Mon,Oct 22,2018 | 12:02:22pm
HEADLINES:

Cultural

ਸ਼ੋਸ਼ਣ ਖਿਲਾਫ '#ਮੀ ਟੂ' ਮੁਹਿੰਮ ਬਣੀ ਔਰਤਾਂ ਦੀ ਆਵਾਜ਼

ਸ਼ੋਸ਼ਣ ਖਿਲਾਫ '#ਮੀ ਟੂ' ਮੁਹਿੰਮ ਬਣੀ ਔਰਤਾਂ ਦੀ ਆਵਾਜ਼

ਹਾਲ ਹੀ ਵਿੱਚ 'ਟਾਈਮ' ਮੈਗਜ਼ੀਨ ਨੇ ਸਾਲ 2017 ਦਾ ਪਰਸਨ ਆਫ ਦ ਈਅਰ ਕਿਸੇ ਵਿਅਕਤੀ ਨੂੰ ਨਹੀਂ, ਸਗੋਂ '#ਮੀ ਟੂ' ਮੁਹਿੰਮ ਨੂੰ ਬਣਾਇਆ ਹੈ। ਤਾਕਤਵਰ ਪੁਰਸ਼ਾਂ ਦੇ ਮਹਿਲਾ ਵਿਰੋਧੀ ਤਾਕਤ ਦੇ ਪ੍ਰਯੋਗ ਖਿਲਾਫ ਚਲਾਈ ਗਈ ਇਸ ਮੁਹਿੰਮ ਨੇ ਅੱਜ ਪੂਰੀ ਦੁਨੀਆ ਵਿੱਚ ਧੂਮ ਮਚਾਈ ਹੋਈ ਹੈ।

ਸਭ ਤੋਂ ਪਹਿਲਾਂ 2006 ਵਿੱਚ ਇਸ ਸ਼ਬਦ ਦਾ ਪ੍ਰਯੋਗ ਅਮਰੀਕੀ ਸੋਸ਼ਲ ਐਕਟੀਵਿਸਟ ਟੈਰਾਨਾ ਬਰਕ ਨੇ ਯੌਨ ਸ਼ੋਸ਼ਣ ਖਿਲਾਫ ਮਹਿਲਾਵਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਵਿੱਚ ਕੀਤਾ ਸੀ, ਪਰ ਇਸਨੂੰ ਸੰਸਾਰਕ ਰੂਪ ਅਜੇ ਦੋ ਮਹੀਨੇ ਪਹਿਲਾਂ ਮਿਲਿਆ, ਜਦੋਂ ਹੀਰੋਇਨ ਏਲੀਸਾ ਨੇ ਹਾਲੀਵੁੱਡ ਪ੍ਰੋਡੀਊਸਰ ਹਾਰਵੀ ਵਾਈਂਸਟਾਈਨ ਖਿਲਾਫ ਯੌਨ ਸ਼ੋਸ਼ਣ ਦਾ ਦੋਸ਼ ਸ਼ਰੇਆਮ ਲਗਾਇਆ।

ਬੀਤੇ 15 ਅਕਤੂਬਰ ਨੂੰ ਉਨ੍ਹਾਂ ਟਵੀਟ ਕੀਤਾ ਕਿ ''ਜੇਕਰ ਤੁਸੀਂ ਕਦੇ ਯੌਨ ਸ਼ੋਸ਼ਣ ਜਾਂ ਹਮਲੇ ਦੇ ਸ਼ਿਕਾਰ ਰਹੇ ਹੋ ਤਾਂ ਇਸ ਟਵੀਟ ਦੇ ਰਿਪਲਾਈ ਦੇ ਤੌਰ 'ਤੇ 'ਮੀ ਟੂ' ਲਿਖੋ। ਇਸ ਅਪੀਲ 'ਤੇ ਉਸੇ ਦਿਨ ਇਹ ਸ਼ਬਦ ਦੋ ਲੱਖ ਵਾਰ ਵਰਤਿਆ ਗਿਆ। ਅਗਲੇ ਦਿਨ, ਮਤਲਬ 16 ਅਕਤੂਬਰ ਤੱਕ ਇਸਨੂੰ 5 ਲੱਖ ਤੋਂ ਜ਼ਿਆਦਾ ਵਾਰ ਟਵੀਟ ਕੀਤਾ ਜਾ ਚੁੱਕਾ ਸੀ। ਇਹੀ ਹਾਲ ਫੇਸਬੁੱਕ 'ਤੇ ਵੀ ਦੇਖਿਆ ਗਿਆ, ਜਿੱਥੇ 24 ਘੰਟੇ ਅੰਦਰ ਇਸ ਹੈਸ਼ਟੈਗ 'ਤੇ 47 ਲੱਖ ਲੋਕਾਂ ਨੇ 1 ਕਰੋੜ 20 ਲੱਖ ਪੋਸਟਾਂ ਪਾਈਆਂ। ਦੇਖਦੇ ਹੀ ਦੇਖਦੇ ਹੋਰ ਦੇਸ਼ਾਂ ਦੀਆਂ ਮਹਿਲਾਵਾਂ ਵੀ ਇਸ ਮੁਹਿੰਮ ਵਿੱਚ ਸ਼ਾਮਲ ਹੁੰਦੀਆਂ ਗਈਆਂ ਅਤੇ ਇਹ ਇੱਕ ਤਾਕਤਵਰ ਸੰਸਾਰਕ ਮੁਹਿੰਮ ਵਿੱਚ ਤਬਦੀਲ ਹੋ ਗਈ। ਇਸ ਦੌਰਾਨ ਕਈ ਸੈਲੀਬ੍ਰਿਟੀਜ਼ ਬੇਨਕਾਬ ਹੋਈਆਂ ਅਤੇ ਕਈ ਦੇ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਹੋਈ। ਭਾਰਤ ਵਿੱਚ ਵੀ ਮਹਿਲਾਵਾਂ ਵਧ-ਚੜ ਕੇ ਇਸ ਮੁਹਿੰਮ ਵਿੱਚ ਸ਼ਾਮਲ ਹੋਈਆਂ, ਪਰ ਇੱਥੇ ਉਨ੍ਹਾਂ ਦੀ ਹਿੱਸੇਦਾਰੀ ਸਿਰਫ ਆਪਣਾ ਦੁੱਖ ਦੱਸਣ ਤੱਕ ਰਹੀ। ਇੱਕ ਵੀ ਗੱਲ ਅਪਰਾਧੀ ਦਾ ਅਪਰਾਧ ਜਨਤੱਕ ਕਰਨ ਅਤੇ ਉਸਨੂੰ ਉਸਦੇ ਕੀਤੇ ਦੀ ਸਜ਼ਾ ਦਿਵਾਉਣ ਤੱਕ ਨਹੀਂ ਪਹੁੰਚੀ।'' 

ਜ਼ਿਆਦਾਤਰ ਖੁਲਾਸੇ ਅਜਿਹੇ ਹੀ ਹੋਏ, ਜਿਨ੍ਹਾਂ ਵਿੱਚ ਦੋਸ਼ੀ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਸੀ। ਲਗਦਾ ਹੈ, '#ਮੀ ਟੂ' ਮੁਹਿੰਮ ਨੇ ਉਨ੍ਹਾਂ ਵਿੱਚ ਇੰਨੀ ਹਿੰਮਤ ਜ਼ਰੂਰ ਭਰੀ ਕਿ ਬਦਨਾਮੀ ਦੇ ਡਰ ਤੋਂ ਆਪਣੇ ਦਰਦ ਨਾਲ ਇਕੱਲੇ ਘੁੱਟ-ਘੁੱਟ ਕੇ ਜਿਊਣ ਨਾਲੋਂ ਆਪਣੀ ਤਕਲੀਫ ਉਹ ਦੁਨੀਆ ਦੇ ਨਾਲ ਸਾਂਝੀ ਕਰਨ, ਪਰ ਇਹ ਡਰ ਵੀ ਉਨ੍ਹਾਂ ਵਿੱਚ ਬਚਿਆ ਰਹਿ ਗਿਆ ਕਿ ਸਬੰਧਤ ਵਿਅਕਤੀ, ਜੋ ਕਿ ਉਨ੍ਹਾਂ ਦੇ ਨਜ਼ਦੀਕ ਮੌਜੂਦ ਹੈ, ਜਿਸਦਾ ਸਮਾਜ ਵਿੱਚ ਕਾਫੀ ਪ੍ਰਭਾਵ ਹੈ, ਕਿਤੇ ਉਸਦਾ ਅਤੇ ਉਸਦੇ ਜਿਹੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਉਨ੍ਹਾਂ ਨੂੰ ਨਾ ਬਣਨਾ ਪਵੇ। ਸਾਫ ਹੈ ਕਿ ਅਜੇ ਭਾਰਤੀ ਸਮਾਜ ਨੂੰ, ਖਾਸ ਤੌਰ 'ਤੇ ਭਾਰਤੀ ਮਹਿਲਾਵਾਂ ਨੂੰ ਇੱਕ ਆਜ਼ਾਦ ਇਨਸਾਨ ਵਾਂਗ ਜਿਊਣ ਲਈ ਲੰਮਾ ਸਫਰ ਤੈਅ ਕਰਨਾ ਹੈ।

ਇਸ ਇਤਿਹਾਸਕ ਮੁਹਿੰਮ ਦੀ ਮਹੱਤਤਾ ਕੁਝ ਕੁ ਸੈਲੀਬ੍ਰਿਟੀਜ ਦੀ ਅਸਲੀਅਤ ਸਾਹਮਣੇ ਲਿਆਉਣ ਜਾਂ ਕੁਝ ਦੋਸ਼ੀਆਂ ਦੇ ਫੜੇ ਜਾਣ ਤੱਕ ਸੀਮਤ ਨਹੀਂ ਹੈ। ਦੁਨੀਆ ਦੇ ਪੱਧਰ 'ਤੇ ਇਸਨੇ ਇਹ ਤੱਥ ਸਾਹਮਣੇ ਲਿਆਂਦਾ ਹੈ ਕਿ  ਅੱਧੀ ਮਨੁੱਖ ਜਾਤੀ ਅਜੇ ਕਿਨ੍ਹਾਂ ਹਾਲਾਤ ਵਿੱਚ ਰਹਿ ਰਹੀ ਹੈ ਅਤੇ ਪਰਦੇ ਪਿੱਛੇ ਪੁਰਸ਼-ਔਰਤ ਸਮੀਕਰਨ ਦੀ ਸਥਿਤੀ ਕੀ ਹੈ। ਇੱਥੋਂ ਅੱਗੇ ਇਹ ਲੜਾਈ ਜ਼ਿਆਦਾ ਤਿੱਖੀ ਹੋਵੇਗੀ। ਲੁਕ ਕੇ ਵਾਰ ਕਰਨ ਵਾਲੇ ਇਹ ਗੱਲ ਜਿੰਨੀ ਛੇਤੀ ਸਮਝ ਜਾਣ, ਉਨਾ ਹੀ ਚੰਗਾ।

Comments

Leave a Reply