Wed,Dec 19,2018 | 09:51:45am
HEADLINES:

Cultural

ਆਪਣੇ ਬੇਟਿਆਂ ਨੂੰ ਦੱਸੋ, ਕਿਉਂ ਜ਼ਰੂਰੀ ਹੈ ਬਰਾਬਰੀ

ਆਪਣੇ ਬੇਟਿਆਂ ਨੂੰ ਦੱਸੋ, ਕਿਉਂ ਜ਼ਰੂਰੀ ਹੈ ਬਰਾਬਰੀ

ਕਨਾਡਾ ਦੇ ਨੌਜਵਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਗਾਤਾਰ ਲੋਕਾਂ ਦਾ ਦਿਲ ਜਿੱਤ ਰਹੇ ਹਨ। ਨਵੰਬਰ 2015 ਵਿੱਚ ਪ੍ਰਧਾਨ ਮੰਤਰੀ ਅਹੁਦੇ ਸਾਂਭਣ ਦੇ ਨਾਲ ਹੀ ਉਨ੍ਹਾਂ ਨੇ ਆਪਣਾ ਪਛਾਣ ਇੱਕ ਫੇਮੀਨਿਸਟ, ਮਤਲਬ ਨਾਰੀਵਾਦੀ ਵਜੋਂ ਕਰਾਈ ਸੀ। ਆਪਣੀ ਕੈਬਨਿਟ ਦੇ ਮੈਂਬਰ ਰੱਖਦੇ ਉਨ੍ਹਾਂ ਨੇ ਤੈਅ ਕੀਤਾ ਕਿ ਉੱਥੇ ਪੁਰਸ਼ਾਂ ਤੇ ਮਹਿਲਾਵਾਂ ਦੀ ਗਿਣਤੀ ਬਰਾਬਰ ਹੋਵੇ। ਉਨ੍ਹਾਂ ਕਈ ਵਾਰ ਕਿਹਾ ਕਿ ਲਿੰਗ ਆਧਾਰਿਤ ਬਰਾਬਰੀ ਮੇਰੀ ਤਰਜੀਹ ਵਿੱਚ ਹੈ। 
 
ਹਾਲ ਹੀ ਵਿੱਚ ਇਸੇ ਮੁੱਦੇ 'ਤੇ ਉਨ੍ਹਾਂ ਨੇ 'ਮੈਰੀ ਕਲੇਅਰ' ਮੈਗਜ਼ੀਨ ਵਿੱਚ ਇੱਕ ਲੇਖ ਲਿਖਿਆ। ਇਸ ਲੇਖ ਦੀ ਬਹੁਤ ਸ਼ਲਾਘਾ ਕੀਤੀ ਜਾ ਰਹੀ ਹੈ। ਟੂਡੋ ਨੇ ਲਿਖਿਆ, ''ਮੈਂ ਕੁਝ ਖਾਸ ਕੰਮ ਕਰਦਾ ਹਾਂ ਤਾਂ ਉਨ੍ਹਾਂ ਵਿੱਚੋਂ ਕਈ ਕੰਮ ਮੈਂ ਰਾਜਨੀਤਕ ਨੇਤਾ ਦੇ ਤੌਰ 'ਤੇ ਨਹੀਂ, ਸਗੋਂ ਇੱਕ ਪਿਤਾ ਦੇ ਤੌਰ 'ਤੇ ਕਰਦਾ ਹਾਂ। ਹਰ ਦਿਨ ਘਰ ਵਿੱਚ ਮੈਂ ਆਪਣੀ ਪਤਨੀ ਸੋਫੀ ਦੇ ਨਾਲ ਮਿਲ ਕੇ ਆਪਣੇ ਤਿੰਨ ਬੱਚਿਆਂ ਨੂੰ ਦੂਜਿਆਂ ਲਈ ਹਮਦਰਦੀ ਦਾ ਅਹਿਸਾਸ, ਖੁਦ ਨਾਲ ਪਿਆਰ ਕਰਨਾ ਅਤੇ ਹਰ ਕਿਸੇ ਲਈ ਇਨਸਾਫ ਦੀ ਭਾਵਨਾ ਰੱਖਣਾ ਸਿਖਾਉਂਦਾ ਹਾਂ। ਇਹ ਬਹੁਤ ਹੀ ਹੈਰਾਨ ਕਰਨ ਵਾਲਾ ਹੈ ਕਿ ਹੁਣ ਵੀ ਸਮਾਜ ਵਿੱਚ ਗੈਰਬਰਾਬਰੀ ਅਤੇ ਲਿੰਗ ਆਧਾਰਿਤ ਭੇਦਭਾਵ ਮੌਜ਼ੂਦ ਹੈ। ਇਹ ਮੇਰੇ ਲਈ ਪਾਗਲ ਕਰਨ ਵਾਂਗ ਹੈ ਕਿ ਬਹੁਤ ਹੁਸ਼ਿਆਰ ਅਤੇ ਦੂਜਿਆਂ ਲਈ ਹਮਦਰਦੀ ਦੀ ਭਾਵਨਾ ਰੱਖਣ ਵਾਲੀ ਮੇਰੀ ਬੇਟੀ ਇੱਕ ਅਜਿਹੀ ਦੁਨੀਆ ਵਿੱਚ ਵੱਡੀ ਹੋਵੇਗੀ, ਜਿੱਥੇ ਹਰ ਖੂਬੀ ਮੌਜ਼ੂਦ ਹੋਣ ਦੇ ਬਾਵਜੂਦ ਕੁਝ ਲੋਕ ਉਸਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲੈਣਗੇ ਅਤੇ ਉਸ ਨੂੰ ਇਸ ਲਈ ਨਕਾਰ ਦੇਣਗੇ, ਕਿਉਂਕਿ ਉਹ ਇੱਕ ਲੜਕੀ ਹੈ।''
 
ਉਨ੍ਹਾਂ ਅੱਗੇ ਲਿਖਿਆ, ''ਸਭ ਤੋਂ ਚੰਗੀ ਚੀਜ਼ ਜੋ ਅਸੀਂ ਏਲਾ (ਸਾਡੀ ਬੇਟੀ) ਲਈ ਕਰ ਸਕਦੇ ਹਾਂ, ਉਹ ਹੈ ਉਸਨੂੰ ਇਹ ਸਿਖਾਉਣਾ ਕਿ ਉਹ ਜੋ ਹੈ, ਜਿਵੇਂ ਹੈ, ਉਸੇ ਤਰ੍ਹਾਂ ਦੀ ਬੈਸਟ ਹੈ। ਉਸਦੇ ਕੋਲ ਕੁਝ ਖਾਸ ਕਰਨ ਲਈ ਇੱਕ ਵੱਡੀ ਤਾਕਤ ਹੈ। ਇਕ ਸਵੈਮਾਣ ਸਮਰੱਥਾ ਹੈ, ਜਿਸਨੂੰ ਕੋਈ ਉਸ ਤੋਂ ਖੋਹ ਨਹੀਂ ਸਕਦਾ। ਬੇਟੇ ਦੀ ਦੇਖਭਾਲ ਨੂੰ ਲੈ ਕੇ ਮੇਰਾ ਖਾਸ ਨਜ਼ਰੀਆ ਹੈ। ਕੁਝ ਉਸੇ ਤਰ੍ਹਾਂ ਦਾ, ਜਿਸਦੀ ਵਕਾਲਤ ਨਾਰੀਵਾਦੀ ਸਾਲਾਂ ਤੋਂ ਕਰ ਰਹੇ ਹਨ। ਮੈਂ ਚਾਹਾਂਗਾ ਕਿ ਮੇਰੇ ਬੇਟੇ ਉਸ ਖਾਸ ਤਰ੍ਹਾਂ ਦਾ ਮਰਦਪੁਣਾ ਦਿਖਾਉਣ ਦੇ ਦਬਾਅ ਵਿੱਚ ਨਾ ਆਉਣ, ਜੋ ਸਾਡੇ ਨਜ਼ਦੀਕ ਦੇ ਪੁਰਸ਼ਾਂ ਅਤੇ ਦੂਜੇ ਲੋਕਾਂ ਲਈ ਬਹੁਤ ਘਾਤਕ ਰਿਹਾ ਹੈ। ਮੈਂ ਚਾਹੁੰਦਾ ਹਾਂ ਕਿ ਉਹ ਜਿਹੋ ਜਿਹੇ ਹਨ, ਖੁਦ ਨੂੰ ਲੈ ਕੇ ਸਹਿਜ ਹੋਣ ਅਤੇ ਨਾਰੀਵਾਦੀ ਵਜੋਂ ਵੱਡੇ ਹੋਣ। ਉਹ ਜੋ ਸਹੀ ਹੈ, ਉਸਦੇ ਲਈ ਆਵਾਜ਼ ਚੁੱਕਣ ਅਤੇ ਖੁਦ ਆਪਣੇ ਲਈ ਉਨ੍ਹਾਂ ਦੀਆਂ ਨਜ਼ਰਾਂ ਵਿੱਚ ਇੱਜ਼ਤ ਦੀ ਭਾਵਨਾ ਹੋਵੇ।'' 
 
ਨਾਰੀਵਾਦ ਦਾ ਮਤਲਬ ਇਹ ਕਹਿ ਦੇਣਾ ਹੀ ਨਹੀਂ ਹੈ ਕਿ ਪੁਰਸ਼ ਅਤੇ ਮਹਿਲਾ ਬਰਾਬਰ ਹਨ। ਇਹ ਉਹ ਗਿਆਨ ਹੈ, ਜੋ ਸਾਨੂੰ ਦੱਸਦਾ ਹੈ ਕਿ ਜਦੋਂ ਅਸੀਂ ਸਾਰੇ ਬਰਾਬਰ ਹੁੰਦੇ ਹਾਂ ਤਾਂ ਅਸੀਂ ਸਾਰੇ ਆਜ਼ਾਦ ਹੁੰਦੇ ਹਾਂ ਅਤੇ ਇੱਕ ਦੂਜੇ ਦੀ ਜ਼ਿਆਦਾ ਇੱਜ਼ਤ ਕਰ ਪਾਉਂਦੇ ਹਾਂ। ਆਪਣੇ ਬੱਚਿਆਂ ਨੂੰ ਨਾਰੀਵਾਦੀ ਵਜੋਂ ਵੱਡਾ ਕਰਦੇ ਹੋਏ ਸਾਨੂੰ ਧਿਆਨ ਰੱਖਣਾ ਹੋਵੇਗਾ ਕਿ ਉਨ੍ਹਾਂ 'ਚ ਇਹ ਭਾਵਨਾ ਹੋਵੇ ਕਿ ਉਨ੍ਹਾਂ ਨੂੰ ਇਸ ਦੁਨੀਆ ਨੂੰ ਖੂਬਸੂਰਤ ਬਣਾਉਣ ਵਿੱਚ ਆਪਣਾ ਯੋਗਦਾਨ ਦੇਣਾ ਹੋਵੇਗਾ। ਸਾਨੂੰ ਆਪਣੇ ਬੱਚਿਆਂ ਨੂੰ ਭਵਿੱਖ ਦਾ ਸਨਮਾਨ ਕਰਨਾ ਸਿਖਾਉਣਾ ਹੋਵੇਗਾ, ਕਿਉਂਕਿ ਇਹ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਅਤੇ ਤਾਕਤ ਵੀ, ਤਾਂਕਿ ਦੁਨੀਆ ਨੂੰ ਬੇਹਤਰ ਬਣਾਇਆ ਜਾ ਸਕੇ।
 
ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਨਾਰੀਵਾਦ ਦੇ ਸਹੀ ਅਰਥ ਦੱਸ ਸਕੀਏ। ਮੈਨੂੰ ਉਮੀਦ ਹੈ ਕਿ ਲੋਕ ਸਿਰਫ ਆਪਣੀਆਂ ਬੇਟੀਆਂ ਨੂੰ ਹੀ ਸਿਖਾਉਣਗੇ, ਸਗੋਂ ਬੇਟਿਆਂ ਨੂੰ ਵੀ ਸਮਝਾਉਣਗੇ ਕਿ ਅੱਜ ਦੇ ਦੌਰ ਵਿੱਚ ਦੋਵੇਂ ਜੈਂਡਰ (ਲੜਕਾ-ਲੜਕੀ) ਵਿਚਕਾਰ ਬਰਾਬਰੀ ਕਿਉਂ ਜ਼ਰੂਰੀ ਹੈ।

Comments

Leave a Reply