Sat,Jun 23,2018 | 07:11:06pm
HEADLINES:

Cultural

'ਦੰਗਿਆਂ ਦਾ ਚਿਹਰਾ' ਚਾਹੁੰਦਾ ਹੈ ਮੁਸਲਮਾਨਾਂ ਤੇ ਦਲਿਤਾਂ 'ਚ ਏਕਤਾ

'ਦੰਗਿਆਂ ਦਾ ਚਿਹਰਾ' ਚਾਹੁੰਦਾ ਹੈ ਮੁਸਲਮਾਨਾਂ ਤੇ ਦਲਿਤਾਂ 'ਚ ਏਕਤਾ

ਸ਼ੋਕ ਪਰਮਾਰ ਗਲਤੀ ਨਾਲ ਗੁਜਰਾਤ ਦੰਗੇ 2002 ਵੇਲੇ ਹਿੰਦੂਆਂ ਵਲੋਂ ਮੁਸਲਮਾਨਾਂ 'ਤੇ ਕੀਤੇ ਜਾਂਦੇ ਅੱਤਿਆਚਾਰ ਦਾ ਚਿਹਰਾ ਬਣ ਗਿਆ ਸੀ। ਆਪਣੀ ਪ੍ਰਸਿੱਧ ਹੋਈ ਤਸਵੀਰ 'ਚ ਉਸਨੂੰ ਭਗਵਾਂ ਪਰਨਾ ਪਾਈ ਤੇ ਹੱਥ 'ਚ ਲੋਹੇ ਦੀ ਰਾਡ ਫੜੀ ਬੜੇ ਹੀ ਹਮਲਾਵਰ ਰੁਖ਼ 'ਚ ਦਿਖਾਇਆ ਗਿਆ ਹੈ, ਪਰ ਪਰਮਾਰ ਹੁਣ ਚਾਹੁੰਦਾ ਹੈ ਕਿ ਲੋਕ ਉਸਦੇ ਚਿਹਰੇ ਦੇ ਦੂਜੇ ਪਹਿਲੂ ਨੂੰ ਵੀ ਜਾਣਨ ਤੇ ਦੇਖਣ ਕੇ ਉਹ ਹੁਣ ਗੁਜਰਾਤ 'ਚ ਦਲਿਤਾਂ ਦੇ ਵਿਰੋਧ ਪ੍ਰਦਰਸ਼ਨ ਦਾ ਇਕ ਹਿੱਸਾ ਹੈ। 

ਉਹ ਵਿਸ਼ਵਾਸ ਕਰਦਾ ਹੈ ਕਿ ਦਲਿਤਾਂ ਤੇ ਮੁਸਲਮਾਨਾਂ ਦਾ ਇਸ ਅੰਦੋਲਨ 'ਚ ਇਕੱਠੇ ਹੋਣਾ ਇਕ ਬਹੁਤ ਹੀ ਆਲੋਚਨਾਤਮਕ ਪਹਿਲੂ ਹੋਵੇਗਾ। ਇਕ ਦਿਨ 'ਚ ਸਿਰਫ 200 ਰੁਪਏ ਕਮਾਉਣ ਵਾਲਾ ਮੋਚੀ ਅਸ਼ੋਕ ਪਰਮਾਰ ਅਜੇ ਵੀ ਆਪਣੇ ਲਈ ਵਰਤੇ ਜਾਂਦੇ 'ਦਲਿਤ' ਸ਼ਬਦ ਦਾ ਵਿਰੋਧ ਕਰਦਾ ਹੈ।

ਉਹ ਕਹਿੰਦਾ ਹੈ, '' ਮੈਂ ਆਪਣੇ ਆਪ ਨੂੰ ਦਲਿਤ ਨਹੀਂ ਕਹਾਉਂਦਾ। ਇਹ ਗੈਰ ਸੰਵਿਧਾਨਿਕ ਹੈ। ਅਸਲ 'ਚ ਕਿਸੇ ਨੂੰ ਵੀ ਦਲਿਤ ਕਹਿਣਾ ਗਲਤ ਹੈ। ਮੈਂ 'ਚਮਾਰ' ਹਾਂ ਤੇ ਮੈਂ ਇਸ 'ਚ ਕਾਫੀ ਮਾਣ ਮਹਿਸੂਸ ਕਰਦਾ ਹੈ।'' 

ਪਰਮਾਰ ਦੱਸਦਾ ਹੈ, ''ਦੰਗਿਆਂ ਤੋਂ ਪਹਿਲਾਂ ਮੇਰੀ ਗਰਲ ਫਰੈਂਡ ਦਾ ਵਿਆਹ ਹੋ ਗਿਆ ਸੀ ਤੇ ਮੈਂ ਉਦਾਸੀ ਦੇ ਆਲਮ 'ਚ ਆਪਣਾ ਘਰ ਛੱਡ ਦਿੱਤਾ ਸੀ। ਉਸੇ ਬਦਕਿਸਮਤ ਦਿਨ ਹਿੰਦੂ ਮੁਸਲਮਾਨਾਂ ਨੂੰ ਮਾਰ ਰਹੇ ਸਨ ਤੇ ਆਪਣੇ ਆਪ ਨੂੰ ਬਚਾਉਣ ਲਈ ਮੈਂ ਸਿਰ 'ਤੇ ਭਗਵਾਂ ਪਰਨਾ ਬੰਨ੍ਹ• ਲਿਆ। ਬਾਅਦ 'ਚ ਕਿਸੇ ਨੇ ਮੇਰੇ ਹੱਥ 'ਚ ਲੋਹੇ ਦੀ ਰਾਡ ਫੜਾ ਦਿੱਤੀ ਤੇ ਗੋਧਰਾ ਕਾਂਡ 'ਚ ਮਰਨ ਵਾਲਿਆਂ ਦਾ ਬਦਲਾ ਲੈਣ ਬਾਰੇ ਪੁੱਛਿਆ। ਮੈਂ ਲੋਹੇ ਦੀ ਰਾਡ ਚੁੱਕੀ ਤੇ ਸੜਕ 'ਤੇ ਤੁਰਨਾ ਸ਼ੁਰੂ ਕਰ ਦਿੱਤਾ। ਉਸੇ ਵੇਲੇ ਇਕ ਫੋਟੋਗ੍ਰਾਫਰ ਆਇਆ ਤੇ ਮੈਨੂੰ ਪੁੱਛਿਆ ਕਿ ਉੁਹ ਦਿਖਾਵੇ ਕਿ ਉਹ ਕਿੰਨਾ ਨਰਾਜ਼ ਹੈ।'' ਇਸ ਤਸਵੀਰ ਦੇ ਪਾਪੂਲਰ ਹੋਣ ਦੇ ਬਾਅਦ ਪਰਮਾਰ ਨੂੰ ਗ੍ਰਿਫਤਾਰ ਕਰਕੇ 14 ਦਿਨ ਲਈ ਜੇਲ 'ਚ ਸੁੱਟ ਦਿੱਤਾ ਗਿਆ ਸੀ। ਬਾਅਦ 'ਚ ਉਸਨੂੰ ਛੱਡ ਦਿੱਤਾ ਗਿਆ, ਕਿਉਂਕਿ ਉਸਦੇ ਖਿਲਾਫ ਕੋਈ ਗਵਾਹ ਨਹੀਂ ਸੀ।

ਪਰਮਾਰ ਨੇ ਅੱਗੇ ਦੱਸਿਆ, '' ਨਾ ਤਾਂ ਮੈਂ ਕਿਸੇ ਨੂੰ ਮਾਰਿਆ ਸੀ ਤੇ ਨਾ ਹੀ ਦੰਗਿਆਂ 'ਚ ਸ਼ਾਮਲ ਸੀ। ਮੈਂ ਗੋਧਰਾ ਕਾਂਡ ਲਈ ਜ਼ਿੰਮੇਵਾਰ ਲੋਕਾਂ ਕਰਕੇ ਪਰੇਸ਼ਾਨ ਸੀ, ਤੇ ਇਸ ਤੋਂ ਵੀ ਜ਼ਿਆਦਾ ਆਪਣੀ ਗਰਲ ਫਰੈਂਡ ਨੂੰ ਗੁਆਉਣ ਤੇ ਘਰੋਂ ਬੇਘਰ ਹੋਣ ਕਰਕੇ।''

ਪਰਮਾਰ ਹੱਸਦਾ ਹੋਇਆ ਕਹਿੰਦਾ ਹੈ ਕਿ ਇਸ ਤੋਂ ਬਾਅਦ ਉਸਨੇ ਗਲਤ ਥਾਵਾਂ 'ਤੇ ਗਲਤ ਫੇਸ ਇੰਪ੍ਰੈਸ਼ਨ ਦੇਣੇ ਛੱਡ ਦਿੱਤੇ ਹਨ। ਫਿਰ ਵੀ ਉਹ ਇਸ ਫੋਟੋ ਪਿੱਛੇ ਬਦਨਾਮੀ ਖੱਟਣ ਲਈ ਮੋਦੀ ਨੂੰ ਜ਼ਿੰਮੇਵਾਰ ਮੰਨਦਾ ਹੈ। ''ਮੋਦੀ ਕਹਿੰਦਾ ਹੈ ਕਿ 5 ਕਰੋੜ ਲੋਕਾਂ ਦਾ ਗੁੱਸਾ ਗੋਧਰਾ ਕਾਂਡ ਲਈ ਜ਼ਿੰਮੇਵਾਰ ਹੈ। ਮੀਡੀਆ ਨੇ ਵੀ ਖਬਰਾਂ ਨੂੰ ਹੁਲਾਰਾ ਦੇਣ ਲਈ ਮੇਰੇ ਚਿਹਰੇ ਦਾ ਇਸਤੇਮਾਲ ਕੀਤਾ। ਦੰਗਿਆਂ ਦੌਰਾਨ ਅਸਲੀ ਕਹਾਣੀ ਕਦੇ ਵੀ ਸਾਹਮਣੇ ਨਹੀਂ ਆਈ। ਦੰਗਿਆਂ ਵੇਲੇ ਗ੍ਰਿਫਤਾਰ ਕੀਤੇ ਗਏ ਲੋਕਾਂ 'ਚੋਂ ਬਹੁਤ ਸਾਰੇ ਅਸਲੀ ਕਾਤਲ ਨਹੀਂ ਸਨ, ਪਰ ਮੇਰੇ ਕੋਲ ਕੋਈ ਸਬੂਤ ਨਹੀਂ ਸੀ।

ਅਸ਼ੋਕ ਯਕੀਨ ਕਰਦਾ ਹੈ ਕਿ 2002 'ਚ ਹੋਏ ਅਹਿਮਦਾਬਾਦ ਵਰਗੇ ਦੰਗੇ ਦੁਬਾਰਾ ਨਹੀਂ ਹੋਣਗੇ, ਕਿਉਂਕਿ ਲੋਕਾਂ ਨੇ ਇਹ ਮਹਿਸੂਸ ਕੀਤਾ ਹੈ ਕਿ ਇਨ੍ਹਾਂ ਦੰਗਿਆਂ ਦੌਰਾਨ ਵੱਡੇ ਪੱਧਰ 'ਤੇ ਜਾਨੀ ਤੇ ਮਾਲੀ ਨੁਕਸਾਨ ਹੋਇਆ। ਪਰਮਾਰ ਹੱਸਦਾ ਹੋਇਆ ਕਹਿੰਦਾ ਹੈ, ''ਮੈਨੂੰ ਬੁਰਾ ਨਹੀਂ ਲੱਗੇਗਾ ਕੇ ਮੇਰੀ ਇਕ ਹੋਰ ਤਸਵੀਰ ਪ੍ਰਸਿੱਧ ਹੋ ਜਾਵੇ, ਪਰ ਕਿਸੇ ਚੰਗੇ ਕੰਮ ਲਈ, ਕਿਉਂਕਿ ਬੁਰੇ ਕੰਮ ਲਈ ਤਸਵੀਰ ਖਿਚਵਾ ਕੇ ਮੇਰਾ ਨਾਂ ਕਾਫੀ ਖਰਾਬ ਹੋਇਆ ਹੈ।''    

ਉਦਾਸ ਚਿਹਰੇ ਤੋਂ ਗੁਜਰਾਤ ਦੰਗਿਆਂ ਦਾ 'ਚਿਹਰਾ'
ਅਸ਼ੋਕ ਪਰਮਾਰ ਮੋਚੀ ਵਜੋਂ ਕੰਮ ਕਰਦਾ ਹੈ। ਉਹ ਸਾਰਾ ਦਿਨ ਆਮ ਤੇ ਖਾਸ ਲੋਕਾਂ ਦੀਆਂ ਜੁੱਤੀਆਂ ਗੰਢ ਕੇ ਕਾਫੀ ਖੁਸ਼ੀ ਮਹਿਸੂਸ ਕਰਦਾ ਹੈ। ਅਹਿਮਦਾਬਾਦ ਦੇ ਆਮ ਲੋਕਾਂ ਨਾਲ ਅਹਿਮਦਾਬਾਦ ਦੀਆਂ ਗਲੀਆਂ 'ਚ ਘੁੰਮਦਿਆਂ ਉਹ ਆਪਣੇ ਆਪ ਨੂੰ ਖਬਰਾਂ ਨਾਲ ਅਪਡੇਟ ਰੱਖਦਾ ਹੈ, ਖਾਸ ਤੌਰ 'ਤੇ ਨਰਿੰਦਰ ਮੋਦੀ ਬਾਰੇ। ਮੋਦੀ, ਜੋ ਗੁਜਰਾਤ ਤੇ ਭਾਰਤ ਦੇ ਲੋਕਾਂ ਦੀਆਂ ਨਜ਼ਰਾਂ 'ਚ 'ਫੇਲ' ਹੈ।

ਪਰਮਾਰ ਕਹਿੰਦਾ ਹੈ ਕਿ ਨਰਿੰਦਰ ਮੋਦੀ ਤਰੱਕੀ ਦੇ ਨਾਂ 'ਤੇ ਲੋਕਾਂ ਨੂੰ ਮੂਰਖ ਬਣਾ ਰਿਹਾ ਹੈ। ਮੈਂ ਉਨ੍ਹਾਂ ਨੂੰ ਨਾਪਸੰਦ ਕਰਦਾ ਹਾਂ। ਕਿਉਂਕਿ ਉਹ ਆਪਣਾ ਰਾਜ ਧਰਮ ਨਿਭਾਉਣ 'ਚ ਫੇਲ ਹੋਏ ਹਨ। ਉਹ ਗੋਧਰਾ 'ਚ ਸੜੀਆਂ ਰੇਲਗੱਡੀਆਂ ਦੇਖਣ ਗਏ, ਪਰ ਨਰੋਦਾ ਪਟੀਆ 'ਚ ਜ਼ਖਮੀਆਂ ਦਾ ਹਾਲ ਪੁੱਛਣ ਕਦੇ ਨਹੀਂ ਗਏ। ਪਰਮਾਰ ਕਹਿੰਦਾ ਹੈ ਕਿ ਆਮ ਤੌਰ 'ਤੇ ਲੋਕਾਂ ਨੂੰ ਅਜੀਬ ਲੱਗਦਾ ਹੈ ਜਦੋਂ ਮੈਂ ਮੋਦੀ ਦੀ ਆਲੋਚਨਾ ਕਰਦਾ ਹਾਂ।

ਉਹ ਕਹਿੰਦਾ ਹੈ, ''ਮੈਂ ਉਹ ਆਦਮੀ ਨਹੀਂ ਹਾਂ, ਜੋ ਤਸਵੀਰ 'ਚ ਹੈ। ਮੈਂ ਗੋਧਰਾ ਕਾਂਡ ਤੇ ਉਸ ਤੋਂ ਬਾਅਦ ਹੋਈਆਂ ਘਟਨਾਵਾਂ ਦੀ ਵਿਰੋਧਤਾ ਕਰਦਾ ਹਾਂ। ਕਿਉਂਕਿ ਮੈਂ ਉਹ ਸਭ ਸੱਚਾਈ ਜਾਣਦਾ ਹਾਂ। ਮੈਂ ਗੋਧਰਾ ਕਾਂਡ 'ਚ ਮਰਨ ਵਾਲੇ ਲੋਕਾਂ ਦਾ ਦਰਦ ਜਾਣਦਾ ਹਾਂ। ਜ਼ਿਕਰਯੋਗ ਹੈ ਕਿ ਸਬੈਸਟੀਅਨ ਡਿਸੂਜਾ ਨਾਂ ਦੇ ਫੋਟੋਗ੍ਰਾਫਰ ਨੇ 28 ਫਰਵਰੀ 2002 ਨੂੰ ਪਰਮਾਰ ਦੀ ਇਹ ਤਸਵੀਰ ਖਿੱਚੀ ਸੀ। 

ਦਲਿਤ ਲੋਕ ਤੇ ਉਨ੍ਹਾਂ ਦਾ ਮਾਣ ਸਨਮਾਨ
ਗੁਜਰਾਤ 'ਚ ਮਰੀ ਹੋਈ ਗਾਂ ਦੀ ਖੱਲ ਲਾਹੁਣ ਦੇ ਦੋਸ਼ 'ਚ ਦਲਿਤ ਨੌਜਵਾਨਾਂ ਨੂੰ ਬੇਰਹਿਮੀ ਨਾਲ ਕੁੱਟਣ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਦਲਿਤਾਂ ਨੇ ਅਹਿਮਦਾਬਾਦ ਤੋਂ ਉੂਨਾ ਤੱਕ 10 ਦਿਨਾਂ ਤੱਕ ਪੈਦਲ ਮਾਰਚ ਕੀਤਾ, ਜੋ 15 ਅਗਸਤ ਨੂੰ ਊਨਾ 'ਚ ਸਮਾਪਤ ਹੋਇਆ। ਪਰਮਾਰ ਵੀ ਇਸ ਪੈਦਲ ਮਾਰਚ ਦਾ ਹਿੱਸਾ ਬਣਿਆ, ਪਰ ਇਕ ਦਿਨ ਬਾਅਦ ਉਹ ਪਿੱਛੇ ਹਟ ਗਿਆ।

ਪਰਮਾਰ ਨੇ ਕਿਹਾ, ''ਰੈਲੀ 'ਚ ਬਹੁਤ ਸਾਰੇ ਦਲਿਤਾਂ ਨੇ ਇਹ ਸਹੁੰ ਚੁੱਕੀ ਕਿ ਉਹ ਮਰੇ ਹੋਏ ਜਾਨਵਰਾਂ ਨੂੰ ਨਹੀਂ ਚੁੱਕਣਗੇ। ਮੈਂ ਵਿਸ਼ਵਾਸ ਕਰਦਾ ਹਾਂ ਕਿ 'ਚਮਾਰ' ਜੋ ਚਮੜੇ ਨੂੰ ਰੰਗਣ ਦਾ ਕੰਮ ਕਰਦੇ ਹਨ, ਨੂੰ ਹੋਰ ਬਦਲਵੇਂ ਕੰਮਾਂ ਵੱਲ ਧਿਆਨ ਦੇਣਾ ਚਾਹੀਦਾ ਹੈ, ਪਰ ਸਾਰੇ ਇਸਦਾ ਬਦਲ ਨਹੀਂ ਲੱਭ ਸਕਣਗੇ। ਇਹ ਲੜਾਈ ਜੋ ਵੀ ਕੰਮ ਕਰਨ ਦੇ ਸਨਮਾਨ ਲਈ ਹੋਣੀ ਚਾਹੀਦੀ ਹੈ, ਜਿਵੇਂ ਕਿ ਅਮਰੀਕਾ 'ਚ ਹੋਇਆ।'' ''ਮੈਂ ਮਰੇ ਹੋਏ ਜਾਨਵਰਾਂ ਦੀ ਖੱਲ ਨਹੀਂ ਲਾਹੁੰਦਾ, ਪਰ ਮੇਰੇ ਸਮਾਜ ਦੇ ਕਈ ਲੋਕ ਇਹ ਕੰਮ ਕਰਦੇ ਹਨ। ਇਹ ਬਿਲਕੁਲ ਉਹੀ ਕੰਮ ਹੈ, ਜੋ ਡਾਕਟਰ ਕਈ ਮਹੀਨਿਆਂ ਦੀ ਸਿਖਲਾਈ ਤੋਂ ਬਾਅਦ ਹਸਪਤਾਲਾਂ 'ਚ ਕਰਦੇ ਹਨ। ਪਰ ਬਿਨਾਂ ਕਿਸੇ ਸਿਖਲਾਈ ਦੇ 'ਚਮਾਰ'  ਚਮੜਾ ਲਾਹੁਣ ਦੀ ਕਲਾ ਦੇ ਮਾਹਿਰ ਹਨ, ਜਿਸ ਤੋਂ ਅੱਗੇ ਜਾ ਕੇ ਕਈ ਫੈਂਸੀ ਪ੍ਰਾਡਕਟਸ ਬਣਦੇ ਹਨ।''

-ਅੰਕੁਰ ਜੈਨ

Comments

Leave a Reply