Sat,Jun 23,2018 | 03:43:33am
HEADLINES:

Cultural

ਅਨੁਸੂਚਿਤ ਜਾਤੀ ਵਰਗ ਦੇ ਵਿਆਹ ਕਾਰਡਾਂ 'ਤੇ ਬਾਬਾ ਸਾਹਿਬ ਅੰਬੇਡਕਰ

ਅਨੁਸੂਚਿਤ ਜਾਤੀ ਵਰਗ ਦੇ ਵਿਆਹ ਕਾਰਡਾਂ 'ਤੇ ਬਾਬਾ ਸਾਹਿਬ ਅੰਬੇਡਕਰ

ਅਨੂਸੂਚਿਤ ਜਾਤੀ ਵਰਗ ਦੇ ਪੜ੍ਹ-ਲਿਖ ਜਾਣ ਅਤੇ ਜਾਗਰੂਕ ਹੋਣ ਦਾ ਅਸਰ ਉਨ੍ਹਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਰਸਮਾਂ ਜਾਂ ਸਮਾਗਮਾਂ ਦੌਰਾਨ ਵੀ ਦਿਖਾਈ ਦੇਣ ਲੱਗਾ ਹੈ। ਪਿਛਲੇ ਕੁਝ ਸਮੇਂ ਵਿੱਚ ਇਸ ਸਮਾਜ ਦੇ ਅਜਿਹੇ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ, ਜੋ ਕਿ ਆਪਣੇ ਵਿਆਹ ਕਾਰਡਾਂ 'ਤੇ ਬਾਬਾ ਸਾਹਿਬ ਅੰਬੇਡਕਰ ਦੀਆਂ ਤਸਵੀਰਾਂ ਨੂੰ ਜਗ੍ਹਾ ਦੇ ਰਹੇ ਹਨ। 
 
ਇਨ੍ਹਾਂ ਦੇ ਵਿਆਹ ਕਾਰਡਾਂ 'ਤੇ ਡਾ. ਅੰਬੇਡਕਰ, ਤਥਾਗਤ ਬੁੱਧ, ਸ੍ਰੀ ਗੁਰੂ ਕਬੀਰ ਜੀ, ਸ੍ਰੀ ਗੁਰੂ ਰਵਿਦਾਸ ਜੀ, ਜਯੋਤੀਬਾ ਫੂਲੇ ਸਮੇਤ ਬਹੁਜਨ ਸਮਾਜ ਦੇ ਮਹਾਪੁਰਖ ਨਜ਼ਰ ਆਉਣ ਲੱਗੇ ਹਨ। ਬੀਤੇ ਸਮੇਂ 'ਚ ਯੂਪੀ ਦੇ ਇਲਾਹਾਬਾਦ ਵਿੱਚ ਅਨੁਸੂਚਿਤ ਜਾਤੀ ਵਰਗ ਦੇ ਹਿੰਚ ਲਾਲ ਨੇ ਆਪਣੀ ਬੇਟੀ ਖੁਸ਼ਬੂ ਦੇ ਵਿਆਹ ਲਈ ਜਿਹੜਾ ਕਾਰਡ ਛਪਵਾਇਆ ਸੀ, ਉਸ ਵਿੱਚ ਬਾਬਾ ਸਾਹਿਬ ਅੰਬੇਡਕਰ ਦੀ ਤਸਵੀਰ ਲਗਾਈ ਗਈ ਸੀ।
 
ਉਨ੍ਹਾਂ ਦਾ ਕਹਿਣਾ ਸੀ ਕਿ ਜਿਸਨੇ ਉਨ੍ਹਾਂ ਦੀ ਜ਼ਿੰਦਗੀ ਸੁਧਾਰੀ ਹੈ, ਉਹੀ ਉਨ੍ਹਾਂ ਲਈ ਰੱਬ ਹੈ। ਉਨ੍ਹਾਂ ਕਿਹਾ ਕਿ ਸ਼ੋਸ਼ਿਤ ਸਮਾਜ ਸਮਾਜ ਨੂੰ ਅੱਜ ਜਿੰਨੀ ਵੀ ਹਿੱਸੇਦਾਰੀ ਮਿਲੀ ਹੈ, ਉਹ ਸਭ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਕਰਕੇ ਹੀ ਹੈ। ਇਸੇ ਤਰ੍ਹਾਂ ਦਾ ਟ੍ਰੈਂਡ ਦੇਸ਼ ਦੇ ਕਈ ਹੋਰ ਸੂਬਿਆਂ ਵਿੱਚ ਵੀ ਸ਼ੁਰੂ ਹੋ ਗਿਆ ਹੈ।
 
ਰਾਜਸਥਾਨ ਵਿੱਚ ਵੀ ਬਹੁਜਨ ਸਮਾਜ ਦੇ ਲੋਕਾਂ ਵਿੱਚ ਵਿਆਹ ਦੇ ਸਬੰਧ ਵਿੱਚ ਬਣਨ ਵਾਲੇ ਕਾਰਡਾਂ 'ਤੇ ਤਥਾਗਤ ਬੁੱਧ, ਬਾਬਾ ਸਾਹਿਬ ਅੰਬੇਡਕਰ ਤੇ ਹੋਰ ਬਹੁਜਨ ਮਹਾਪੁਰਖਾਂ ਦੀਆਂ ਤਸਵੀਰਾਂ ਲਗਾਉਣ ਦੀ ਰਵਾਇਤ ਵਧੀ ਹੈ। ਮੀਡੀਆ ਰਿਪੋਰਟ ਮੁਤਾਬਕ, ਦਲਿਤ ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਦੇ ਕੁਚਾਮਨਸਿਟੀ ਵਿੱਚ ਇੱਕ ਪ੍ਰਿੰਟਿੰਗ ਪ੍ਰੈਸ ਵਾਲੇ ਦੀ ਮੰਨੀਏ ਤਾਂ ਹੁਣ ਐੱਸਸੀ ਵਰਗ ਦੇ ਗਾਹਕਾਂ ਦੀ ਪਹਿਲੀ ਮੰਗ ਕਾਰਡ 'ਤੇ ਬਾਬਾ ਸਾਹਿਬ ਅੰਬੇਡਕਰ ਦੀ ਤਸਵੀਰ ਲਗਾਉਣ ਦੀ ਹੁੰਦੀ ਹੈ।
 
ਪਿਛਲੇ 2-3 ਸਾਲਾਂ ਵਿੱਚ ਇੱਥੇ ਅਨੁਸੂਚਿਤ ਜਾਤੀ ਵਰਗਾਂ ਵਿੱਚ ਇਸ ਤਰ੍ਹਾਂ ਦੀ ਨਵੀਂ ਚੇਤਨਾ ਦੇਖਣ ਨੂੰ ਮਿਲ ਰਹੀ ਹੈ। ਐੱਸਸੀ-ਐੱਸਟੀ ਐਕਟ 'ਤੇ ਦੇਸ਼ ਭਰ ਵਿੱਚ ਬੰਦ ਤੋਂ ਬਾਅਦ ਇੱਥੇ ਐੱਸਸੀ ਸਮਾਜ ਨੇ ਆਪਣੇ ਵਿਆਹ ਦੇ ਸਬੰਧ ਵਿੱਚ 200 ਤੋਂ ਜ਼ਿਆਦਾ ਅਜਿਹੇ ਕਾਰਡ ਛਪਵਾਏ ਹਨ, ਜਿਨ੍ਹਾਂ 'ਤੇ ਅੰਬੇਡਕਰ, ਬੁੱਧ ਤੇ ਬਹੁਜਨ ਸਮਾਜ ਦੇ ਹੋਰ ਮਹਾਪੁਰਖਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ। ਉਦੈਪੁਰ ਦੇ ਬਿਜਲੀ ਵਿਭਾਗ ਦੇ ਅਫਸਰ ਦੇ ਪਰਿਵਾਰ 'ਚ ਵਿਆਹ ਕਾਰਡ 'ਤੇ ਬੁੱਧ ਤੋਂ ਲੈ ਕੇ ਸਾਹਿਬ ਕਾਂਸ਼ੀਰਾਮ ਤੱਕ ਦੀਆਂ ਤਸਵੀਰਾਂ ਛਾਪੀਆਂ ਗਈਆਂ।

 

Comments

Leave a Reply