Thu,Jan 21,2021 | 01:36:43pm
HEADLINES:

Cultural

ਮਿਸਟਰ ਏਸ਼ੀਆ ਨੇ ਕਿਹਾ-ਮੈਂ ਅੱਜ ਜੋ ਵੀ ਹਾਂ ਡਾ. ਅੰਬੇਡਕਰ ਕਰਕੇ ਹਾਂ

ਮਿਸਟਰ ਏਸ਼ੀਆ ਨੇ ਕਿਹਾ-ਮੈਂ ਅੱਜ ਜੋ ਵੀ ਹਾਂ ਡਾ. ਅੰਬੇਡਕਰ ਕਰਕੇ ਹਾਂ

ਹਾਲ ਹੀ 'ਚ ਪੁਣੇ ਵਿੱਚ ਹੋਈ 52ਵੀਂ ਏਸ਼ੀਅਨ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਵਿੱਚ ਮਿਸਟਰ ਏਸ਼ੀਆ ਦਾ ਖਿਤਾਬ ਜਿੱਤਣ ਵਾਲੇ ਭਾਰਤ ਦੇ ਪਹਿਲੇ ਦਲਿਤ ਨੌਜਵਾਨ ਸੁਨੀਤ ਜਾਧਵ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੂੰ ਆਪਣਾ ਆਦਰਸ਼ ਮੰਨਦੇ ਹਨ। 
 
ਉਹ ਕਹਿੰਦੇ ਹਨ ਕਿ ''ਮੈਂ ਦਲਿਤ ਹਾਂ ਤੇ ਬਾਬਾ ਸਾਹਿਬ ਅੰਬੇਡਕਰ ਨੂੰ ਮੰਨਦਾ ਹਾਂ। ਅੱਜ ਮੈਂ ਜਿੱਥੇ ਵੀ ਪਹੁੰਚਿਆਂ ਹਾਂ, ਉਸ ਵਿੱਚ ਬਾਬਾ ਸਾਹਿਬ ਅੰਬੇਡਕਰ ਦਾ ਬਹੁਤ ਵੱਡਾ ਯੋਗਦਾਨ ਹੈ। ਬਾਬਾ ਸਾਹਿਬ ਅੰਬੇਡਕਰ ਤੇ ਤਥਾਗਤ ਗੌਤਮ ਬੁੱਧ ਤੋਂ ਮੈਂ ਸਿੱਖਿਆ ਹੈ ਕਿ ਸਾਨੂੰ ਆਪਣੇ ਜੀਵਨ ਨੂੰ ਬੇਹਤਰ ਬਣਾਉਣ ਦੇ ਨਾਲ-ਨਾਲ ਦੂਜਿਆਂ ਦੀ ਭਲਾਈ ਬਾਰੇ ਵੀ ਸੋਚਣਾ ਚਾਹੀਦਾ ਹੈ।''
 
ਮਹਾਰਾਸ਼ਟਰ 'ਚ ਰਹਿਣ ਵਾਲੇ ਸੁਨੀਤ ਜਾਧਵ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਉਹ ਬਾਬਾ ਸਾਹਿਬ ਅੰਬੇਡਕਰ ਦੇ ਪੈਰੋਕਾਰ ਹਨ।  ਉਨ੍ਹਾਂ ਨੇ ਬਾਬਾ ਸਾਹਿਬ ਅੰਬੇਡਕਰ ਦੇ ਜੀਵਨ ਸੰਘਰਸ਼ ਤੇ ਉਨ੍ਹਾਂ ਦੇ ਵਿਚਾਰਾਂ ਨੂੰ ਕਾਫੀ ਪੜ੍ਹਿਆ ਹੈ। ਸੁਨੀਤ ਕਹਿੰਦੇ ਹਨ ਕਿ ''ਮੇਰੇ ਸਫਰ ਵਿੱਚ ਕਾਫੀ ਪਰੇਸ਼ਾਨੀਆਂ ਆਈਆਂ, ਪਰ ਮੈਂ ਰੁਕਿਆ ਨਹੀਂ। ਬਾਡੀ ਬਿਲਡਿੰਗ ਮੇਰਾ ਸੁਪਨਾ ਸੀ, ਇਸੇ ਲਈ ਮੈਂ ਇਸਨੂੰ ਚੁਣਿਆ। ਪਿਤਾ ਜੀ ਕਸਰਤ ਕਰਦੇ ਸਨ, ਜਿਨ੍ਹਾਂ ਤੋਂ ਮੈਨੂੰ ਪ੍ਰੇਰਣਾ ਮਿਲੀ।''
 
ਸੁਨੀਤ ਜਾਧਵ ਕਹਿੰਦੇ ਹਨ ਕਿ ਜਦੋਂ ਉਨ੍ਹਾਂ ਨੇ ਕਾਲਜ ਵਿੱਚ ਦਾਖਲਾ ਲਿਆ ਤਾਂ ਉੱਥੇ ਚੰਗੀ ਬਾਡੀ ਵਾਲੇ ਲੜਕਿਆਂ ਨੂੰ ਦੇਖਿਆ ਕਰਦੇ ਸਨ। ਉਨ੍ਹਾਂ ਨੂੰ ਦੇਖ ਕੇ ਹੀ ਬਾਡੀ ਬਿਲਡਰ ਬਣਨ ਦਾ ਫੈਸਲਾ ਕੀਤਾ ਸੀ। ਹਾਲਾਂਕਿ ਘਰ ਦੀ ਆਰਥਿਕ ਹਾਲਤ ਜ਼ਿਆਦਾ ਚੰਗੀ ਨਹੀਂ ਸੀ। ਇਸ ਲਈ ਪਾਰਟ ਟਾਈਮ ਨੌਕਰੀ ਕਰਕੇ, ਜਿਮ ਵਿੱਚ ਪਰਸਨਲ ਟ੍ਰੇਨਿੰਗ ਦੇ ਕੇ ਜੋ ਪੈਸੇ ਮਿਲਦੇ ਸਨ, ਉਨ੍ਹਾਂ ਨਾਲ ਗੁਜਾਰਾ ਕਰਦੇ ਸਨ।
 
ਸੁਨੀਤ ਕਹਿੰਦੇ ਹਨ ਕਿ ''ਸ਼ੁਰੂ-ਸ਼ੁਰੂ ਵਿੱਚ ਪਰਿਵਾਰ ਵਾਲੇ ਕਹਿੰਦੇ ਸਨ ਕਿ ਬਾਡੀ ਬਿਲਡਿੰਗ ਛੱਡੋ, ਨੌਕਰੀ 'ਤੇ ਧਿਆਨ ਦਿਓ, ਪਰ ਮੇਰਾ ਸੁਪਨਾ ਸੀ ਕਿ ਪੂਰੀ ਦੁਨੀਆ ਮੈਨੂੰ ਪਛਾਣੇ। ਮੇਰਾ ਇਹ ਸੁਪਨਾ ਹੁਣ ਜਾ ਕੇ ਪੂਰਾ ਹੋਇਆ ਹੈ।'' 
 
ਸੁਨੀਤ ਜਾਧਵ 2016-17 ਵਿੱਚ ਮਿਸਟਰ ਇੰਡੀਆ ਦਾ ਖਿਤਾਬ ਦੋ ਵਾਰ ਜਿੱਤ ਚੁੱਕੇ ਹਨ। ਆਪਣੇ ਅਗਲੇ ਟੀਚੇ ਬਾਰੇ ਗੱਲਬਾਤ ਕਰਦੇ ਹੋਏ ਸੁਨੀਤ ਨੇ ਕਿਹਾ ਕਿ ਉਹ ਥਾਈਲੈਂਡ ਵਿੱਚ ਹੋਣ ਜਾ ਰਹੀ ਮਿਸਟਰ ਵਰਲਡ ਚੈਂਪੀਅਨਸ਼ਿਪ ਵਿੱਚ ਜਿੱਤ ਪ੍ਰਾਪਤ ਕਰਕੇ ਦੇਸ਼ ਦਾ ਨਾਂ ਰੌਸ਼ਨ ਕਰਨਾ ਚਾਹੁੰਦੇ ਹਨ। ਇਸਦੇ ਲਈ ਉਹ ਦਿਨ-ਰਾਤ ਮਿਹਨਤ ਕਰ ਰਹੇ ਹਨ।

'ਬਾਡੀ ਬਿਲਡਿੰਗ ਲਈ ਡਾਈਟ ਦਾ ਪ੍ਰਬੰਧ ਕਰਨਾ ਪਰਿਵਾਰ ਲਈ ਸੰਭਵ ਨਹੀਂ ਸੀ'
ਸੁਨੀਤ ਜਾਧਵ ਕਹਿੰਦੇ ਹਨ ਕਿ ''ਬਾਡੀ ਬਿਲਡਿੰਗ ਬਹੁਤ ਮਹਿੰਗੀ ਖੇਡ ਹੈ। ਟ੍ਰੇਨਰ ਤੋਂ ਲੈ ਕੇ ਖਾਣ-ਪੀਣ ਤੱਕ ਦੀਆਂ ਸਾਰੀਆਂ ਚੀਜ਼ਾਂ ਕਾਫੀ ਮਹਿੰਗੀਆਂ ਹੁੰਦੀਆਂ ਹਨ। ਮੇਰੇ ਪਰਿਵਾਰ ਲਈ ਇਹ ਸੰਭਵ ਨਹੀਂ ਸੀ ਕਿ ਉਹ ਇਹ ਸਾਰਾ ਖਰਚ ਚੁੱਕ ਸਕਣ। ਇਸ ਲਈ ਸ਼ੁਰੂ ਵਿੱਚ ਸਭਕੁਝ ਕਰਨਾ ਬਹੁਤ ਚੁਣੌਤੀਆਂ ਭਰਿਆ ਸੀ। ਦੂਜੇ ਪਾਸੇ ਘਰ ਵਾਲੇ ਬਾਡੀ ਬਿਲਡਿੰਗ ਨੂੰ ਕੈਰੀਅਰ ਬਣਾਉਣ ਦੇ ਪੱਖ ਵਿੱਚ ਨਹੀਂ ਸਨ।
ਪਿਤਾ ਜਦੋਂ ਕਸਰਤ ਕਰਨ ਲਈ ਕਹਿੰਦੇ ਸਨ ਤਾਂ ਉਨ੍ਹਾਂ ਦਾ ਮਕਸਦ ਸਿਰਫ ਸਿਹਤਮੰਦ ਰਹਿਣਾ ਸੀ। ਉਨ੍ਹਾਂ ਨੇ ਇਹ ਨਹੀਂ ਸੋਚਿਆ ਸੀ ਕਿ ਮੈਂ ਇਸੇ ਨੂੰ ਆਪਣਾ ਕੈਰੀਅਰ ਬਣਾ ਲਵਾਂਗਾ। ਪੂਰੇ ਸਮੇਂ ਸਿਰਫ ਬਾਡੀ ਬਿਲਡਿੰਗ ਹੀ ਕਰਾਂਗਾ। ਇਹ ਮੇਰੀ ਨੌਕਰੀ, ਮੇਰਾ ਕੰਮ, ਮੇਰਾ ਸਭਕੁਝ ਹੋਵੇਗਾ, ਪਰ ਮੈਂ ਤਾਂ ਆਪਣੀ ਰਾਹ ਚੁਣ ਲਈ ਸੀ।''

 

Comments

Leave a Reply