Fri,Jan 18,2019 | 10:21:48pm
HEADLINES:

Cultural

ਦੇਸ਼ ਦੇ ਪਹਿਲੇ ਦਲਿਤ ਅਰਬਪਤੀ ਰਾਜੇਸ਼

ਦੇਸ਼ ਦੇ ਪਹਿਲੇ ਦਲਿਤ ਅਰਬਪਤੀ ਰਾਜੇਸ਼

ਅਜਿਹੇ ਕਈ ਦਲਿਤ ਚੇਹਰੇ ਹਨ, ਜਿਨ੍ਹਾਂ ਨੇ ਬਿਜ਼ਨੈੱਸ ਦੀ ਦੁਨੀਆ ਵਿੱਚ ਵੱਡਾ ਨਾਂ ਕਮਾਇਆ ਹੈ। ਇਸ ਵਿੱਚ ਸਭ ਤੋਂ ਵੱਡਾ ਨਾਂ ਰਾਜੇਸ਼ ਸਰਇਆ ਦਾ ਹੈ। ਰਾਜੇਸ਼ ਦੇਸ਼ ਦੇ ਪਹਿਲੇ ਦਲਿਤ ਅਰਬਪਤੀ ਹਨ। ਉਹ ਯੂਪੀ ਦੇ ਇੱਕ ਮੱਧ ਵਰਗੀ ਪਰਿਵਾਰ ਵਿੱਚ ਪੈਦਾ ਹੋਏ ਅਤੇ ਅੱਜ ਉਨ੍ਹਾਂ ਦਾ ਕਾਰੋਬਾਰ ਭਾਰਤ ਤੋਂ ਬਾਹਰ ਰੂਸ ਤੇ ਜਰਮਨੀ ਵਰਗੇ ਦੇਸ਼ਾਂ ਵਿੱਚ ਫੈਲਿਆ ਹੈ।

ਉਹ ਯੂਕ੍ਰੇਨ ਬੇਸ ਕੰਪਨੀ 'ਸਟੀਲ ਮੋਂਟ' ਦੇ ਚੀਫ ਐਗਜ਼ੀਕਿਊਟਿਵ ਹਨ। ਉਨ੍ਹਾਂ ਦੀ ਕੰਪਨੀ ਦਾ ਟਰਨਓਵਰ ਕਰੀਬ 1200 ਕਰੋੜ ਰੁਪਏ ਦਾ ਹੈ।

ਯੂਪੀ ਦੇ ਸੀਤਾਪੁਰ ਜ਼ਿਲ੍ਹੇ ਨਾਲ ਲਗਦੇ ਸਰਇਆ ਸੈਣੀ ਪਿੰਡ ਵਿੱਚ ਰਹਿਣ ਵਾਲੇ ਪਿਤਾ ਨਾਥਰਾਮ ਨੂੰ ਉਮੀਦ ਸੀ ਕਿ ਬੇਟਾ ਰਾਜੇਸ਼ ਵੱਡਾ ਹੋ ਕੇ ਉਨ੍ਹਾਂ ਦਾ ਨਾਂ ਰੌਸ਼ਨ ਕਰੇਗਾ ਤੇ ਬੇਟੇ ਨੇ ਪਿਤਾ ਦਾ ਸੁਪਨਾ ਪੂਰਾ ਕਰਕੇ ਵੀ ਦਿਖਾਇਆ। ਰਾਜੇਸ਼ ਦੀ ਸ਼ੁਰੂਆਤੀ ਪੜ੍ਹਾਈ ਦੇਹਰਾਦੂਨ ਵਿੱਚ ਹੋਈ ਅਤੇ ਬਾਅਦ ਵਿੱਚ ਉਨ੍ਹਾਂ ਨੇ ਰੂਸ ਤੋਂ ਏਅਰੋਨਾਟਿਕਸ ਇੰਜੀਨਿਅਰਿੰਗ ਦੀ ਪੜ੍ਹਾਈ ਕੀਤੀ।

ਬਾਅਦ ਵਿੱਚ 'ਸਟੀਲ ਮੋਂਟ' ਦੀ ਨੀਂਹ ਰੱਖੀ। ਉਨ੍ਹਾਂ ਦੀ ਕੰਪਨੀ ਮੈਟਲ ਵਿੱਚ ਟ੍ਰੇਡਿੰਗ ਕਰਦੀ ਹੈ। ਉਸਦਾ ਬੇਸ ਯੂਕ੍ਰੇਨ ਵਿੱਚ ਹੈ, ਜਦਕਿ ਅੱਜਕੱਲ ਉਹ ਜਰਮਨੀ ਵਿੱਚ ਰਹਿੰਦੇ ਹਨ। ਉਨ੍ਹਾਂ ਦੀ ਕੰਪਨੀ ਬ੍ਰਿਟੇਨ ਵਿੱਚ ਟ੍ਰੇਡਿੰਗ ਕਰਦੀ ਹੈ। ਹਾਲਾਂਕਿ ਰਾਜੇਸ਼ ਨੂੰ ਭਾਰਤ ਨਾਲ ਬਹੁਤ ਪਿਆਰ ਹੈ। ਉਨ੍ਹਾਂ ਦਾ ਆਉਣ ਵਾਲੇ ਦਿਨਾਂ ਵਿੱਚ ਇਰਾਦਾ ਭਾਰਤ ਵਿੱਚ ਆ ਕੇ ਰਹਿਣ ਦਾ ਹੈ।

ਉਹ ਭਾਰਤ ਵਿੱਚ ਫੂਡ ਪ੍ਰੋਸੈਸਿੰਗ ਦੀ ਯੂਨਿਟ ਖੋਲਣਾ ਚਾਹੁੰਦੇ ਹਨ। ਰਾਜੇਸ਼ ਨੂੰ ਭਾਰਤ ਸਰਕਾਰ ਵੱਲੋਂ ਦੋ ਵੱਡੇ ਐਵਾਰਡ ਮਿਲ ਚੁੱਕੇ ਹਨ। ਇਸ ਵਿੱਚ 2014 ਦਾ ਪਦਮਸ਼੍ਰੀ ਤੇ 2012 ਦਾ ਪ੍ਰਵਾਸੀ ਭਾਰਤੀ ਐਵਾਰਡ ਸ਼ਾਮਲ ਹੈ।

Comments

Leave a Reply