਼ਹਿਰੀ ਪਰਿਵਾਰਾਂ ਨੇ ਕਿਹਾ ਕਿ ਉਨ੍ਹਾਂ ਦੀ ਆਮਦਣੀ 'ਚ ਕਾਫੀ ਕਮੀ ਆਈ ਹੈ।

ਸਰਕਾਰੀ ਮਦਦ ਵਰਗੀ ਮੁਫਤ ਅਨਾਜ ਮਿਲਣ ਦੀ ਗੱਲ ਹੈ ਤਾਂ ਕਰੀਬ 62 ਫੀਸਦੀ ਪੇਂਡੂ ਪਰਿਵਾਰਾਂ ਨੂੰ ਮੁਫਤ ਅਨਾਜ ਦਾ ਲਾਭ ਮਿਲਿਆ ਹੈ, ਜਦਕਿ ਸ਼ਹਿਰ 'ਚ ਸਿਰਫ 54 ਫੀਸਦੀ ਪਰਿਵਾਰਾਂ ਨੂੰ ਸਰਕਾਰੀ ਮਦਦ ਮਿਲ ਸਕੀ। ਲਾਕਡਾਊਨ ਦੌਰਾਨ ਪ੍ਰਾਈਵੇਟ ਸੈਕਟਰ ਦੇ 76 ਫੀਸਦੀ ਕਰਮਚਾਰੀਆਂ ਨੇ ਮੰਨਿਆ ਕਿ ਉਨ੍ਹਾਂ ਦੀ ਤਨਖਾਹ 'ਚ ਕਟੌਤੀ ਹੋਈ ਹੈ।

ਹਾਲਾਂਕਿ ਅਪ੍ਰੈਲ-ਮਈ ਦੇ ਮੁਕਾਬਲੇ ਜੂਨ 'ਚ ਸਥਿਤੀ ਥੋੜੀ ਸੁਧਰੀ ਹੈ। 79% ਕਰਮਚਾਰੀਆਂ ਨੇ ਮੰਨਿਆ ਹੈ ਕਿ ਅਪ੍ਰੈਲ-ਮਈ 'ਚ ਉਨ੍ਹਾਂ ਦੀ ਤਨਖਾਹ 'ਚ ਕਟੌਤੀ ਨਹੀਂ ਹੋਈ।

Comments

Leave a Reply