Wed,Dec 19,2018 | 09:52:29am
HEADLINES:

Cultural

ਉਹ ਕਾਮਯਾਬ ਹਨ, ਉਹ ਚਾਹੁੰਦੇ ਨੇ ਕਿ ਉਨ੍ਹਾਂ ਦੀ ਹਵਾ ਵਿਦੇਸ਼ ਤੋਂ ਆਵੇ!

ਉਹ ਕਾਮਯਾਬ ਹਨ, ਉਹ ਚਾਹੁੰਦੇ ਨੇ ਕਿ ਉਨ੍ਹਾਂ ਦੀ ਹਵਾ ਵਿਦੇਸ਼ ਤੋਂ ਆਵੇ!

ਉਹ ਭਾਰਤ ਦੇ ਸਭ ਤੋਂ ਕਾਮਯਾਬ ਲੋਕ ਹਨ। ਉਹ ਮਜ਼ੇ ਵਿੱਚ ਹਨ। ਦੇਸ਼ ਦੀਆਂ ਸਮੱਸਿਆਵਾਂ ਉਨ੍ਹਾਂ ਨੂੰ ਛੂ ਵੀ ਨਹੀਂ ਸਕਦੀਆਂ, ਪਰ ਹੁਣ ਉਨ੍ਹਾਂ ਨੂੰ ਇਸ ਗੱਲ ਦੀ ਪਰੇਸ਼ਾਨੀ ਹੈ ਕਿ ਜਿਹੜੀ ਹਵਾ ਉਨ੍ਹਾਂ ਨੇ ਸਾਹ ਰਾਹੀਂ ਲੈਣੀ ਹੈ, ਉਸਨੂੰ ਉਹ ਕਿਸੇ ਹੋਰ ਦੇਸ਼ ਤੋਂ ਚੁੱਕ ਕੇ ਭਾਰਤ ਨਹੀਂ ਲਿਆ ਸਕਦੇ। ਇੱਥੇ ਆ ਕੇ ਉਨ੍ਹਾਂ ਦੀ ਸੀਮਾ ਸਾਹਮਣੇ ਆ ਗਈ ਹੈ, ਨਹੀਂ ਤਾਂ ਉਹ ਆਪਣਾ ਸਾਰਾ ਪ੍ਰਬੰਧ ਕਰ ਲੈਂਦੇ ਹਨ। ਉਹ ਸਰਕਾਰੀ ਸੁਵਿਧਾਵਾਂ ਤੇ ਵਿਵਸਥਾਵਾਂ 'ਤੇ ਨਿਰਭਰ ਨਹੀਂ ਹਨ। 

ਹਾਲਾਂਕਿ ਹਵਾ ਦਾ ਵੀ ਪ੍ਰਬੰਧ ਕਰਨ ਦੀ ਉਹ ਕੋਸ਼ਿਸ਼ ਕਰਦੇ ਹਨ। ਮਾਸਕ ਅਤੇ ਏਅਰ ਪਿਊਰੀਫਾਇਰ ਤਾਂ ਮਾਮੂਲੀ ਗੱਲ ਹੈ। ਖਰਾਬ ਹਵਾ ਵਾਲੇ ਦਿਨਾਂ ਨੂੰ ਦੇਖਦੇ ਹੋਏ ਉਨ੍ਹਾਂ 'ਚੋਂ ਕਈ ਨੇ ਲੰਮੀ ਛੁੱਟੀ ਲੈ ਲਈ ਹੈ ਅਤੇ ਕਿਤੇ ਹੋਰ ਉਡ ਗਏ ਹਨ, ਪਰ ਭਾਰਤ ਦੇ ਸੰਸਾਧਨਾਂ ਨਾਲ ਉਨ੍ਹਾਂ ਨੂੰ ਮਤਲਬ ਹੈ। ਇਸ ਲਈ ਇੱਥੇ ਰਹਿਣ ਦੀ ਮਜਬੂਰੀ ਹੈ ਅਤੇ ਇੱਥੇ ਦੀ ਹਵਾ ਵੀ ਉਨ੍ਹਾਂ ਨੂੰ ਸਾਹ ਵਿੱਚ ਲੈਣੀ ਪੈ ਰਹੀ ਹੈ, ਨਹੀਂ ਤਾਂ ਉਨ੍ਹਾਂ ਨੂੰ ਇਸ ਦੇਸ਼ ਦਾ ਕੁਝ ਵੀ ਪਸੰਦ ਨਹੀਂ ਹੈ।

ਮਹਾਨਗਰਾਂ ਦੀ ਹਵਾ ਖਰਾਬ ਕਰਨ 'ਚ ਉਨ੍ਹਾਂ ਦਾ ਵੱਡਾ ਯੋਗਦਾਨ ਹੈ। ਬਿਲਡਰ ਹੋਣ ਕਰਕੇ ਉਨ੍ਹਾਂ ਨੇ ਦਰੱਖ਼ਤ ਕੱਟ ਕੇ ਘਰ ਅਤੇ ਆਫਿਸ ਬਣਾ ਦਿੱਤੇ ਹਨ। ਵਾਤਾਵਰਣ ਇਨ੍ਹਾਂ ਦੀ ਤਰਜੀਹ ਵਿੱਚ ਕਦੇ ਨਹੀਂ ਸੀ। ਜੋ ਕੁਝ ਇਨ੍ਹਾਂ ਨੇ ਬਣਾਇਆ, ਉਨ੍ਹਾਂ 'ਚ ਊਰਜਾ ਦੀ ਖਪਤ ਬਹੁਤ ਜ਼ਿਆਦਾ ਹੈ। ਏਸੀ ਤੇ ਫਰਿੱਜ ਲਗਾਤਾਰ ਖਤਰਨਾਕ ਗੈਸ ਵਾਤਾਵਰਣ ਵਿੱਚ ਛੱਡ ਰਹੇ ਹਨ। ਇਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਤੋਂ ਜ਼ਿਆਦਾ ਗੱਡੀਆਂ ਹਨ, ਜੋ ਜ਼ਿਆਦਾ ਪੈਟਰੋਲ ਤੇ ਡੀਜ਼ਲ ਪੀਂਦੀਆਂ ਹਨ ਤੇ ਪੀ ਕੇ ਜ਼ਹਿਰੀਲੀ ਗੈਸ ਛੱਡਦੀਆਂ ਹਨ।

ਇਹ ਬਹੁਤ ਸਾਰਾ ਕੂੜਾ ਪੈਦਾ ਕਰਦੇ ਹਨ ਤੇ ਉਸਨੂੰ ਨਿਪਟਾਉਣਾ ਕਿਵੇਂ ਹੋਵੇਗਾ, ਇਹ ਉਨ੍ਹਾਂ ਦੀ ਚਿੰਤਾ ਦਾ ਵਿਸ਼ਾ ਨਹੀਂ ਹੈ। ਜ਼ਿਆਦਾ ਚਿੰਤਾ ਹੋਣ 'ਤੇ ਉਹ ਸਰਕਾਰ ਨੂੰ ਗਾਲ੍ਹਾਂ ਕੱਢਦੇ ਹਨ, ਪਰ ਇਹ ਵੀ ਉਹ ਘੱਟ ਕਰਦੇ ਹਨ। ਉਹ ਇਸਦੇ ਲਈ ਆਮ ਜਨਤਾ ਨੂੰ ਦੋਸ਼ ਠਹਿਰਾ ਦਿੰਦੇ ਹਨ।

ਇਨ੍ਹਾਂ ਦਾ ਜ਼ੋਰ ਚੱਲੇ ਤਾਂ ਇਹ ਸਾਹ ਲੈਣ ਲਈ ਵਿਦੇਸ਼ ਤੋਂ ਕੋਈ ਪਾਈਪ ਲਗਾ ਲੈਣ। ਇੱਥੇ ਦਾ ਕੁਝ ਉਨ੍ਹਾਂ ਨੂੰ ਪਸੰਦ ਨਹੀਂ ਹੈ। ਉਨ੍ਹਾਂ ਨੂੰ ਦੇਸ਼ ਦੀਆਂ ਸੜਕਾਂ ਪਸੰਦ ਨਹੀਂ ਹਨ। ਉਹ ਜ਼ਿਆਦਾਤਰ ਸਫਰ ਹਵਾਈ ਜਹਾਜ਼ ਰਾਹੀਂ ਕਰਦੇ ਹਨ ਅਤੇ ਹੋ ਸਕੇ ਤਾਂ ਹਵਾਈ ਜਹਾਜ਼ ਨਾਲ ਸਿਟੀ ਸੈਂਟਰ ਤੱਕ ਆਉਣ ਲਈ ਹੈਲੀਕਾਪਟਰ ਦਾ ਇਸਤੇਮਾਲ ਕਰਦੇ ਹਨ। ਜਿਹੜੇ ਨੇਤਾ, ਬਿਊਰੋਕ੍ਰੇਟ, ਬਿਜ਼ਨੈੱਸਮੈਨ, ਪ੍ਰੋਫੈਸ਼ਨਲਸ ਦੇਸ਼ ਚਲਾ ਰਹੇ ਹਨ, ਉਹ ਮਜਬੂਰੀ 'ਚ ਹੀ ਸੜਕਾਂ ਦਾ ਇਸਤੇਮਾਲ ਕਰਦੇ ਹਨ। ਅਜਿਹੇ ਵਿੱਚ ਭਾਰਤੀ ਸੜਕਾਂ ਦਾ ਬੁਰਾ ਹੋਣਾ ਤੈਅ ਹੈ।

ਉਨ੍ਹਾਂ ਨੂੰ ਇਸ ਦੇਸ਼ ਦੀ ਸੁਰੱਖਿਆ ਵਿਵਸਥਾ 'ਤੇ ਭਰੋਸਾ ਨਹੀਂ ਹੈ। ਉਹ ਸੁਰੱਖਿਆ ਦਾ ਆਪਣਾ ਪ੍ਰਬੰਧ ਕਰਦੇ ਹਨ। ਭਾਰਤ ਦੀ ਤੇਜ਼ੀ ਨਾਲ ਫੈਲਦੀ ਪ੍ਰਾਈਵੇਟ ਸਕਿਊਰਿਟੀ ਮਾਰਕੀਟ ਦੇ ਉਹ ਵੱਡੇ ਖਰੀਦਾਰ ਹਨ। ਇੰਡੀਆ ਦੀ ਮਾਰਕੀਟ ਉਨ੍ਹਾਂ ਨੂੰ ਪਸੰਦ ਨਹੀਂ ਹੈ। ਉਹ ਸ਼ਾਪਿੰਗ ਲਈ ਲੰਦਨ, ਪੈਰਿਸ ਅਤੇ ਨਿਊਯਾਰਕ ਤੋਂ ਲੈ ਕੇ ਸਿੰਗਾਪੁਰ, ਦੁਬਈ ਤੱਕ ਦਾ ਸਫਰ ਕਰਦੇ ਹਨ। ਭਾਰਤ ਬੇਸ਼ੱਕ ਯੂਰੋਪ ਤੇ ਅਮਰੀਕਾ ਦੇ ਗਰੀਬ ਤੇ ਮੱਧ ਵਰਗੀ ਲੋਕਾਂ ਲਈ ਇਲਾਜ ਕਰਾਉਣ ਦਾ ਵੱਡਾ ਠਿਕਾਣਾ ਬਣ ਗਿਆ ਹੈ, ਪਰ ਉਹ ਇਲਾਜ ਲਈ ਯੂਰੋਪ ਜਾਂ ਅਮਰੀਕਾ ਹੀ ਜਾਂਦੇ ਹਨ।

ਉਨ੍ਹਾਂ ਦੇ ਬੱਚੇ ਜਾਂ ਤਾਂ ਵਿਦੇਸ਼ ਵਿੱਚ ਪੜ੍ਹਦੇ ਹਨ ਜਾਂ ਭਾਰਤ ਵਿੱਚ ਰਹਿ ਕੇ ਹੀ ਸਕੂਲੀ ਸਰਟੀਫਿਕੇਟ ਕਿਸੇ ਵਿਦੇਸ਼ੀ ਸਕੂਲ ਬੋਰਡ ਦਾ ਹੀ ਲੈਂਦੇ ਹਨ, ਤਾਂਕਿ ਹਾਇਰ ਐਜੂਕੇਸ਼ਨ ਲਈ ਵਿਦੇਸ਼ ਜਾਣ ਵਿੱਚ ਪਰੇਸ਼ਾਨੀ ਨਾ ਹੋਵੇ। ਉਨ੍ਹਾਂ ਨੂੰ ਇੱਥੇ ਦੀ ਭਾਸ਼ਾ ਵੀ ਪਸੰਦ ਨਹੀਂ ਹੈ।

ਉਨ੍ਹਾਂ ਦੇ ਘਰ ਵਿਦੇਸ਼ਾਂ ਵਿੱਚ ਵੀ ਹਨ, ਜਿੱਥੇ ਉਹ ਆਮ ਤੌਰ 'ਤੇ ਛੁੱਟੀਆਂ ਬਿਤਾਉਣ ਦੌਰਾਨ ਜਾਂਦੇ ਹਨ। ਉਹ ਵਿਦੇਸ਼ੀ ਪਾਉਂਦੇ ਹਨ, ਵਿਦੇਸ਼ੀ ਸ਼ਰਾਬ ਪੀਂਦੇ ਹਨ, ਵਿਦੇਸ਼ੀ ਸੁਪਨੇ ਜਿਉਂਦੇ ਹਨ। ਭਾਰਤ ਨਾਲ ਉਨ੍ਹਾਂ ਨੂੰ ਪਿਆਰ ਨਹੀਂ ਹੈ। ਦੇਸ਼ ਦਾ ਉਨ੍ਹਾਂ ਲਈ ਖਾਸ ਮਤਲਬ ਹੀ ਨਹੀਂ ਹੈ। ਉਨ੍ਹਾਂ ਵਿੱਚੋਂ ਕਈ ਨੇ ਖੁਦ ਵਿਦੇਸ਼ੀ ਨਾਗਰਿਕਤਾ ਵੀ ਲੈ ਲਈ ਹੈ।

ਦੇਸ਼ ਦੇ ਕਰੋੜਾਂ ਲੋਕਾਂ ਦੇ ਹਿੱਤਾਂ ਦਾ ਇਨ੍ਹਾਂ ਲਈ ਕੋਈ ਮਤਲਬ ਨਹੀਂ ਹੈ। ਪੁਰਾਣਾ ਇਲੀਟ ਵੀ ਪੈਸਾ ਕਮਾਉਂਦਾ ਸੀ, ਪਰ ਨਾਲ ਹੀ ਧਰਮ ਸ਼ਾਲਾਵਾਂ, ਪਿਆਊ ਬਣਵਾਉਂਦਾ ਸੀ, ਸਕੂਲ ਚਲਾਉਂਦਾ ਸੀ। ਨਵਾਂ ਇਰੀਟ ਭੁੱਲ ਕੇ ਵੀ ਇਹ ਸਾਰਾ ਨਹੀਂ ਕਰਦਾ। ਇਹ ਲੋਕ ਭਾਰਤ ਤੋਂ ਆਜ਼ਾਦ ਹਨ। ਇਹ ਕਾਮਯਾਬ ਲੋਕਾਂ ਦੀ ਆਜ਼ਾਦੀ ਹੈ। ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਰਣਧੀਰ ਸਿੰਘ ਨੇ ਅਜਿਹੇ ਲੋਕਾਂ ਲਈ 'ਕਾਮਯਾਬ ਲੋਕਾਂ ਦੇ ਵੱਖਵਾਦ' ਜੁਮਲੇ ਦਾ ਇਸਤੇਮਾਲ ਕੀਤਾ ਹੈ। ਉਨ੍ਹਾਂ ਮੁਤਾਬਕ, ਜਦੋਂ ਕੋਈ ਵਿਅਕਤੀ ਅਸਾਧਾਰਨ ਤੌਰ 'ਤੇ ਕਾਮਯਾਬੀ, ਮਤਲਬ ਅਮੀਰ ਹੋ ਜਾਂਦਾ ਹੈ, ਤਾਂ ਉਹ ਬਾਕੀ ਦੇਸ਼ ਤੋਂ ਅਲੱਗ ਹੋ ਜਾਂਦਾ ਹੈ। ਉਹ ਦੇਸ਼ ਦੇ ਬਾਕੀ ਲੋਕਾਂ ਵਾਂਗ ਨਹੀਂ ਜਿਉਂਦਾ।

ਉਹ ਅਲੱਗ ਹੀ ਦੁਨੀਆ ਵਸਾ ਲੈਂਦਾ ਹੈ। ਭਾਰਤ ਬੇਸ਼ੱਕ ਦੁਨੀਆ ਦੇ ਸਭ ਤੋਂ ਗਰੀਬ ਦੇਸ਼ਾਂ ਵਿੱਚ ਹੈ ਅਤੇ ਹਿਊਮਨ ਡਿਵੈਲਪਮੈਂਟ ਇੰਡੈਕਸ ਵਿੱਚ ਦੇਸ਼ ਦਾ ਨੰਬਰ ਬੇਸ਼ੱਕ 130 ਤੋਂ ਹੇਠਾਂ ਹੈ, ਪਰ ਸਾਡੇ ਦੇਸ਼ ਦਾ ਸੁਪਰ ਅਮੀਰ ਕਲੱਬ 'ਚ ਦੁਨੀਆ 'ਚ ਦੂਜਾ ਸਥਾਨ ਹੈ ਅਤੇ ਭਾਰਤ ਵਿੱਚ ਇਸ ਕਲੱਬ ਵਿੱਚ ਸ਼ਾਮਲ ਹੋਣ ਵਾਲਿਆਂ ਦੀ ਰਫਤਾਰ ਸਭ ਤੋਂ ਤੇਜ਼ ਹੈ। ਕਾਮਯਾਬ ਲੋਕਾਂ ਦੇ ਇਸ ਵੱਖਵਾਦ ਤੋਂ ਦੇਸ਼ ਨੂੰ ਕੌਣ ਬਚਾਵੇਗਾ?

ਭਾਰਤ ਦੇ ਸੰਸਾਧਨਾਂ ਨਾਲ ਪਿਆਰ
ਦੇਸ਼ ਪ੍ਰੇਮ ਹੋਵੇ ਜਾਂ ਨਾ ਹੋਵੇ, ਪਰ ਭਾਰਤ ਨਾਲ ਉਨ੍ਹਾਂ ਨੂੰ ਮਤਲਬ ਜ਼ਰੂਰ ਹੈ। ਭਾਰਤ ਦੇ ਸੰਸਾਧਨਾਂ ਨਾਲ ਉਨ੍ਹਾਂ ਨੂੰ ਪਿਆਰ ਹੈ। ਭਾਰਤ ਤੋਂ ਉਹ ਪੈਸਾ ਕਮਾਉਂਦੇ ਹਨ। ਭਾਰਤ ਦੇ ਕਾਨੂੰਨ ਉਨ੍ਹਾਂ ਲਈ ਝੁਕਣ ਤੋਂ ਪਰਹੇਜ਼ ਨਹੀਂ ਕਰਦੇ। ਭਾਰਤ ਦੀ ਰਾਜਨੀਤੀ ਤੋਂ ਲੈ ਕੇ ਨੌਕਰਸ਼ਾਹੀ ਉਨ੍ਹਾਂ ਦੇ ਕਦਮਾਂ ਵਿੱਚ ਪਈ ਹੁੰਦੀ ਹੈ। ਦੇਸ਼ ਦੇ ਸੰਸਾਧਨਾਂ ਦਾ ਇਹ ਸਭ ਤੋਂ ਜ਼ਿਆਦਾ ਇਸਤੇਮਾਲ ਕਰਦੇ ਹਨ, ਪਰ ਦੇਸ਼ ਦਾ ਇਨ੍ਹਾਂ ਲਈ ਕੋਈ ਮਤਲਬ ਨਹੀਂ ਹੈ। ਕਿਸੇ ਵਿਦੇਸ਼ੀ ਏਅਰਪੋਰਟ 'ਤੇ ਭਾਰਤੀ ਜਾਂ ਏਸ਼ੀਆਈ ਹੋਣ ਕਾਰਨ ਅਪਮਾਨਿਤ ਹੋਣ 'ਤੇ ਇਨ੍ਹਾਂ ਦਾ ਦੇਸ਼ ਪ੍ਰੇਮ ਜਾਗਦਾ ਹੈ। ਇਸ ਤੋਂ ਬਾਅਦ ਉਹ ਨਸਲਭੇਦ ਦੀ ਸ਼ਿਕਾਇਤ ਕਰਦੇ ਹਨ।  

-ਦਲੀਪ ਮੰਡਲ

Comments

Leave a Reply