Sat,Jun 23,2018 | 07:01:55pm
HEADLINES:

Education

ਮਿਡਲ ਸਕੂਲ ਸਿੱਖਿਆ 'ਚ ਐੱਸਸੀ ਦੀ 19% ਤੇ ਐੱਸਟੀ ਦੀ ਡਰਾਪ ਆਉਟ 24%

ਮਿਡਲ ਸਕੂਲ ਸਿੱਖਿਆ 'ਚ ਐੱਸਸੀ ਦੀ 19% ਤੇ ਐੱਸਟੀ ਦੀ ਡਰਾਪ ਆਉਟ 24%

ਦੇਸ਼ ਵਿੱਚ ਸਕੂਲੀ ਸਿੱਖਿਆ ਵਿਚਕਾਰ ਵਿੱਚ ਹੀ ਛੱਡਣ (ਡਰਾਪ ਆਉਟ) ਵਾਲੇ ਬੱਚਿਆਂ ਵਿੱਚ ਅਨੁਸੂਚਿਤ ਜਾਤੀ, ਜਨਜਾਤੀ ਤੇ ਮੁਸਲਮਾਨ ਵਿਦਿਆਰਥੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੁੰਦੀ ਹੈ। ਲੋਕਸਭਾ ਵਿੱਚ ਬੀਤੇ ਦਿਨੀਂ ਇੱਕ ਸਵਾਲ ਦੇ ਜਵਾਬ ਵਿੱਚ ਮਨੁੱਖੀ ਸੰਸਾਧਨ ਤੇ ਵਿਕਾਸ ਰਾਜ ਮੰਤਰੀ ਉਪਿੰਦਰ ਕੁਸ਼ਵਾਹਾ ਨੇ ਇਹ ਜਾਣਕਾਰੀ ਦਿੱਤੀ।
 
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਿੱਖਿਆ ਸੂਚਨਾ ਪ੍ਰਣਾਲੀ ਤਹਿਤ ਮੁਸਲਮਾਨ ਅਤੇ ਅਨੁਸੂਚਿਤ ਜਾਤੀ-ਜਨਜਾਤੀ ਦੇ ਵਿਦਿਆਰਥੀਆਂ ਦਾ ਡਰਾਪ ਆਉਟ ਦੇਸ਼ ਦੇ ਔਸਤ ਡਰਾਪ ਆਉਟ ਤੋਂ ਜ਼ਿਆਦਾ ਹੈ। ਇਸ ਸਬੰਧ ਵਿੱਚ ਉਨ੍ਹਾਂ ਨੇ ਅੰਕੜੇ ਵੀ ਪੇਸ਼ ਕੀਤੇ। ਉਨ੍ਹਾਂ ਵੱਲੋਂ ਦਿੱਤੇ ਗਏ ਅੰਕੜਿਆਂ ਮੁਤਾਬਕ, ਪ੍ਰਾਇਮਰੀ ਪੱਧਰ 'ਤੇ ਦੇਸ਼ ਦੇ ਸਾਰੇ ਵਰਗਾਂ ਦੇ ਬੱਚਿਆਂ ਦੀ ਔਸਤ ਡਰਾਪ ਆਉਟ ਦਰ 4.13 ਫੀਸਦੀ ਹੈ ਤਾਂ ਅਨੁਸੂਚਿਤ ਜਾਤੀ ਦੀ 4.46, ਅਨੁਸੂਚਿਤ ਜਨਜਾਤੀ ਦੀ 6.93 ਫੀਸਦੀ ਅਤੇ ਮੁਸਲਮਾਨ ਬੱਚਿਆਂ ਦੀ 6.54 ਫੀਸਦੀ ਹੈ।
 
ਇਸੇ ਤਰ੍ਹਾਂ ਉੱਚ ਪ੍ਰਾਇਮਰੀ ਸਿੱਖਿਆ ਵਿੱਚ ਸਾਰੇ ਵਰਗਾਂ ਦੀ ਔਸਤ ਡਰਾਪ ਆਉਟ ਦਰ 4.03 ਫੀਸਦੀ ਹੈ ਤਾਂ ਅਨੁਸੂਚਿਤ ਜਾਤੀ ਦੀ 5.51 ਫੀਸਦੀ, ਅਨੁਸੂਚਿਤ ਜਨਜਾਤੀ ਦੀ 8.59 ਫੀਸਦੀ ਤੇ ਮੁਸਲਮਾਨ ਬੱਚਿਆਂ ਦੀ ਡਰਾਪ ਆਉਟ ਦਰ 9.49 ਫੀਸਦੀ ਹੈ। ਮਿਡਲ ਪੱਧਰ 'ਤੇ ਸਾਰੀਆਂ ਸ਼੍ਰੇਣੀਆਂ ਦੀ ਔਸਤ ਡਰਾਪ ਆਉਟ ਦਰ 17.06 ਫੀਸਦੀ ਹੈ ਤਾਂ ਅਨੁਸੂਚਿਤ ਜਾਤੀ ਦੀ 19.36, ਅਨੁਸੂਚਿਤ ਜਨਜਾਤੀ ਦੀ 24.68 ਫੀਸਦੀ ਅਤੇ ਮੁਸਲਮਾਨ ਬੱਚਿਆਂ ਦੀ 24.12 ਫੀਸਦੀ ਹੈ।

ਸਰਕਾਰੀ ਸਕੂਲ ਘਟੇ
ਕੇਂਦਰ ਸਰਕਾਰ ਨੇ 19 ਮਾਰਚ ਨੂੰ ਸੰਸਦ ਵਿੱਚ ਦੱਸਿਆ ਕਿ ਦੇਸ਼ ਵਿੱਚ ਸਰਕਾਰੀ ਪ੍ਰਾਇਮਰੀ ਸਕੂਲਾਂ ਦੀ ਗਿਣਤੀ ਵਿੱਚ ਕਮੀ ਆਈ ਹੈ। ਹਾਲਾਂਕਿ ਇਹ ਕਮੀ ਨਾਂ ਦੀ ਹੀ ਹੈ। ਲੋਕਸਭਾ ਵਿੱਚ ਸਾਂਸਦ ਰਾਜੇਸ਼ ਰੰਜਨ ਦੇ ਇੱਕ ਸਵਾਲ ਦੇ ਜਵਾਬ ਵਿੱਚ ਮਨੁੱਖੀ ਸੰਸਾਧਨ ਵਿਕਾਸ ਰਾਜ ਮੰਤਰੀ ਉਪਿੰਦਰ ਕੁਸ਼ਵਾਹਾ ਨੇ ਇਹ ਜਾਣਕਾਰੀ ਦਿੱਤੀ।
 
ਜ਼ਿਲ੍ਹਾ ਸਿੱਖਿਆ ਸੂਚਨਾ ਪ੍ਰਣਾਲੀ ਮੁਤਾਬਕ, ਪ੍ਰਾਇਮਰੀ ਸਕੂਲਾਂ ਦੀ ਗਿਣਤੀ ਵਿੱਚ ਥੋੜੀ ਕਮੀ ਆਈ ਹੈ। ਇਹ 2014-15 ਵਿੱਚ 7.12 ਲੱਖ ਤੋਂ ਘੱਟ ਹੋ ਕੇ 2015-16 ਵਿੱਚ 7.08 ਲੱਖ ਹੋ ਗਈ ਹੈ। ਕੁਸ਼ਵਾਹਾ ਨੇ ਇਹ ਵੀ ਕਿਹਾ ਕਿ ਸਕੂਲਾਂ ਨੂੰ ਖੋਲਣਾ ਤੇ ਬੰਦ ਕਰਨਾ ਸੂਬਾ ਸਰਕਾਰਾਂ ਦਾ ਵਿਸ਼ਾ ਹੈ।

 

Comments

Leave a Reply