Tue,Aug 14,2018 | 07:30:21pm
HEADLINES:

Cultural

ਕਾਹਦੀ ਬਰਾਬਰੀ! ਪੁਰਸ਼ਾਂ ਸਾਹਮਣੇ ਚੱਪਲਾਂ ਨਹੀਂ ਪਾ ਸਕਦੀਆਂ ਔਰਤਾਂ

ਕਾਹਦੀ ਬਰਾਬਰੀ! ਪੁਰਸ਼ਾਂ ਸਾਹਮਣੇ ਚੱਪਲਾਂ ਨਹੀਂ ਪਾ ਸਕਦੀਆਂ ਔਰਤਾਂ

ਦਲਿਤ-ਪੱਛੜੇ ਸਮਾਜ ਦੇ ਲੋਕ ਜਿਸ ਤਰ੍ਹਾਂ ਜਾਤੀ ਭੇਦਭਾਵ ਕਾਰਨ ਸਮਾਜ ਵਿੱਚ ਹਾਸ਼ੀਏ 'ਤੇ ਰੱਖੇ ਗਏ ਹਨ, ਉਸੇ ਤਰ੍ਹਾਂ ਦੀ ਸਥਿਤੀ ਮਹਿਲਾਵਾਂ ਦੀ ਵੀ ਹੈ, ਬੇਸ਼ੱਕ ਉਹ ਕਿਸੇ ਵੀ ਧਰਮ, ਜਾਤ ਦੀਆਂ ਹੋਣ। 21ਵੀਂ ਸਦੀ ਦੇ ਭਾਰਤ ਵਿੱਚ ਵੀ ਇਹ ਔਰਤਾਂ 'ਸਮਾਜਿਕ ਜੰਜ਼ੀਰਾਂ' ਤੋਂ ਆਜ਼ਾਦ ਨਹੀਂ ਹੋ ਸਕੀਆਂ ਹਨ।
 
ਧਾਰਮਿਕ ਸਥਾਨਾਂ 'ਚ ਦਾਖਲ ਹੋਣ 'ਤੇ ਪਾਬੰਦੀ, ਮਾਹਵਾਹੀ ਦੌਰਾਨ ਘਰ ਤੋਂ ਬਾਹਰ ਸੋਣ, ਪੁਰਸ਼ਾਂ ਦੇ ਬਰਾਬਰ ਨਾ ਬੈਠਣ ਦੇਣ ਵਰਗੀਆਂ ਪਾਬੰਦੀਆਂ ਇਨ੍ਹਾਂ 'ਤੇ ਅੱਜ ਵੀ ਲੱਗੀਆਂ ਹੋਈਆਂ ਹਨ। ਇਸ ਮਾਮਲੇ ਵਿੱਚ ਮੱਧ ਪ੍ਰਦੇਸ਼ ਦਾ ਪਿੰਡ ਆਮੇਠ ਇਨ੍ਹਾਂ ਪਾਬੰਦੀਆਂ ਤੋਂ ਵੀ ਇੱਕ ਕਦਮ ਅੱਗੇ ਨਿੱਕਲ ਗਿਆ ਹੈ।
 
ਇੱਥੇ ਮਹਿਲਾਵਾਂ ਪੁਰਸ਼ਾਂ ਦੇ ਸਾਹਮਣੇ ਆਪਣੇ ਪੈਰਾਂ ਵਿੱਚ ਚੱਪਲ ਨਹੀਂ ਪਾਉਂਦੀਆਂ। ਜੇਕਰ ਉਹ ਆਪਣੇ ਸਾਹਮਣੇ ਕਿਸੇ ਪੁਰਸ਼ ਨੂੰ ਆਉਂਦੇ ਹੋਏ ਦੇਖਦੀਆਂ ਹਨ ਤਾਂ ਪੈਰਾਂ 'ਚੋਂ ਚੱਪਲ ਕੱਢ ਕੇ ਆਪਣੇ ਹੱਥ ਵਿੱਚ ਫੜ ਲੈਂਦੀਆਂ ਹਨ। ਇੱਕ ਮੀਡੀਆ ਰਿਪੋਰਟ ਮੁਤਾਬਕ, ਇਸ ਪਿੰਡ ਦੀ ਆਬਾਦੀ 1200 ਹੈ, ਜਿਨ੍ਹਾਂ ਵਿੱਚੋਂ 500 ਮਹਿਲਾਵਾਂ ਹਨ। ਮੱਧ ਪ੍ਰਦੇਸ਼ ਦੇ ਇਸ ਪਿੰਡ ਵਿੱਚ ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ ਹੈ।
 
ਘਰਾਂ ਵਿੱਚ ਪਾਣੀ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਮਹਿਲਾਵਾਂ 'ਤੇ ਹੀ ਹੈ। ਰੋਜ਼ਾਨਾ ਆਪਣੇ ਪਰਿਵਾਰ ਦੇ ਮੈਂਬਰਾਂ ਲਈ ਪਾਣੀ ਦਾ ਪ੍ਰਬੰਧ ਕਰਨ ਲਈ ਇੱਥੇ ਦੀਆਂ ਮਹਿਲਾਵਾਂ ਸੂਰਜ ਚੜਨ ਤੋਂ ਪਹਿਲਾਂ ਪਾਣੀ ਦੇ ਭਾਂਡੇ ਲੈ ਕੇ ਪਿੰਡ ਤੋਂ ਕਰੀਬ ਡੇਢ ਕਿਲੋਮੀਟਰ ਦੂਰ ਇੱਕ ਝਰਨੇ ਵੱਲ ਜਾਂਦੀਆਂ ਹਨ। ਪਿੰਡ ਦੀਆਂ ਮਹਿਲਾਵਾਂ ਰੋਜ਼ਾਨਾ ਕਰੀਬ 7-8 ਘੰਟੇ ਦਾ ਸਮਾਂ ਪਾਣੀ ਦਾ ਪ੍ਰਬੰਧ ਕਰਨ ਵਿੱਚ ਹੀ ਲਗਾ ਦਿੰਦੀਆਂ ਹਨ।
 
ਆਪਣੇ ਪਰਿਵਾਰ ਲਈ ਇੰਨਾ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਸਮਾਜ ਵਿੱਚ ਉਹ ਦਰਜਾ ਨਹੀਂ ਮਿਲ ਸਕਿਆ ਹੈ, ਜਿਸਦੀ ਉਹ ਹੱਕਦਾਰ ਹਨ। ਸਵੇਰੇ 4 ਵਜੇ ਉੱਠ ਕੇ ਪੱਥਰ ਵਾਲੀ ਸੜਕ 'ਤੇ ਚੱਲ ਕੇ ਇਹ ਮਹਿਲਾਵਾਂ ਪਾਣੀ ਭਰਨ ਜਾਂਦੀਆਂ ਹਨ। ਪਿੰਡ ਤੋਂ ਬਾਹਰ ਜਾਂਦੇ ਸਮੇਂ ਜੇਕਰ ਕਿਸੇ ਪੁਰਸ਼ ਨੇ ਉਨ੍ਹਾਂ ਨੂੰ ਦੇਖ ਲਿਆ ਤਾਂ ਉਹ ਤੁਰੰਤ ਆਪਣੇ ਪੈਰ 'ਚੋਂ ਚੱਪਲ ਕੱਢ ਕੇ ਹੱਥ ਵਿੱਚ ਫੜ ਲੈਂਦੀਆਂ ਹਨ। ਜਿੱਥੇ ਇੱਕ ਪਾਸੇ ਮਹਿਲਾ ਸਸ਼ਕਤੀਕਰਨ ਦੇ ਵੱਡੇ ਦਾਅਵੇ ਕੀਤੇ ਜਾਂਦੇ ਹਨ, ਉੱਥੇ ਮੱਧ ਪ੍ਰਦੇਸ਼ ਦੀ ਇਹ ਤਸਵੀਰ ਪਰੇਸ਼ਾਨ ਕਰਨ ਵਾਲੀ ਹੈ।

 

Comments

Leave a Reply