Tue,Aug 11,2020 | 12:54:03pm
HEADLINES:

Cultural

ਬਲੈਕ ਪੈਂਥਰ, ਸੈਰਾਟ, ਕਬਾਲੀ ਵਰਗੀਆਂ ਫਿਲਮਾਂ ਨਹੀਂ ਬਣਾਉਂਦਾ ਬਾਲੀਵੁੱਡ

ਬਲੈਕ ਪੈਂਥਰ, ਸੈਰਾਟ, ਕਬਾਲੀ ਵਰਗੀਆਂ ਫਿਲਮਾਂ ਨਹੀਂ ਬਣਾਉਂਦਾ ਬਾਲੀਵੁੱਡ

ਹਾਲ ਦੇ ਸਾਲਾਂ ਵਿੱਚ 'ਬਲੈਕ ਪੈਂਥਰ' ਸਿਰਫ ਹਾਲੀਵੁੱਡ ਹੀ ਨਹੀਂ, ਸਗੋਂ ਦੁਨੀਆ ਦੀ ਸਫਲ ਫਿਲਮਾਂ ਵਿੱਚੋਂ ਇੱਕ ਹੈ। ਅਜੇ ਵੀ ਇਹ ਕਈ ਭਾਰਤੀ ਸਿਨੇਮਾ ਘਰਾਂ ਵਿੱਚ ਲੱਗੀ ਹੈ। ਇਸ ਵਿੱਚ ਕਰੀਬ ਸਾਰੇ ਲੀਡ ਰੋਲ ਵਿੱਚ ਕਾਲੇ ਲੋਕ ਹਨ। ਗੋਰੇ ਲੋਕ ਸਾਈਡ ਰੋਲ ਵਿੱਚ ਹਨ। ਗੋਰੇ ਕੈਰੇਕਟਰ ਵਿੱਚ ਇੱਕ ਤਾਂ ਖਲਨਾਇਕ ਹਨ, ਪਰ ਮੁੱਖ ਖਲਨਾਇਕ ਨਹੀਂ। 
 
ਫਿਲਮ ਦੇ ਡਾਇਰੈਕਟਰ ਵੀ ਕਾਲੇ ਹਨ। ਇਸ ਫਿਲਮ ਵਿੱਚ ਕਾਲੇ ਲੋਕਾਂ ਦੀ ਸੱਭਿਅਤਾ ਨੂੰ ਚੰਗਾ ਅਤੇ ਗੋਰਿਆਂ ਨੂੰ ਉਪਨਿਵੇਸ਼ਕ ਦੱਸਿਆ ਗਿਆ ਹੈ। ਫਿਲਮ ਵਿੱਚ ਅਫਰੀਕਾ ਦੇ ਇੱਕ ਕਾਲਪਨਿਕ ਦੇਸ਼ ਦੀ ਵਡਿਆਈ ਕੀਤੀ ਗਈ ਹੈ। ਸੈਰਾਟ (2016) ਮਰਾਠੀ ਫਿਲਮ ਇਤਿਹਾਸ ਦੀ ਸਭ ਤੋਂ ਪਸੰਦ ਕੀਤੀ ਗਈ ਫਿਲਮ ਹੈ। 100 ਕਰੋੜ ਰੁਪਏ ਤੋਂ ਜ਼ਿਆਦਾ ਦਾ ਬਿਜ਼ਨੈੱਸ ਕਰਨ ਵਾਲੀ ਇਹ ਪਹਿਲੀ ਮਰਾਠੀ ਫਿਲਮ ਹੈ।
 
ਇਹ ਹੁਣ ਕਈ ਭਾਸ਼ਾਵਾਂ ਵਿੱਚ ਆਉਣ ਲਈ ਤਿਆਰ ਹੈ। ਫਿਲਮ ਦੇ ਡਾਇਰੈਕਟਰ ਨਾਗਰਾਜ ਮੰਜੁਲੇ ਦਲਿਤ ਹਨ ਅਤੇ ਆਪਣੀ ਦਲਿਤ ਪਛਾਣ ਕਦੇ ਲੁਕਾਉਂਦੇ ਨਹੀਂ। ਫਿਲਮ ਦੇ ਲੀਡ ਹੀਰੋ ਅਤੇ ਹੀਰੋਇਨ ਅਤੇ ਜ਼ਿਆਦਾਤਰ ਮੁੱਖ ਰੋਲ ਵਿੱਚ ਦਲਿਤ ਕਿਰਦਾਰ ਹੀ ਹਨ। ਮੁੱਖ ਹੀਰੋ ਵੀ ਫਿਲਮ ਵਿੱਚ ਦਲਿਤ ਬਣਿਆ ਹੈ ਅਤੇ ਗੈਰ ਦਲਿਤ ਲੜਕੀ ਨਾਲ ਪਿਆਰ ਕਰਦਾ ਹੈ। ਖਲਨਾਇਕ ਉੱਚੀ ਜਾਤੀ ਦੇ ਲੋਕ ਹਨ, ਜੋ ਕਿ ਆਨਰ ਕਿਲਿੰਗ ਕਰਦੇ ਹਨ। ਫਿਲਮ ਦੇ ਕਰੂ ਵਿੱਚ ਵੀ ਦਲਿਤ ਮਹੱਤਵਪੂਰਨ ਭੂਮਿਕਾਵਾਂ ਵਿੱਚ ਹਨ।
 
ਕਬਾਲੀ (2016) ਫਿਲਮ ਮੁੱਖ ਤੌਰ 'ਤੇ ਤਮਿਲ ਵਿੱਚ ਬਣੀ ਹੈ। ਕਈ ਭਾਰਤੀ ਭਾਸ਼ਾਵਾਂ ਵਿੱਚ ਡਬ ਕੀਤੀ ਗਈ ਇਹ ਫਿਲਮ ਭਾਰਤ ਦੀਆਂ ਸਭ ਤੋਂ ਸਫਲ ਫਿਲਮਾਂ ਵਿੱਚੋਂ ਇੱਕ ਹੈ। ਪਹਿਲੇ ਹੀ ਹਫਤੇ ਵਿੱਚ ਇਸ ਫਿਲਮ ਨੇ 320 ਕਰੋੜ ਰੁਪਏ ਦਾ ਬਿਜ਼ਨੈੱਸ ਕੀਤਾ ਸੀ। ਫਿਲਮ ਦੇ ਡਾਇਰੈਕਟਰ ਪੀਏ ਰਣਜੀਤ ਦਲਿਤ ਹਨ। ਫਿਲਮ ਵਿੱਚ ਹੀਰੋ ਨੂੰ ਕਮਜ਼ੋਰ ਸਮਾਜਿਕ ਵਰਗਾਂ ਦਾ ਦਿਖਾਇਆ ਗਿਆ ਹੈ, ਜੋ ਕਿ ਵੱਡਾ ਡਾਨ ਬਣਦਾ ਹੈ, ਪਰ ਉਹ ਚੰਗਾ ਡਾਨ ਬਣਦਾ ਹੈ।
 
ਫਿਲਮ ਦਾ ਮੁੱਖ ਖਲਨਾਇਕ ਸੰਸਕਾਰੀ ਹੈ। ਫਿਲਮ ਦੇ ਸਿਨੇਮੇਟੋਗ੍ਰਾਫਰ ਜੀ. ਮੁਰਲੀ, ਆਰਟ ਐਂਡ ਕਾਸਟਿਊਮ ਡਾਇਰੈਕਟਰ ਰਾਮ ਲਿੰਗਮ, ਗੀਤਕਾਰ ਉਮਾ ਦੇਵੀ, ਅਰੁਣ ਰਾਜਾ ਕਾਮਰਾਜ ਅਤੇ ਐੱਮ. ਬਾਲਾਮੁਰੁਗਨ ਦਲਿਤ ਹਨ। ਫਿਲਮ ਦੇ ਪਹਿਲੇ ਸ਼ਾਟ ਵਿੱਚ ਜੇਲ੍ਹ ਵਿੱਚ ਬੰਦ ਰਜਨੀਕਾਂਤ ਇੱਕ ਦਲਿਤ ਆਤਮਕਥਾ ਪੜ੍ਹਦੇ ਦਿਖਾਏ ਗਏ ਹਨ। ਇੱਕ ਹੋਰ ਸੀਨ ਵਿੱਚ ਉਹ ਦਲਿਤਾਂ ਵਿੱਚ ਲੋਕਪ੍ਰਿਅ ਦੇਵਤਾ ਦੀ ਪੂਜਾ ਕਰਦੇ ਦਿਖਾਈ ਦਿੰਦੇ ਹਨ।
 
ਇਹ ਕੁਝ ਸੰਕੇਤ ਹਨ ਕਿ ਫਿਲਮਾਂ ਵਿੱਚ ਹੁਣ ਸਮਾਜਿਕ, ਨਸਲੀ ਵਿਵਿਧਤਾ ਨੂੰ ਜਗ੍ਹਾ ਮਿਲ ਰਹੀ ਹੈ, ਪਰ ਬਾਲੀਵੁੱਡ ਵਿੱਚ ਅਜਿਹਾ ਕੁਝ ਨਹੀਂ ਹੋ ਰਿਹਾ। ਕਾਲੇ ਜਾਂ ਦਲਿਤ ਕਰੈਕਟਰ ਨੂੰ ਅੱਗੇ ਕਰਕੇ ਫਿਲਮ ਅਤੇ ਕਲਾ ਖੇਤਰ ਵਿੱਚ ਵਿਵਿਧਤਾ ਜਾਂ ਡਾਈਵਰਸਿਟੀ ਨੂੰ ਇੱਕ ਵਿਚਾਰ ਦੇ ਤੌਰ 'ਤੇ ਮਾਨਤਾ ਮਿਲ ਰਹੀ ਹੈ, ਪਰ ਉਸਦੀ ਕੋਈ ਝਲਕ ਮੁੰਬਈ ਫਿਲਮ ਉਦਯੋਗ ਵਿੱਚ ਕਿਉਂ ਨਹੀਂ ਦਿਖਾਈ ਦਿੰਦੀ।
 
ਇਸ ਤੁਲਨਾ ਹਾਲੀਵੁੱਡ ਨਾਲ ਕਰਾਂਗੇ ਤਾਂ ਲੱਗੇਗਾ ਕਿ ਹਾਲੀਵੁੱਡ ਦੇ ਲੋਕਾਂ ਦਾ ਦਿਮਾਗ ਖਰਾਬ ਹੋ ਗਿਆ ਹੈ। ਨਹੀਂ ਤਾਂ ਕੋਈ ਅਜਿਹਾ ਕਿਉਂ ਕਰਦਾ? ਉੱਥੇ ਪੰਜ ਸਾਲ ਤੋਂ ਇੱਕ ਰਿਪੋਰਟ ਛਪਦੀ ਹੈ। ਹਾਲੀਵੁੱਡ ਡਾਈਵਰਸਿਟੀ ਰਿਪੋਰਟ। ਇਸ ਰਿਪੋਰਟ ਨੂੰ ਕੈਲੀਫੋਰਨੀਆ ਯੂਨੀਵਰਸਿਟੀ ਦਾ ਬੰਚ ਸੈਂਟਰ ਤਿਆਰ ਕਰਦਾ ਹੈ। ਇੰਟਰਨੈੱਟ 'ਤੇ ਇਸਨੂੰ ਅਪਲੋਡ ਕੀਤਾ ਜਾਂਦਾ ਹੈ, ਤਾਂਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇਸਨੂੰ ਪੜ੍ਹ ਸਕਣ।
 
ਇਹ ਰਿਪੋਰਟ ਇਹ ਜਾਨਣ ਲਈ ਬਣਾਈ ਜਾਂਦੀ ਹੈ ਕਿ ਹਾਲੀਵੁੱਡ ਵਿੱਚ ਕਿੰਨੀ ਵਿਵਿਧਤਾ ਹੈ। ਮਤਲਬ ਕਿ ਅਲੱਗ-ਅਲੱਗ ਐਥੇਨਿਕ, ਨਸਲੀ ਵਰਗਾਂ ਦੇ ਲੋਕ ਕੀ ਉਸੇ ਅਨੁਪਾਤ ਵਿੱਚ ਹਾਲੀਵੁੱਡ ਵਿੱਚ ਹਨ, ਜਿਸ ਅਨੁਪਾਤ ਵਿੱਚ ਉਹ ਅਮਰੀਕੀ ਸਮਾਜ ਵਿੱਚ ਹਨ। ਇਸ ਤੋਂ ਇਲਾਵਾ ਇਹ ਵੀ ਦੇਖਿਆ ਜਾਂਦਾ ਹੈ ਕਿ ਕੀ ਹਾਲੀਵੁੱਡ ਵਿੱਚ ਲਿੰਗ ਆਧਾਰਿਤ ਬਰਾਬਰੀ ਹੈ। ਹਾਲਾਂਕਿ ਇਸ ਰਿਪੋਰਟ ਦਾ ਨਾਂ ਹਾਲੀਵੁੱਡ ਡਾਈਵਰਸਿਟੀ ਰਿਪੋਰਟ ਹੈ, ਪਰ ਇਸਦੇ ਨਾਲ ਟੈਲੀਵਿਜ਼ਨ ਇੰਡਸਟਰੀ ਦਾ ਲੇਖਾ-ਜੋਖਾ ਵੀ ਲਿਆ ਜਾਂਦਾ ਹੈ। ਰਿਪੋਰਟ ਦੇ ਇੱਕ ਹਿੱਸੇ ਵਿੱਚ ਸਾਲ ਵਿੱਚ ਮਿਲੇ ਸਨਮਾਨਾਂ ਅਤੇ ਐਵਾਰਡ ਪਾਉਣ ਵਾਲਿਆਂ ਦੀ ਡਾਈਵਰਸਿਟੀ ਦਾ ਲੇਖਾ-ਜੋਖਾ ਕੀਤਾ ਜਾਂਦਾ ਹੈ। 
 
ਇਹ ਰਿਪੋਰਟ ਕਿਸੇ ਤਰ੍ਹਾਂ ਦੇ ਰਾਖਵੇਂਕਰਨ ਦਾ ਸਮਰਥਨ ਨਹੀਂ ਕਰਦੀ। ਇਹ ਰਿਪੋਰਟ ਇਹ ਨਹੀਂ ਕਹਿੰਦੀ ਕਿ ਵਿਵਿਧਤਾ ਦੇ ਨਾਂ 'ਤੇ ਫਿਲਮਾਂ ਵਿੱਚ ਕਾਲਿਆਂ, ਹਿਸਪੈਨਿਕ ਜਾਂ ਏਸ਼ੀਅਨ ਲੋਕਾਂ ਨੂੰ ਰੱਖਣ ਦੀ ਕੋਈ ਰਸਮ ਨਿਭਾ ਦਿੱਤੀ ਜਾਵੇ, ਸਗੋਂ ਇਸ ਰਿਪੋਰਟ ਦਾ ਮੁੱਖ ਟੀਚਾ ਵਿਵਿਧਤਾ ਦੀ ਗੈਰਹਾਜ਼ਿਰੀ ਦੀ ਪੜਤਾਲ ਕਰਨਾ ਹੈ। ਇਸ ਰਿਪੋਰਟ ਦੇ ਹੋਣ ਦਾ ਮਤਲਬ ਹੈ ਕਿ ਅਮਰੀਕੀ ਸਮਾਜ ਫਿਲਮਾਂ ਅਤੇ ਟੀਵੀ ਵਿੱਚ ਵਿਵਿਧਤਾ ਨਾ ਹੋਣ ਨੂੰ ਸਮੱਸਿਆ ਦੇ ਤੌਰ 'ਤੇ ਦੇਖਦਾ ਹੈ ਅਤੇ ਸਮੱਸਿਆ ਦਾ ਹੱਲ ਚਾਹੁੰਦਾ ਹੈ।
 
ਇਸ ਰਿਪੋਰਟ ਵਿੱਚ ਹਰ ਸਾਲ ਇਸ ਗੱਲ ਦਾ ਅਧਿਐਨ ਕੀਤਾ ਜਾਂਦਾ ਹੈ ਕਿ ਹਾਲੀਵੁੱਡ ਵਿੱਚ ਪੂਰੇ ਸਾਲ ਵਿੱਚ ਜਿੰਨੀਆਂ ਵੀ ਫਿਲਮਾਂ ਬਣੀਆਂ ਅਤੇ ਜਿੰਨੇ ਵੀ ਟੀਵੀ ਸ਼ੋਅ ਬਣੇ, ਉਸ ਵਿੱਚ ਲੀਡ ਰੋਲ ਵਿੱਚ ਕਿੰਨੇ ਗੋਰੇ, ਕਿੰਨੇ ਕਾਲੇ ਅਤੇ ਕਿੰਨੀਆਂ ਮਹਿਲਾਵਾਂ ਸਨ? ਸਾਰੀਆਂ ਭੂਮਿਕਾਵਾਂ ਵਿੱਚ ਕਾਲਿਆਂ ਅਤੇ ਮਹਿਲਾਵਾਂ ਦੀ ਨੁਮਾਇੰਦਗੀ ਕਿੰਨੀ ਸੀ? ਫਿਲਮ ਦੇ ਡਾਇਰਕੈਟਰ ਅਤੇ ਰਾਈਟਰਸ ਕਿਨ੍ਹਾਂ ਨਸਲ ਸਮੂਹਾਂ ਦੇ ਸਨ? ਫਿਲਮ ਬਣਾਉਣ ਵਾਲੀਆਂ ਕੰਪਨੀਆਂ ਅਤੇ ਸਟੂਡੀਓ ਕਿਨ੍ਹਾਂ ਦੇ ਹਨ? ਅਜਿਹਾ ਹੀ ਅਧਿਐਨ ਟੀਵੀ ਸ਼ੋਅ ਬਾਰੇ ਵੀ ਕੀਤਾ ਜਾਂਦਾ ਹੈ। ਫਿਲਮਾਂ ਅਤੇ ਸੰਗੀਤ ਦੇ ਵੱਡੇ ਐਵਾਰਡ ਆਸਕਰ ਅਤੇ ਗ੍ਰੈਮੀ ਪਾਉਣ ਵਾਲਿਆਂ ਦੀ ਨਸਲੀ ਪਿਛੋਕੜ ਕੀ ਸੀ? 
 
ਇਸ ਰਿਪੋਰਟ ਦਾ ਸਭ ਤੋਂ ਖਾਸ ਨਤੀਜਾ ਇਹ ਹੈ ਕਿ ਫਿਲਮਾਂ ਵਿੱਚ ਹਰ ਪੰਜ ਵਿੱਚੋਂ ਸਿਰਫ ਇੱਕ ਡਾਇਰੈਕਟਰ ਕਾਲਾ ਹੈ। ਹਰ ਅੱਠ ਵਿੱਚੋਂ ਇਕ ਫਿਲਮ ਲੇਖਕ ਹੀ ਕਾਲਾ ਹੈ। ਫਿਲਮਾਂ ਅਤੇ ਟੀਵੀ ਵਿੱਚ ਬੇਸ਼ੱਕ ਗੋਰੇ ਲੋਕਾਂ ਦਾ ਦਬਦਬਾ ਹੈ, ਪਰ ਫਿਲਮ ਅਤੇ ਟੀਵੀ ਦੇਖਣ ਵਾਲਿਆਂ ਵਿੱਚ ਕਾਲੇ ਲੋਕਾਂ ਦੀ ਗਿਣਤੀ ਜ਼ਿਆਦਾ ਹੈ। ਫਿਲਮਾਂ ਵਿੱਚ ਪੁਰਸ਼ਾਂ ਦਾ ਪ੍ਰਭਾਵ ਹਰ ਪੱਧਰ 'ਤੇ ਹੈ। ਹਰ 7 ਵਿੱਚੋਂ 1 ਡਾਇਰੈਕਟਰ ਹੀ ਮਹਿਲਾ ਹੈ। ਰਿਪੋਰਟ ਦਾ ਸਿੱਟਾ ਹੈ ਕਿ ਜਿਨ੍ਹਾਂ ਫਿਲਮਾਂ ਅਤੇ ਟੀਵੀ ਸ਼ੋਅ ਵਿੱਚ ਵਿਵਿਧਤਾ ਹੁੰਦੀ ਹੈ, ਉਹ ਬੇਹਤਰ ਬਿਜ਼ਨੈੱਸ ਕਰ ਰਹੀਆਂ ਹਨ।
 
ਮਤਲਬ ਡਾਈਵਰਸਿਟੀ ਦਾ ਹੋਣਾ ਚੰਗਾ ਬਿਜ਼ਨੈੱਸ ਫੈਸਲਾ ਹੈ। ਹੁਣ ਭਾਰਤ ਦੀ ਗੱਲ ਕਰਦੇ ਹਾਂ। ਕੀ ਭਾਰਤ ਵਿੱਚ ਅਜਿਹੀ ਕਿਸੇ ਰਿਪੋਰਟ ਦੇ ਹੋਣ ਦੀ ਤੁਸੀਂ ਕਲਪਨਾ ਕਰ ਸਕਦੇ ਹੋ? ਕੀ ਭਾਰਤ ਵਿੱਚ ਅਜਿਹੀ ਕੋਈ ਰਿਪੋਰਟ ਛਾਪੀ ਜਾ ਸਸਕਦੀ ਹੈ ਕਿ ਭਾਰਤੀ ਫਿਲਮਾਂ ਵਿੱਚ ਲੀਡ ਰੋਲ ਵਿੱਚ ਕੰਮ ਕਰਨ ਵਾਲੇ ਕਿਸ ਧਰਮ ਦੇ ਕਿੰਨੇ ਲੋਕ ਹਨ ਜਾਂ ਕਿਸ ਜਾਤ ਦੇ ਕਿੰਨੇ ਲੋਕ ਹਨ ਜਾਂ ਲੀਡ ਰੋਲ ਜ਼ਿਆਦਾ ਮਹਿਲਾਵਾਂ ਨੂੰ ਮਿਲਦਾ ਹੈ ਜਾਂ ਪੁਰਸ਼ਾਂ ਨੂੰ? ਕੀ ਇਸ ਗੱਲ ਦਾ ਅਧਿਐਨ ਭਾਰਤ ਵਿੱਚ ਸੰਭਵ ਹੈ ਕਿ ਫਿਲਮਾਂ ਦੇ ਡਾਇਰੈਕਟਰ ਅਤੇ ਰਾਈਟਰਸ ਕਿਨ੍ਹਾਂ ਜਾਤਾਂ ਦੇ ਹਨ ਅਤੇ ਉਹ ਮਹਿਲਾ ਹਨ ਜਾਂ ਪੁਰਸ਼? ਜਾਂ ਕਿ ਭਾਰਤ ਵਿੱਚ ਫਿਲਮਾਂ ਅਤੇ ਟੀਵੀ ਦੇ ਐਵਾਰਡ ਕਿਸ ਸਮਾਜਿਕ ਤੇ ਜਾਤੀ ਵਰਗਾਂ ਦੇ ਲੋਕਾਂ ਦੇ ਹਿੱਸੇ ਵਿੱਚ ਜ਼ਿਆਦਾ ਹੁੰਦੇ ਹਨ ਅਤੇ ਕਿਨ੍ਹਾਂ ਵਰਗਾਂ ਨੂੰ ਇਹ ਨਹੀਂ ਮਿਲਦੇ?
 
ਭਾਰਤ ਵਰਗੇ ਦੇਸ਼ ਵਿੱਚ, ਜਿੱਥੇ ਸੰਵਿਧਾਨ ਨਿਰਮਾਤਾ ਨੇ 'ਬਣਦਾ ਹੋਇਆ ਰਾਸ਼ਟਰ' ਕਿਹਾ ਹੈ, ਇੱਥੇ ਅਜਿਹੇ ਸਵਾਲਾਂ ਦੀ ਜਗ੍ਹਾ ਹੁਣ ਤੱਕ ਨਹੀਂ ਬਣ ਸਕੀ ਹੈ। ਅਜਿਹੇ ਸਵਾਲਾਂ ਨੂੰ ਰਾਸ਼ਟਰੀ ਏਕਤਾ ਖਿਲਾਫ ਮੰਨਿਆ ਜਾ ਸਕਦਾ ਹੈ ਅਤੇ ਕਿਹਾ ਜਾ ਸਕਦਾ ਹੈ ਕਿ ਜਾਤੀ, ਧਰਮ ਅਤੇ ਲਿੰਗ ਦੇ ਆਧਾਰ 'ਤੇ ਬਰਾਬਰੀ ਦੀ ਮੰਗ ਕਰਨ ਨਾਲ ਜਾਤੀਵਾਦ, ਫਿਰਕੂਵਾਦ ਵਧੇਗਾ। ਹਾਲਾਂਕਿ ਕਿਸੇ ਸਮੱਸਿਆ ਨੂੰ ਨਾ ਦੇਖਣ ਨਾਲ ਉਹ ਸਮੱਸਿਆ ਕਿਵੇਂ ਖਤਮ ਹੋਵੇਗੀ, ਇਹ ਸਮਝਣਾ ਮੁਸ਼ਕਿਲ ਹੈ।
 
ਭਾਰਤ ਦੇ ਸਬੰਧ 'ਚ ਡੈਮੋਗ੍ਰਾਫੀ, ਮਤਲਬ ਆਬਾਦੀ ਦੀ ਬਣਤਰ ਨੂੰ ਦੇਖੀਏ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਫਿਲਮਾਂ ਅਤੇ ਟੀਵੀ ਦੇ ਦਰਸ਼ਕਾਂ ਵਿੱਚ ਕਾਫੀ ਵਿਵਿਧਤਾ ਹੈ। ਭਾਰਤ ਵਿੱਚ ਗੈਰ ਉੱਚੀ ਜਾਤੀਆਂ ਦੀ ਕੁੱਲ ਆਬਾਦੀ 85 ਫੀਸਦੀ ਤੱਕ ਮੰਨੀ ਜਾਂਦੀ ਹੈ। 2011 ਦੀ ਜਨਗਣਨਾ ਮੁਤਾਬਕ, ਦੇਸ਼ ਦੀ 24 ਫੀਸਦੀ ਆਬਾਦੀ ਦਲਿਤ ਅਤੇ ਆਦੀਵਾਸੀਆਂ ਦੀ ਹੈ। ਮੰਡਲ ਕਮਿਸ਼ਨ ਦੀ ਰਿਪੋਰਟ ਮੁਤਾਬਕ, ਓਬੀਸੀ 52 ਫੀਸਦੀ ਹਨ। ਇਸ ਤੋਂ ਇਲਾਵਾ ਕਈ ਮੱਧ ਵਰਗੀ ਜਾਤਾਂ ਹਨ, ਜੋ ਓਬੀਸੀ ਨਹੀਂ ਹਨ, ਪਰ ਉੱਚੀ ਜਾਤੀਆਂ ਵੀ ਨਹੀਂ ਹਨ।
 
ਇਹ ਲੋਕ ਫਿਲਮ ਅਤੇ ਟੀਵੀ ਦੇ ਦਰਸ਼ਕ ਹਨ, ਪਰ ਉਨ੍ਹਾਂ ਨੂੰ ਆਪਣੇ ਵਰਗੇ ਲੋਕ ਫਿਲਮਾਂ ਅਤੇ ਟੀਵੀ 'ਤੇ ਨਜ਼ਰ ਨਹੀਂ ਆਉਂਦੇ। ਇਨ੍ਹਾਂ ਜਾਤਾਂ ਨੂੰ ਨਾਲ ਲਏ ਬਿਨਾਂ ਭਾਰਤ ਦੀ ਕੋਈ ਮੁੱਖ ਧਾਰਾ ਨਹੀਂ ਬਣ ਸਕਦੀ। ਇਹ ਮੁੱਖ ਧਾਰਾ ਸਿਰਫ ਰਾਜ ਕਾਜ, ਸਿੱਖਿਆ, ਨਿਆਂ ਵਿਵਸਥਾ, ਬਿਜ਼ਨੈੱਸ ਵਿੱਚ ਨਹੀਂ, ਕਲਾ ਖੇਤਰ ਵਿੱਚ ਵੀ ਨਜ਼ਰ ਆਉਣੀ ਚਾਹੀਦੀ ਹੈ।
 
ਭਾਰਤੀ ਕਲਾ ਅਤੇ ਫਿਲਮ ਜਗਤ ਵਿੱਚ ਵਿਵਿਧਤਾ ਲਿਆਉਣ ਦੀ ਪਹਿਲੀ ਸ਼ਰਤ ਇਹ ਹੈ ਕਿ ਇਨ੍ਹਾਂ ਖੇਤਰਾਂ ਵਿੱਚ ਵਿਵਿਧਤਾ ਦੀ ਸਥਿਤੀ ਦਾ ਅਧਿਐਨ ਕੀਤਾ ਜਾਵੇ ਅਤੇ ਜੇਕਰ ਵਿਵਿਧਤਾ ਦੀ ਕਮੀ ਹੈ ਤਾਂ ਉਸਨੂੰ ਇੱਕ ਸਮੱਸਿਆ ਦੇ ਤੌਰ 'ਤੇ ਸਵੀਕਾਰ ਕੀਤਾ ਜਾਵੇ। ਇੰਨਾ ਹੋਣ ਨਾਲ ਕਾਫੀ ਫਰਕ ਪਵੇਗਾ। ਭਾਰਤ ਵਿੱਚ ਬਾਲੀਵੁੱਡ ਡਾਈਵਰਸਿਟੀ ਰਿਪੋਰਟ ਜਾਰੀ ਹੋਣੀ ਚਾਹੀਦੀ ਹੈ।
ਦਲੀਪ ਸੀ ਮੰਡਲ
(ਲੇਖਕ ਸੀਨੀਅਰ ਪੱਤਰਕਾਰ ਹਨ)

Comments

Leave a Reply